-->
ਲਾਪਤਾ ਨਾਬਾਲਗ ਲੜਕੀ ਨੂੰ 2 ਘੰਟਿਆਂ ਵਿੱਚ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ

ਲਾਪਤਾ ਨਾਬਾਲਗ ਲੜਕੀ ਨੂੰ 2 ਘੰਟਿਆਂ ਵਿੱਚ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ

ਲਾਪਤਾ ਨਾਬਾਲਗ ਲੜਕੀ ਨੂੰ 2 ਘੰਟਿਆਂ ਵਿੱਚ ਲੱਭ ਕੇ ਵਾਰਸਾਂ ਦੇ ਹਵਾਲੇ
ਕੀਤਾ
ਅੰਮ੍ਰਿਤਸਰ 5 ਜੁਲਾਈ (ਸੁਖਬੀਰ ਸਿੰਘ) -  ਸਿਮਰਨਜੀਤ ਕੌਰ ਵਾਸੀ ਮਕਾਨ ਨੰਬਰ 234, ਈਸਟ ਮੋਹਨ ਨਗਰ, 100 ਫੁੱਟੀ ਰੋਡ, ਅੰਮ੍ਰਿਤਸਰ ਨੇ ਇਤਲਾਹ ਦਿੱਤੀ ਕਿ ਉਸਦੀ ਲੜਕੀ ਉਮਰ ਕਰੀਬ 15 ਸਾਲ, ਉਹਨਾਂ ਨਾਲ ਨਰਾਜ਼ ਹੋ ਕੇ ਘਰੋਂ ਕਿਤੇ ਚਲੀ ਗਈ ਹੈ।
ਸ਼੍ਰੀ ਹਰਪਾਲ ਸਿੰਘ, ਪੀ ਪੀ ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਗੁਰਿੰਦਰਬੀਰ ਸਿੰਘ ਪੀ.ਪੀ.ਐਸ. ਏ.ਸੀ.ਪੀ ਈਸਟ, ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੀ ਡਵੀਜਨ, ਅੰਮ੍ਰਿਤਸਰ,ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਾਪਤਾ ਨਾਬਾਲਗ ਲੜਕੀ ਨੂੰ ਲੱਭਣ ਲਈ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਲੜਕੀ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਟੀਮ ਵੱਲੋਂ ਬਹੁਤ ਹੀ ਮੁਸ਼ੱਕਤ ਨਾਲ ਸਖਤ ਮਿਹਨਤ ਸਦਕਾ ਮਾਮਲਾ ਹੱਲ ਕਰਦੇ ਹੋਏ ਲਾਪਤਾ ਨਾਬਾਲਗ ਲੜਕੀ ਨੂੰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਏਰੀਆ ਵਿੱਚੋਂ 02 ਘੰਟਿਆਂ ਦੇ ਅੰਦਰ ਅੰਦਰ ਲੱਭ ਕੇ ਲੜਕੀ ਦੀ ਕਾਊਂਸਲਿਗ ਕਰਵਾ ਕੇ ਲੜਕੀ ਨੂੰ ਉਸਦੇ ਵਾਰਸਾਂ ਦੇ ਹਵਾਲੇ ਕੀਤਾ।

Ads on article

Advertise in articles 1

advertising articles 2

Advertise