-->
ਸਰਕਾਰੀ ਹਾਈ ਸਕੂਲ ਝੰਜੋਟੀ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਰਕਾਰੀ ਹਾਈ ਸਕੂਲ ਝੰਜੋਟੀ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਰਕਾਰੀ ਹਾਈ ਸਕੂਲ ਝੰਜੋਟੀ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ
ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 31 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜੋਨ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਝੰਜੋਟੀ ਦੇ ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਮੈਡਮ ਅਮਨਦੀਪ ਕੌਰ ਬਾਜਵਾ ਅਤੇ ਪ੍ਰਦੀਪ ਸਿੰਘ ਸਰੀਰਕ ਸਿੱਖਿਆ ਅਧਿਆਪਕ (ਕਬੱਡੀ ਕੋਚ) ਦੀ ਯੋਗ ਅਗਵਾਈ ਹੇਠ ਸਕੂਲ ਦੀਆਂ ਰੱਸਾਕਸ਼ੀ ਟੀਮਾਂ ਨੇ ਜੋਨਲ ਟੂਰਨਾਮੈਂਟ ਵਿੱਚ ਲੜਕੀਆਂ ਅੰਡਰ-14 ਵਿੱਚ ਪਹਿਲਾ ਸਥਾਨ , ਅੰਡਰ-17 ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਲੜਕਿਆਂ ਦੇ ਹੋਏ ਰੱਸਾਕਸ਼ੀ ਮੁਕਾਬਲੇ ਵਿੱਚ ਅੰਡਰ -14 ਵਿੱਚ ਦੂਸਰਾ ਸਥਾਨ ਅਤੇ ਅੰਡਰ-17 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਅੰਡਰ-14 ਵਿੱਚ ਪਹਿਲਾ ਸਥਾਨ, ਅੰਡਰ-17 ਵਿੱਚ ਦੂਸਰਾ ਸਥਾਨ ਅਤੇ ਅੰਡਰ-19 ਵਿੱਚ ਵੀ ਦੂਸਰਾ ਸਥਾਨ ਹਾਸਲ ਕਰਕੇ ਝੰਜੋਟੀ ਸਕੂਲ ਦੀ ਬੱਲੇ ਬੱਲੇ ਕਰਵਾ ਦਿੱਤੀ। ਲੜਕਿਆਂ ਦੀ ਕਬੱਡੀ ਨੈਸ਼ਨਲ ਸਟਾਈਲ ਅੰਡਰ 19 ਵਿੱਚ ਦੂਸਰਾ ਸਥਾਨ, ਅੰਡਰ-17 ਵਿੱਚ ਤੀਸਰਾ ਸਥਾਨ ਅਤੇ ਅੰਡਰ -14 ਵਿੱਚ ਵੀ ਦੂਸਰਾ ਸਥਾਨ ਹਾਸਿਲ ਕੀਤਾ ਹੈ । ਇਸਦੀ ਜਾਣਕਾਰੀ ਦਿੰਦਿਆਂ ਝੰਜੋਟੀ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਕਬੱਡੀ ਕੋਚ ਪ੍ਰਦੀਪ ਸਿੰਘ, ਸਕੂਲ ਇੰਚਾਰਜ ਭੁਪਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅਜਨਾਲਾ ਜੋਨ ਦਾ ਓਵਰਆਲ ਚੈਂਪੀਅਨ ਝੰਜੋਟੀ ਸਕੂਲ ਬਣਿਆ ਹੈ ਅਤੇ ਝੰਜੋਟੀ ਸਕੂਲ ਦੇ ਕਰੀਬ 30 ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈਣਗੇ।

Ads on article

Advertise in articles 1

advertising articles 2

Advertise