-->
ਨਿਊ ਮਾਝਾ ਪ੍ਰੈਸ ਕਲੱਬ ਮਹਿਤਾ ਚੌਕ ਵਲੋਂ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਲਈ ਖੂਨ ਦਾਨ ਕੈਂਪ 27 ਜੁਲਾਈ ਨੂੰ

ਨਿਊ ਮਾਝਾ ਪ੍ਰੈਸ ਕਲੱਬ ਮਹਿਤਾ ਚੌਕ ਵਲੋਂ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਲਈ ਖੂਨ ਦਾਨ ਕੈਂਪ 27 ਜੁਲਾਈ ਨੂੰ

ਨਿਊ ਮਾਝਾ ਪ੍ਰੈਸ ਕਲੱਬ ਮਹਿਤਾ ਚੌਕ ਵਲੋਂ ਥੈਲੇਸੀਮੀਆ ਬਿਮਾਰੀ ਨਾਲ
ਪੀੜਤ ਬੱਚਿਆਂ ਲਈ ਖੂਨ ਦਾਨ ਕੈਂਪ 27 ਜੁਲਾਈ ਨੂੰ
ਅੰਮ੍ਰਿਤਸਰ 25 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਰਹਿਨੁਮਾਈ ਹੇਠ ਨਿਊ ਮਾਝਾ ਪ੍ਰੈਸ ਕਲੱਬ ਮਹਿਤਾ ਚੌਕ ਵਲੋਂ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਬੱਚਿਆਂ ਲਈ 27 ਜੁਲਾਈ ਦਿਨ ਸ਼ਨੀਵਾਰ ਨੂੰ ਦਸ਼ਮੇਸ਼ ਹੈਰੀਟੇਜ਼ ਸਕੂਲ ਮਹਿਤਾ ਚੌਕ ਵਿੱਚ ਖੂਨ ਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰੈਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਲੀ ਰੰਧਾਵਾ ਅਤੇ ਦਸ਼ਮੇਸ਼ ਹੈਰੀਟੇਜ਼ ਸਕੂਲ ਮਹਿਤਾ ਦੇ ਡਾਇਰੈਕਟਰ ਸ.ਮਨਪ੍ਰੀਤ ਸਿੰਘ ਟੱਕਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਖੂਨ ਦਾਨ ਕੈਂਪ ਲਈ ਸਾਰੀਆਂ ਮੁੱਢਲੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਇਲਾਕੇ ਦੇ ਲੋਕਾਂ ਵਿੱਚ ਥੈਲੇਸੀਮੀਆ ਨਾਲ ਪੀੜਤ ਬੱਚਿਆਂ ਦੀ ਲੋੜ ਪੂਰੀ ਕਰਨ ਲਈ ਇਸ ਨੇਕ ਕਾਰਜ ਲਈ ਖੂਨ ਦਾਨ ਦੇਣ ਲਈ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਦਾਨੀ ਸੱਜਣਾਂ ਨੇ ਬਤੌਰ ਖੂਨ ਦਾਨੀ ਨਾਂਅ ਦਰਜ਼ ਕਰਵਾਏ ਹਨ। ਉਹਨਾਂ ਦਸਿਆ ਕਿ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਤੋਂ ਡਾਕਟਰਾਂ ਦੀ ਟੀਮ ਪਹੁੰਚ ਰਹੀ ਹੈ, ਜੋ ਦਾਨੀ ਸੱਜਣਾਂ ਰਾਹੀਂ ਦਾਨ ਕੀਤੇ ਖੂਨ ਦਾ ਪਲਾਜ਼ਮਾ ਇਕੱਤਰ ਕਰਕੇ ਥੈਲੇਸੀਮੀਆ ਬੀਮਾਰੀ ਨਾਲ ਪੀੜਤ ਬੱਚਿਆਂ ਦੀ ਸਿਹਤਯਾਬੀ ਲਈ ਵਰਤਣਗੇ। ਇਸ ਮੌਕੇ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਥੈਲੇਸੀਮੀਆ (ਖ਼ੂਨ ਨਾ ਬਣਨਾ) ਜਮਾਂਦਰੂ ਬਿਮਾਰੀ ਹੈ। ਇਸ ਰੋਗ ਕਾਰਨ ਨਵ-ਜਨਮੇ ਬੱਚੇ ਵਿਚ ਖ਼ੂਨ ਬਣਨ ਦੀ ਪ੍ਰਕਿਰਿਆ ਘੱਟ ਹੁੰਦੀ ਹੈ ਤੇ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖ਼ੂਨ ਚਡ਼੍ਹਾਉਣ ਦੀ ਜ਼ਰੂਰਤ ਪੈਂਦੀ ਹੈ। ਸ਼ੁਰੂ ਵਿਚ ਇਹ ਬਿਮਾਰੀ ਅਰਬ ਮੁਲਕਾਂ ਵਿਚ ਹੁੰਦੀ ਸੀ। ਹੁਣ ਸਾਡੇ ਮੁਲਕ ਭਾਰਤ ਵਿਚ 4 ਕਰੋਡ਼ ਤੋਂ ਵੱਧ ਔਰਤ-ਮਰਦ ਹਨ ਜੋ ਕਿ ਦੇਖਣ ਵਿਚ ਤੰਦਰੁਸਤ ਲੱਗਦੇ ਹਨ, ਪਰ ਇਸਦੇ ਬਾਵਜੂਦ, ਮਾਈਨਰ ਥੈਲੇਸੀਮਿਕ ਜੀਨ ਕੈਰੀਅਰ ਹੁੰਦੇ ਹਨ। ਇਸ ਮੌਕੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖੂਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਹਾਜ਼ਰ ਹੋ ਕੇ ਲੋੜਵੰਦਾਂ ਮਰੀਜ਼ਾਂ ਦੀ ਸੇਵਾ ਲਈ ਖੂਨ ਦਾਨ ਕਰਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਿੰ .ਹਰਸ਼ਦੀਪ ਸਿੰਘ ਰੰਧਾਵਾ, ਡਾ.ਅਵਤਾਰ ਸਿੰਘ ਬੁੱਟਰ, ਸੁਖਵਿੰਦਰ ਸਿੰਘ, ਸਤਨਾਮ ਜੱਜ, ਜਗਦੀਸ਼ ਸਿੰਘ ਬੰਮਰਾਹ, ਜੋਗਿੰਦਰ ਸਿੰਘ ਮਾਹਣਾ, ਡਾਕਟਰ ਦਲਜੀਤ ਸਿੰਘ,ਦਵਿੰਦਰ ਸਿੰਘ ਰੰਧਾਵਾ,ਜਤਿੰਦਰ ਪਾਲ ਸਿੰਘ, ਗੁਰਮੀਤ ਸਿੰਘ ਸਦਾਰੰਗ, ਰਜਵਿੰਦਰ ਸਿੰਘ ਰੰਧਾਵਾ, ਵਰਿੰਦਰ ਬਾਊ, ਬਾਬਾ ਸੁਖਵੰਤ ਸਿੰਘ, ਉਪਕਾਰ ਸਿੰਘ ਬੱਲ ਨਿਰਮਲ ਸਿੰਘ, ਸੰਦੀਪ ਸਿੰਘ ਸਹੋਤਾ, ਸਮੇਤ ਹੋਰ ਕਈ ਸਜਣ ਵੀ ਹਾਜ਼ਰ ਸਨ।

Ads on article

Advertise in articles 1

advertising articles 2

Advertise