-->
ਡਾ. ਵਿਜੇ ਸਤਬੀਰ ਸਿੰਘ ਵੱਲੋਂ ਪੀੜਤ ਸਿਕਲੀਗਰ ਪਰਿਵਾਰਾਂ ਲਈ ਰਾਹਤ ਸਮੱਗਰੀ ਰਵਾਨਾ

ਡਾ. ਵਿਜੇ ਸਤਬੀਰ ਸਿੰਘ ਵੱਲੋਂ ਪੀੜਤ ਸਿਕਲੀਗਰ ਪਰਿਵਾਰਾਂ ਲਈ ਰਾਹਤ ਸਮੱਗਰੀ ਰਵਾਨਾ

ਡਾ. ਵਿਜੇ ਸਤਬੀਰ ਸਿੰਘ ਵੱਲੋਂ ਪੀੜਤ ਸਿਕਲੀਗਰ ਪਰਿਵਾਰਾਂ ਲਈ
ਰਾਹਤ ਸਮੱਗਰੀ ਰਵਾਨਾ
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) - ਪਿਛਲੇ ਦਿਨੀਂ ਮੌਸਮ'ਚ ਆਈ ਅਚਾਨਕ ਤਬਦੀਲੀ ਵੱਜੋਂ ਤੇਜਗਤੀ ਹਵਾਵਾਂ ਦੇ ਨਾਲ ਮਹਾਰਾਸ਼ਟਰ ਦੇ ਬੀੜ ਜਿਲੇ ਦੇ ਧਾਰੂਰ ਕਿਲੇ ਵਿੱਚ ਇੱਕ ਦੂਰਸੰਚਾਰ ਟਾਵਰ ਡਿੱਗਣ ਦੇ ਨਾਲ ਆਸ ਪਾਸ ਵਸਦੇ ਗਰੀਬ ਸਿੱਖ ਸਿਕਲੀਗਰ ਭਾਈਚਾਰੇ ਦੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ। ਕਈਆਂ ਦੇ ਘਰ ਘਾਟ ਤਬਾਹ ਹੋ ਗਏ। ਇਸ ਦੌਰਾਨ ਇੱਕ ਨਾਬਾਲਕ ਬੱਚੀ ਦੀ ਮੌਤ ਵੀ ਹੋ ਗਈ ਤੇ ਕੁਝ ਹੋਰ ਲੋਕ ਗੰਭੀਰ ਜਖਮੀ ਹੋਏ। ਇਸ ਦੁਖਦਾਈ ਘਟਨਾ ਦੀ ਜਾਣਕਾਰੀ ਕਾਰੀ ਮਿਲਦਿਆਂ ਹੀ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐਸ. ਨੇਂ ਤਖ਼ਤ ਸੱਚਖੰਡ ਸਾਹਿਬ ਵੱਲੋਂ ਪੀੜਤ ਪਰਿਵਾਰਾਂ ਲਈ ਫੌਰੀ ਤੋਰ'ਤੇ ਰਾਹਤ ਸਮੱਗਰੀ ਰਵਾਨਾ ਕੀਤੀ ਸੀ ਗੌਰਤਲਬ ਹੈ ਕਿ ਮਈ ਮਹੀਨੇ ਵਿੱਚ ਹੋਈ ਇਸ ਦੁਖਦਾਈ ਘਟਨਾ'ਚ ਪੰਜ ਲੋਕ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਸਥਾਨਕ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਯਾ ਗਿਆ ਸੀ। ਏਥੇ ਹੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਅੱਠ ਸਾਲ ਦੀ ਬੱਚੀ ਰਾਧਾ ਕੌਰ ਸੁਪੁੱਤਰੀ ਵਿਜੇ ਸਿੰਘ ਗੋਕੇ ਦੀ ਇਲਾਜ ਦੌਰਾਨ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ੍ਰ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਡਾ. ਵਿਜੇ ਸਤਬੀਰ ਸਿੰਘ ਨੇ ਘਰ ਘਾਟ ਤੋਂ ਵਾਂਝੇ ਹੋਏ ਇਨ੍ਹਾਂ ਪੀੜਤ ਪਰਿਵਾਰਾਂ ਵਿੱਚ ਵੰਡਣ ਲਈ ਇੱਕ ਵਿਸ਼ੇਸ ਕਿਟ ਗੁਰਦੁਆਰਾ ਤਖ਼ਤ ਸੱਚਖੰਡ ਬੋਰਡ, ਨਾਂਦੇੜ ਵੱਲੋਂ ਤਿਆਰ ਕਰਵਾਕੇ ਭੇਜੀ ਗਈ ਜਿਸ ਵਿੱਚ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਦੇ ਕਪੜੇ, ਲੇਡਿਸ ਸੂਟ, ਪਗੜੀਯਾਂ, ਕੰਬਲ, ਖੇਸ, ਥਾਲੀਆਂ, ਗਿਲਾਸ, ਪਤੀਲੇ, ਗਾਗਰ, ਚਮਚ, ਕੌਲੀਆਂ, ਤਵੇ, ਬਾਟੇ, ਚਕਲੇ, ਬੇਲਨੇ, ਬਾਲਟੀਆਂ, ਜਗ ਆਦਿ ਦਾ ਸਮਾਵੇਸ਼ ਸੀ। ਇਸ ਦੇ ਨਾਲ ਹੀ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਦੁੱਖ ਦੀ ਘੜੀ ਵਿੱਚ ਅਸੀ ਪੀੜਤ ਪਰਿਵਾਰਾਂ ਨਾਲ ਖੜੇ ਹਾਂ ਤੇ ਹਰ ਬਣਦੀ ਸਹਾਇਤਾ ਲਈ ਹਮੇਸ਼ਾ ਤਿਆਰ ਹਾਂ। ਉਨ੍ਹਾਂ ਨੇ ਬੀੜ ਜਿਲ੍ਹੇ ਦੇ ਕੁਲੈਕਟਰ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਤੇ ਮ੍ਰਿਤਕ ਬੱਚੀ ਦੇ ਨਾਲ ਨਾਲ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਆਰਥਿਕ ਰਾਹਤ ਪੈਕਜ ਦੇਣ ਦੀ ਮੰਗ ਕੀਤੀ ਸ੍ਰ. ਜਸਵੰਤ ਸਿੰਘ ਬੌਬੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ।

Ads on article

Advertise in articles 1

advertising articles 2

Advertise