-->
ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਅਠਵਾਲ ਵਿਖੇ, ਮਹਾਨ ਅੰਮਿ੍ਤ ਸੰਚਾਰ 6 ਅਗਸਤ ਨੂੰ

ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਅਠਵਾਲ ਵਿਖੇ, ਮਹਾਨ ਅੰਮਿ੍ਤ ਸੰਚਾਰ 6 ਅਗਸਤ ਨੂੰ

ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਅਠਵਾਲ ਵਿਖੇ, ਮਹਾਨ ਅੰਮਿ੍ਤ
ਸੰਚਾਰ 6 ਅਗਸਤ ਨੂੰ
ਅੰਮ੍ਰਿਤਸਰ 29 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦੁਆਰਾ ਸ੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਛਤਰ ਛਾਇਆ ਹੇਠ ਪ੍ਰਧਾਨ ਐਡਵੋਕੇਟ ਸ, ਹਰਜਿੰਦਰ ਸਿੰਘ ਧਾਮੀ ਜੀ ਉੱਪਰਾਲਾ ਸਦਕਾ ਅਤੇ ਹਲਕਾ ਮੱਤੇਵਾਲ ਦੇ ਗੁਰਦੁਆਰਾ ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਬਰ ਐਡਵੋਕੇਟ ਸ, ਭਗਵੰਤ ਸਿੰਘ ਸਿਆਲਕਾ ਜੀ ਸਹਿਯੋਗ ਨਾਲ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਸੇਸ ਸਹਿਯੋਗ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਪਿੰਡ ਅਠਵਾਲ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾਂ ਜੋਤੀ ਜੋਤਿ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾਂ ਗੁਰਿਆਈ ਦਿਵਸ ਸਤਾਬਦੀ ਨੂੰ ਸਮਰਪਿਤ ਮਹਾਨ ਅੰਮ੍ਰਿਤ ਸੰਚਾਰ 6 ਅਗਸਤ 2024 ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਕੁਲਜੀਤ ਸਿੰਘ ਅਤੇ ਪ੍ਰਚਾਰਕ ਭਾਈ ਦਿਲਬਾਗ ਸਿੰਘ ਭੰਗਾਲੀ, ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਜਿਸ ਵਿੱਚ ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਆਉਣਗੇ ਅਤੇ ਅੰਮ੍ਰਿਤ ਅਭਿਲਾਖੀਆਂ ਨੂੰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਜ ਕਕਾਰ ਭੇਟਾਂ ਰਹਿਤ ਦਿੱਤੇ ਜਾਣਗੇ। ਸ, ਭਗਵੰਤ ਸਿੰਘ ਸਿਆਲਕਾ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰਾ ਸਮੇਤ ਪਾਹੁੰਚ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਗੁਰੂ ਸਾਹਿਬ ਜੀ ਦੀਆਂ ਖੁਸੀਆ ਪ੍ਰਾਪਤ ਕਰਨ। ਇਸ ਸਮੇਂ ਭਾਈ ਕੁਲਜੀਤ ਸਿੰਘ ਹੈਡ ਗ੍ਰੰਥੀ ਅਠਵਾਲ, ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਜਥਾ ਗਿਆਨੀ ਮਲਕੀਅਤ ਸਿੰਘ ਬੱਗਾ, ਪ੍ਰਚਾਰਕ ਭਾਈ ਦਿਲਬਾਗ ਸਿੰਘ ਭੰਗਾਲੀ, ਭਾਈ ਰਵਿੰਦਰ ਸਿੰਘ, ਢਾਡੀ ਭਾਈ ਕੁਲਵੰਤ ਸਿੰਘ ਐਸ, ਜੀ, ਪੀ, ਸੀ, ਭਾਈ ਨਰਿੰਦਰ ਸਿੰਘ ਬੱਗਾ ਕਵੀਸ਼ਰ ਐਸ, ਜੀ, ਪੀ, ਸੀ, ਸੁਰਜੀਤ ਸਿੰਘ, ਨਿਰਮਲ ਸਿੰਘ, ਗੁਰਦਿਆਲ ਸਿੰਘ, ਠੇਕੇਦਾਰ ਸਰਬਜੀਤ ਸਿੰਘ, ਬਾਬਾ ਤਰਲੋਕ ਸਿੰਘ, ਮੰਗਲ ਸਿੰਘ, ਦਾਨ ਸਿੰਘ, ਗਿਆਨੀ ਤਰਲੋਕ ਸਿੰਘ ਆਦਿ ਸੰਗਤਾਂ ਹਾਜ਼ਰ ਸਨ।

Ads on article

Advertise in articles 1

advertising articles 2

Advertise