-->
ਵੱਧ ਰਹੀ ਸ਼ੂਗਰ ਦੀ ਬੀਮਾਰੀ ਪ੍ਰਤੀ ਸੁਚੇਤ ਰਹੋ: ਡਾ ਨੀਲਮ ਭਗਤ

ਵੱਧ ਰਹੀ ਸ਼ੂਗਰ ਦੀ ਬੀਮਾਰੀ ਪ੍ਰਤੀ ਸੁਚੇਤ ਰਹੋ: ਡਾ ਨੀਲਮ ਭਗਤ

ਵੱਧ ਰਹੀ ਸ਼ੂਗਰ ਦੀ ਬੀਮਾਰੀ ਪ੍ਰਤੀ ਸੁਚੇਤ
ਰਹੋ: ਡਾ ਨੀਲਮ ਭਗਤ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ ਟੀਕਾਕਰਣ ਅਫਸਰ ਡਾ ਨੀਲਮ ਭਗਤ ਵਲੋਂ ਜੱਚਾ-ਵੱਧ ਰਹੀ ਸ਼ੂਗਰ ਦੀ ਬੀਮਾਰੀ ਸੰਬਧੀ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਵਲੋਂ ਕਿਹਾ ਕਿ ਸਾਨੂੰ ਸ਼ੂਗਰ ਦੀ ਬੀਮਾਰੀ ਪ੍ਰਤੀ ਸੁਚੇਤ ਰਹਿਣਾਂ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਆਪਣੀ ਜਾਂਚ ਕਰਵਾਉਣੀਂ ਚਾਹੀਦੀ ਹੈ, ਕਿਉਕਿ ਸ਼ੂਗਰ ਦੀ ਬੀਮਾਰੀ ਨਾਲ ਹਾਈਰਿਸਕ ਕੇਸਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ ਅਤੇ ਗਰਭਵਤੀ ਮਾਵਾਂ ਵਿਚ ਮਾਤਰੀ ਮੌਤ ਦੇ ਕੇਸਾਂ ਦਾ ਵੱਡਾ ਕਾਰਣ ਵੀ ਸ਼ੂਗਰ ਅਤੇ ਹਾਈਪਰਟੇਂਸ਼ਨ ਦੀਆਂ ਬੀਮਾਰੀਆਂ ਬਣ ਰਹੀਆਂ ਹਨ। ਇਸ ਲਈ ਮਟਰਨਲ ਅਤੇ ਚਾਇਲਡ ਡੈਥ ਰੇਟ ਵਿਚ ਸੁਧਾਰ ਲਿਆਓਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾ ਦੀ ਜਲਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਹਾਈਰਿਸਕ ਕੇਸਾਂ ਦੀ ਪਹਿਚਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ। ਜੇਕਰ ਕਿਸੇ ਨੂੰ ਪਹਿਲਾਂ ਤੋਂ ਅਜਿਹੀ ਸੱਮਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨਜਦੀਕ ਦੇ ਸਰਕਾਰੀ ਹੈਲਥ ਸੈਂਟਰ ਤੇ ਜਾ ਕੇ ਆਪਣੀ ਜਾਂਚ ਤੇ ਇਲਾਜ ਕਰਵਾਓੁਣਾਂ ਚਾਹੀਦਾ ਹੈ। ਉਹਨਾਂ ਇਸ ਮੌਕੇ ਬੜੇ ਹੀ ਵਿਸਥਾਰ ਨਾਲ ਸ਼ੂਗਰ ਤੋਂ ਬਚਾਓ ਅਤੇ ਸਾਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਕਮਲਦੀਪ ਭੱਲਾ, ਤ੍ਰਿਪਤਾ ਕੁਮਾਰੀ ਅਤੇ ਸਮੂਹ ਪੈਰਾ ਮੈਡੀਕਲ ਸਟਾਫ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise