-->
ਨਵੀਂ ਸਿੱਖਿਆ ਨੀਤੀ 2020 ਚ ਭਾਰਤੀ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਕੋਰਸ ਐਨ ਐਸ ਕਿਓੂ ਐਫ ਤੇ ਹੋਰ ਵੋਕੇਸਨਲ ਕੋਰਸਾਂ ਨਾਲ ਜੋੜਨ ਦਾ ਅਹਿਦ ਹੈ:- ਪ੍ਰਿੰਸੀਪਲ ਪੁਨੀਤ ਪੁਰੀ

ਨਵੀਂ ਸਿੱਖਿਆ ਨੀਤੀ 2020 ਚ ਭਾਰਤੀ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਕੋਰਸ ਐਨ ਐਸ ਕਿਓੂ ਐਫ ਤੇ ਹੋਰ ਵੋਕੇਸਨਲ ਕੋਰਸਾਂ ਨਾਲ ਜੋੜਨ ਦਾ ਅਹਿਦ ਹੈ:- ਪ੍ਰਿੰਸੀਪਲ ਪੁਨੀਤ ਪੁਰੀ

ਨਵੀਂ ਸਿੱਖਿਆ ਨੀਤੀ 2020 ਚ ਭਾਰਤੀ ਵਿਦਿਆਰਥੀਆਂ ਨੂੰ ਕਿੱਤਾ ਮੁੱਖੀ ਕੋਰਸ ਐਨ ਐਸ ਕਿਓੂ ਐਫ ਤੇ ਹੋਰ ਵੋਕੇਸਨਲ ਕੋਰਸਾਂ ਨਾਲ
ਜੋੜਨ ਦਾ ਅਹਿਦ ਹੈ:- ਪ੍ਰਿੰਸੀਪਲ ਪੁਨੀਤ ਪੁਰੀ
ਅੰਮ੍ਰਿਤਸਰ 29 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਕਿੱਤਾ ਮੁੱਖੀ ਸਿੱਖਿਆ, ਉਹ ਸਿੱਖਿਆ ਹੈ, ਜਿਸ ਨੂੰ ਹਾਸਿਲ ਕਰਕੇ ਕੋਈ ਵੀ ਵਿਦਿਆਰਥੀ ਨਾਂ ਸਿਰਫ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ। ਇਸ ਨਾਲ ਉਹ ਆਪਣੇ ਪਰਿਵਾਰ ਦਾ ਢਿੱਡ ਪਾਲ ਸਕਦਾ ਹੈ ਸਗੋਂ ਆਪਣੇ ਕੋਸ਼ਲ, ਹੁਨਰ ਅਤੇ ਤਜ਼ਰਬੇ ਨਾਲ ਦੇਸ਼ ਦੀ ਵੱਡਮੁਲੀ ਸੇਵਾ ਵੀ ਕਰ ਸਕਦਾ ਹੈ। ਇਸ ਨੂੰ ਹੁਨਰਮੰਦ ਸਿੱਖਿਆ ਵੀ ਕਿਹਾ ਜਾਂਦਾ ਹੈ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਪ੍ਰਿੰਸੀਪਲ ਪੁਨੀਤ ਪੁਰੀ ਜੀ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹੁਨਰ ਦਾ ਅਰਥ ਹੈ ਕਿਸੇ ਖਾਸ ਕਲਾ ਖੇਤਰ ਜਾਂ ਤਕਨੀਕ ਵਿੱਚ ਦਕਸ਼ਤਾ ਹਾਸਿਲ ਕਰਨਾ। ਜਿਸ ਤਰਾਂ ਮੈਡੀਕਲ ਦੇ ਬੀਪੀ ਤੇ ਹੋਰ ਯੰਤਰਾਂ ਨਾਲ ਚੈਕਅਪ ਕਰਨਾ, ਹੁਨਰਮੰਦ ਮਿਸਤਰੀ ਬਣਕੇ ਚਿਣਾਈ ਆਧੁਨਿਕ ਚਾਲ ਨਾਲ ਕਰਨੀ, ਏ.ਸੀ. ਜਾਂ ਫਰਿਜ ਰਿਪੇਅਰ ਕਰਨਾ, ਨਕਸ਼ੇ ਬਣਾਉਣਾ, ਪਲੰਬਿਂਗ ਦਾ ਕੰਮ ਕਰਨਾ ਜਾਂ ਡੀਜ਼ਲ ਮਕੈਨਿਕ ਬਣਨਾ। ਭਾਰਤ ਦੇ ਹਜ਼ਾਰਾਂ ਸੀਨੀਅਰ ਸੈਕੰਡਰੀ ਸਕੂਲਾਂ ਚ ਐਨ ਐਸ ਕਿਓੂ ਐਫ ਕਿੱਤਾ ਮੁੱਖੀ ਵੋਕੇਸਨਲ ਸਿੱਖਿੱਆ ਚੱਲ ਰਹੀ ਹੈ ਜਿਸ ਬਦੌਲਤ 35 ਦੇ ਕਰੀਬ ਵੱਖ ਵੱਖ ਵੋਕੇਸਨਲ ਕੋਰਸ ਕਰਵਾਏ ਜਾ ਰਹੇ ਹਨ ਤੇ ਸੈਂਕੜੇ ਨੌਜਵਾਨ ਐਨ ਐਸ਼ ਕਿਓੂ ਐਫ ਬਦੌਲਤ ਰੁਜ਼ਗਾਰ ਸ਼ੁਰੂ ਕਰ ਚੁੱਕੇ ਹਨ । ਕੋਈ ਸਮਾਂ ਸੀ ਜਦੋਂ ਆਖਿਆ ਜਾਂਦਾ ਸੀ ਕਿ ਹਰ ਵਿਦਿਆਰਥੀ ਲਈ ਸਰਸਵਤੀ ਮਾਂ ਦੀ ਕਿਰਪਾ ਜਰੂਰੀ ਹੈ, ਉਹ ਵਿਦਿਆ ਦੀ ਦੇਵੀ ਹੈ ਪਰ ਅਜੋਕੇ ਸਮੇਂ ਵਿੱਚ ਸਰਸਵਤੀ ਮਾਂ ਦੀ ਕਿਰਪਾ ਦੇ ਨਾਲ-ਨਾਲ ਬਾਬਾ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਵੀ ਲਾਜ਼ਮੀ ਹੈ। ਬਾਬਾ ਵਿਸ਼ਕਰਮਾ-ਕਿਰਤੀਆਂ ਦਾ ਦੇਵਤਾ। ਇੰਜੀਨੀਅਰਾਂ ਦਾ ਭਗਵਾਨ। ਇਸ ਲਈ ਭਾਰਤ ਵਿੱਚ ਵਸਦੇ 50 ਕਰੋੜ ਕਾਮਗਰਾਂ ਲਈ ਹੁੰਨਰਮੰਦ ਸਿੱਖਿਆ ਦੀ ਲੋੜ ਹੈ।
ਹੁਨਰ ਹਰ ਇੱਕ ਵਿੱਚ ਹੁੰਦਾ ਹੈ,ਕਿਸੇ ਦਾ ਛਿਪ ਜਾਂਦਾ ਹੈ, ਕਿਸੇ ਦਾ ਛਪ ਜਾਂਦਾ ਹੈ। ਅੱਜ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੌਕ, ਦਿਲਚਸਪੀ ਅਤੇ ਝੁਕਾਅ ਦੇ ਮੱਦੇਨਜਰ ਕਿਸੇ ਹੁਨਰ ਦੀ ਚੋਣ ਕਰਨ॥ਕਿੱਤਾ ਮੁੱਖੀ ਸਿੱਖਿਆ ਦਾ ਖੇਤਰ ਵਿਸ਼ਾਲ ਸਮੁੰਦਰ ਵਾਂਗ ਹੈ। ਅਣਗਿਣਤ ਕੋਰਸ ਜਾਂ ਟਰੇਨਿੰਗ ਪ੍ਰੋਗਰਾਮ ਹਨ। ਲੜਕੇ ਅਤੇ ਲੜਕੀਆਂ ਦੋਵਾਂ ਲਈ। ਅਪੰਗ ਬੱਚੇ, ਪੜਾਈ ਛੱਡ ਚੁੱਕੇ ਵਿਦਿਆਰਥੀ, ਪੇਂਡੂ ਬੱਚੇ ਜਾਂ ਪਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਵੀ ਆਪਣੀ ਮਨਪੰਸਦ ਦਾ ਕੋਰਸ ਕਰ ਸਕਦੇ ਹਨ।
ਸਿੱਖਿਆ ਨੀਤੀ ਵਿਚ ਭਾਰਤੀ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜਨ ਦਾ ਅਹਿਦ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਪੜ੍ਹਾਈ ਕਰਨ ਵਾਲੇ ਕੁੱਲ ਵਿਦਿਆਰਥੀਆਂ ਵਿਚੋਂ ਮਹੱਤਵਪੂਰਨ ਹਿੱਸਾ ਕਿੱਤਾ ਮੁਖੀ ਕੋਰਸਾਂ ਰਾਹੀਂ ਸਿੱਖਿਆ ਅਤੇ ਹੁਨਰ ਹਾਸਿਲ ਕਰੇ। ਅਜੋਕੇ ਸਮੇਂ ਭਾਰਤ ਵਿਚ ਕਿੱਤਾ ਮੁਖੀ ਕੋਰਸਾਂ ਵਿਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 5% ਤੋਂ ਵੀ ਘੱਟ ਹੈ ਜਦਕਿ ਅਮਰੀਕਾ, ਜਰਮਨੀ ਤੇ ਦੱਖਣੀ ਕੋਰੀਆ ਵਰਗੇ ਦੇਸ਼ਾਂ ਵਿਚ ਇਹ ਅੰਕੜਾ ਕ੍ਰਮਵਾਰ 52%, 75% ਅਤੇ 96% ਹੈ। ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਹੁਤ ਜਿ਼ਆਦਾ ਪੱਛੜੀ ਹੋਈ ਹੈ।
ਜੇ ਅੱਜ ਭਾਰਤੀ ਸਿੱਖਿਆ ਖੇਤਰ ’ਤੇ ਝਾਤ ਮਾਰੀਏ ਤਾਂ ਨਿਰਾਸ਼ਾਜਨਕ ਹਾਲਤ ਸਾਹਮਣੇ ਆਉਂਦੀ ਹੈ ਜਿਸ ਅਨੁਸਾਰ ਭਾਰਤ ਦੇ ਬਹੁਤ ਸਾਰੇ ਰਾਜਾਂ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਨਤੀਜੇ ਵਜੋਂ ਭਾਰਤ ਵਿਚਲੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰ ਅਕਾਦਮਿਕ ਵਰ੍ਹੇ ਘਟ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਕਾਲਜ ਬੰਦ ਹੋ ਚੁੱਕੇ ਹਨ, ਕਈ ਬੰਦ ਹੋਣ ਦੀ ਕਗਾਰ ’ਤੇ ਹਨ ਅਤੇ ਜਿ਼ਆਦਾਤਰ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਬਾਕੀ ਅਮਲੇ ਨੂੰ ਤਨਖਾਹ ਲਈ ਉਡੀਕ ਕਰਨੀ ਪੈ ਰਹੀ ਹੈ। ਹੈਰਾਨੀਜਨਕ ਸੱਚ ਇਹ ਹੈ ਕਿ ਭਾਰਤ ਦੇ ਵੱਖ ਵੱਖ ਚਾਰ ਵਰਣਾਂ ਵਿਚੋਂ ਵਿਦੇਸ਼ ਗਏ ਵਿਦਿਆਰਥੀ ਵਿਦੇਸ਼ ਵਿਚ ਹਰ ਤਰ੍ਹਾਂ ਦਾ ਪੇਸ਼ਾ ਚੁਣ ਰਹੇ ਹਨ ਅਤੇ ਬੇਝਿਜਕ ਆਪਣੀ ਜੀਵਕਾ ਕਮਾ ਰਹੇ ਹਨ। ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਆਪਣੇ ਪੁਸ਼ਤੈਨੀ ਕਿੱਤੇ ਛੱਡ ਕੇ ਦੂਜੇ ਕਿੱਤਿਆਂ ਵਿਚ ਸਫਲਤਾ ਹਾਸਲ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹੇ ਕਿਹੜੇ ਕਾਰਕ ਹਨ ਜੋ ਵਿਦਿਆਰਥੀਆਂ ਨੂੰ ਇਸ ਤਬਦੀਲੀ ਲਈ ਹੱਲਾਸ਼ੇਰੀ ਦਿੰਦੇ ਹਨ। ਦੋ ਗੱਲਾਂ ਸਾਫ ਹਨ; ਇੱਕ, ਵਿਦੇਸ਼ਾਂ ਵਿਚ ਅਜਿਹੀ ਕੋਈ ਵਰਗ ਵੰਡ ਨਹੀਂ ਹੈ। ਵਿਦੇਸ਼ੀ ਸਮਾਜ ਕਿਸੇ ’ਤੇ ਵੀ ਤੈਅ ਲੇਬਲ ਲਗਾਏ ਬਿਨਾ ਹਰ ਮਿਹਨਤ ਕਰਨ ਵਾਲੇ ਵਿਅਕਤੀ ਦੀ ਕਦਰ ਕਰਦਾ ਹੈ। ਦੂਜੀ ਗੱਲ, ਵਿਦੇਸ਼ਾਂ ਵਿਚ ਹਰ ਕਿੱਤੇ ਦਾ ਮਿਹਨਤਾਨਾ ਇੰਨਾ ਕੁ ਜ਼ਰੂਰ ਹੈ ਕਿ ਉਹ ਆਪਣੇ ਪਰਿਵਾਰ ਦਾ ਸੰਤੋਖਜਨਕ ਪਾਲਣ-ਪੋਸ਼ਣ ਕਰ ਸਕਦਾ ਹੈ। ਪੰਜਾਬ ਵਿਚੋਂ ਗਏ ਲੱਖਾਂ ਹੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਨਾਲ ਨਾਲ ਵੱਖੋ-ਵੱਖ ਕਿੱਤਿਆਂ ਵਿਚੋਂ ਆਪਣਾ ਗੁਜ਼ਾਰਾ ਚਲਾ ਰਹੇ ਹਨ।
ਕੌਮੀ ਸਿੱਖਿਆ ਨੀਤੀ ਵਿਚ ਕਿੱਤਾ ਮੁਖੀ ਕੋਰਸਾਂ ਨੂੰ ਤਰਜੀਹ ਦੇਣਾ ਸ਼ਾਇਦ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਪ੍ਰਭਾਵਸ਼ਾਲੀ ਕਾਰਕ ਦੇ ਤੌਰ ’ਤੇ ਕੰਮ ਕਰ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਿੱਤਿਆਂ ਦੀ ਵਰਗਾਂ ਅਨੁਸਾਰ ਕੀਤੀ ਵੰਡ ਨੂੰ ਖਤਮ ਕਰ ਸਕਦਾ ਹੈ।

Ads on article

Advertise in articles 1

advertising articles 2

Advertise