-->
ਸਿਹਤ ਵਿਭਾਗ ਵਲੋਂ ਆਈ ਸਰਜਨਾਂ ਅਤੇ ਅਪਥੈਮਿਕ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ ਆਈ ਫਲੂ ਦੇ ਕੇਸਾਂ ਸਬੰਧੀ ਅਡਵਾਈਜਰੀ ਜਾਰੀ

ਸਿਹਤ ਵਿਭਾਗ ਵਲੋਂ ਆਈ ਸਰਜਨਾਂ ਅਤੇ ਅਪਥੈਮਿਕ ਅਫਸਰਾਂ ਨਾਲ ਕੀਤੀ ਅਹਿਮ ਮੀਟਿੰਗ ਆਈ ਫਲੂ ਦੇ ਕੇਸਾਂ ਸਬੰਧੀ ਅਡਵਾਈਜਰੀ ਜਾਰੀ

ਸਿਹਤ ਵਿਭਾਗ ਵਲੋਂ ਆਈ ਸਰਜਨਾਂ ਅਤੇ ਅਪਥੈਮਿਕ ਅਫਸਰਾਂ ਨਾਲ
ਕੀਤੀ ਅਹਿਮ ਮੀਟਿੰਗ
ਆਈ ਫਲੂ ਦੇ ਕੇਸਾਂ ਸਬੰਧੀ ਅਡਵਾਈਜਰੀ ਜਾਰੀ
ਅੰਮ੍ਰਿਤਸਰ 19 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਸਰਜਨ ਅੰਮ੍ਰਿਤਸਰ ਡਾ ਸੁਮੀਤ ਸਿੰਘ ਜੀ ਦੀ ਅਗਵਾਹੀ ਹੇਠਾਂ ਜਿਲੇ ਭਰ ਦੇ ਆਈ ਸਰਜਨਾਂ ਅਤੇ ਅਪਥੈਲਮਿਕ ਅਫਸਰਾਂ ਦੀ ਇੱਕ ਅਹਿਮ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਕੀਤੀ ਗਈ। ਜਿਸ ਦੌਰਾਣ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਬਰਸਾਤੀ ਮੌਸਮ ਵਿਚ ਬਦਲਦੇ ਜਲਵਾਯੂ ਕਾਰਣ ਆਈ ਫਲੂ ਦੇ ਕੇਸਾਂ ਵਿਚ ਕਾਫੀ ਵਾਧਾ ਹੋ ਰਿਹਾ ਹੈ, ਜੋਕਿ ਇੱਕ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਰੇ ਆਈ ਡਿਪਾਰਟਮੈਂਟ ਨੂੰ ਇਸ ਸੰਬਧੀ ਸੱਤਰਕ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਵਿਚ ਮਰੀਜਾਂ ਨੂੰ ਜਾਗਰੂਕ ਕਰਨਾਂ ਬਹੁਤ ਹੀ ਜਰੂਰੀ ਹੈ ਤਾਂ ਜੋ ਇਨਫੈਕਸ਼ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਉਹ ਭੀੜ-ਭਾੜ ਵਾਲੇ ਇਲਾਕਿਆ ਵਿਚ ਜਾਣ ਤੋਂ ਬਚਣ, ਆਪਣੇ ਹੱਥਾਂ ਨੂੰ ਸਾਬਣ ਜਾਂ ਸਨੇਟਾਜਰ ਨਾਲ ਵਾਰ-ਵਾਰ ਧੋਣ, ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਕਰਨ, ਅੱਖਾਂ ਨੂੰ ਸਾਫ ਪਾਣੀ ਨਾਲ ਧੋਣ, ਸੰਕਰਮਣ(ਇਨਫੈਕਸ਼ਨ) ਵਾਲੇ ਵਿਅਕਤੀ ਜਾਂ ਮਰੀਜ ਦੇ ਰੁਮਾਲ/ਤੌਲੀਏ ਜਾਂ ਕਪੜੇ ਆਦਿ ਸਾਂਝੇ ਨਾਂ ਕਰਨ, ਭੀੜ ਵਾਲੀਆਂ ਥਾਵਾਂ ਤੇ ਤੈਰਾਕੀ ਨਾਂ ਕਰਨ ਆਦਿ ਦਾ ਖਾਸ ਧਿਅਨ ਰੱਖਣਾਂ ਚਾਹੀਦਾ ਹੈ। ਉਹਨਾਂ ਕਿਹਾ ਕਿ ਆਈ ਫਲੂ (ਕੰਜੈਕਟੀਵਾਈਟਿਸ) ਦੇ ਆਮ ਲੱਛਣ ਅੱਖਾਂ ਦਾ ਲਾਲ ਹੋਣਾਂ, ਅੱਖਾ ਵਿਚ ਸੋਜ ਜਾਂ ਖਾਰਸ਼ ਹੋਣਾਂ ਅੱਖਾਂ ਚਿਪਕੀਆਂ ਹੋਣਾਂ, ਦਰਦ ਅਤੇ ਬੁਖਾਰ ਹੋਣਾਂ ਆਦਿ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਅਜਿਹੇ ਲੱਛਣ ਨਜਰ ਆਉਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਮਾਹਿਰ ਡਾਕਟਰਾਂ ਪਾਸੋਂ ਆਪਣਾਂ ਇਲਾਜ ਕਰਵਾਉਣ ਅਤੇ ਘਰੇਲੂ ਨੁਖਸਿਆਂ ਤੋਂ ਪ੍ਰਹੇਜ ਕਰਨ।ਇਸ ਮੌਕੇ ਸਮੂਹ ਆਈ ਸਰਜਨ ਅਤੇ ਅਪਥੈਲਮਿਕ ਅਫਸਰ, ਸੰਦੀਪ ਜਿਆਣੀ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise