-->
ਪਤਨੀ ਨੇ ਲਗਾਈ ਪਤੀ ਦੀ ਜਾਨ ਮਾਲ ਦੀ ਰਾਖੀ ਲਈ ਮੁੱਖ ਮੰਤਰੀ ਪਾਸੋਂ ਗੁਹਾਰ

ਪਤਨੀ ਨੇ ਲਗਾਈ ਪਤੀ ਦੀ ਜਾਨ ਮਾਲ ਦੀ ਰਾਖੀ ਲਈ ਮੁੱਖ ਮੰਤਰੀ ਪਾਸੋਂ ਗੁਹਾਰ

ਪਤਨੀ ਨੇ ਲਗਾਈ ਪਤੀ ਦੀ ਜਾਨ ਮਾਲ ਦੀ ਰਾਖੀ ਲਈ ਮੁੱਖ ਮੰਤਰੀ ਪਾਸੋਂ
ਗੁਹਾਰ
ਅੰਮ੍ਰਿਤਸਰ 15 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਇੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਓਹਨਾ ਦਾ ਪਤੀ ਮਨਪ੍ਰੀਤ ਸਿੰਘ ਜੌ ਕਿ ਕਿਸੇ ਕੇਸ ਦੇ ਸਬੰਧ ਚ ਪਿਛਲੇ ਇੱਕ ਸਾਲ ਤੋਂ ਜੇਲ ਵਿੱਚ ਸਜਾ ਕੱਟ ਰਿਹਾ ਹੈ ਮਨਪ੍ਰੀਤ ਸਿੰਘ ਨੂੰ 6 ਮਹੀਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਫਤਾਹਪੁਰ ਵਿਖੇ ਰੱਖਿਆ ਗਿਆ ਅਤੇ ਹੁਣ 5 ਮਹੀਨਿਆਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ ਵਿਖੇ ਸਜਾ ਕੱਟ ਰਿਹਾ ਹੈ ਇੰਦਰਜੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਦਾ 11ਜੁਲਾਈ 2024 ਨੂੰ ਗੋਇੰਦਵਾਲ ਜੇਲ ਦੀ ਐਸ ਟੀ ਡੀ ਤੋ ਫੋਨ ਆਇਆ ਕਿ ਕਿਸੇ ਪੁਰਾਣੀ ਰੰਜਿਸ਼ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਗੋਇੰਦਵਾਲ ਜੇਲ ਵਿਖੇ ਤੈਨਾਤ ਵਿਅਕਤੀਆਂ ਗਿਣਤੀ 70 ਤੋ 80 ਦੇ ਕਰੀਬ ਸੀ ਉਸ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਹੈ ਮਨਪ੍ਰੀਤ ਸਿੰਘ ਵਲੋ ਆਪਣੀ ਬੈਰਕ ਦਾ ਦਰਵਾਜਾ ਬੰਦ ਕਰਕੇ ਆਪਣੀ ਜਾਨ ਬਚਾਈ ਇਹ ਮਾਮਲਾ ਜੇਲ ਪ੍ਰਸ਼ਾਸਨ ਦੇ ਅਧਿਕਾਰੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਇਹਨਾ ਦੋਵਾ ਧਿਰਾਂ ਨੂੰ ਵੱਖ ਵੱਖ ਕੀਤਾ ਗਿਆ ਇੰਦਰਜੀਤ ਕੌਰ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਹੁਣ ਇਸ ਵੇਲੇ ਜੇਲ ਦੇ ਲੰਗਰ ਹਾਲ ਵਿਖੇ ਰਹਿ ਰਿਹਾ ਹੈ ਹਮਲਾ ਕਰਨ ਵਾਲੇ ਵਿਅਕਤੀ ਓਸਨੂੰ ਉਥੇ ਜਾ ਕੇ ਜਾਨੋ ਮਾਰਨ ਦੀਆ ਧਮਕੀਆਂ ਦੇ ਰਹੇ ਹਨ ਅਤੇ ਮੇਰੇ ਪਤੀ ਨੂੰ ਕਿਸੇ ਵੇਲੇ ਵੀ ਜਾਨੋ ਮਾਰ ਸਕਦੇ ਹਨ ਓਹਨਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਡੀ ਜੀ ਪੀ ਪੰਜਾਬ, ਏ ਡੀ ਜੀ ਪੀ ਜੇਲਾ ਤੋ ਮੰਗ ਕੀਤੀ ਕਿ ਓਹਨਾ ਦੇ ਪਤੀ ਦੀ ਜਾਨ ਮਾਲ ਦੀ ਰਾਖੀ ਨੂੰ ਮੁੱਖ ਰੱਖਦੇ ਮਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਖੇ ਭੇਜਿਆ ਜਾਵੇ ਜੇਕਰ ਮੇਰੇ ਪਤੀ ਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਸ੍ਰੀ ਗੋਇੰਦਵਾਲ ਸਾਹਿਬ ਜੇਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੋਣਗੇ ।।

Ads on article

Advertise in articles 1

advertising articles 2

Advertise