-->
ਜਿਲ੍ਹਾ ਸਿੱਖਿਆ ਅਫਸਰ ਵੱਲੋ ਦਾਖਲਾ ਮੁਹਿੰਮ ਚ ਵਾਧੇ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਅਤੇ ਸਮੂਹ ਸਟਾਫ ਦਾ ਸਨਮਾਨ

ਜਿਲ੍ਹਾ ਸਿੱਖਿਆ ਅਫਸਰ ਵੱਲੋ ਦਾਖਲਾ ਮੁਹਿੰਮ ਚ ਵਾਧੇ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਪੁਰੀ ਅਤੇ ਸਮੂਹ ਸਟਾਫ ਦਾ ਸਨਮਾਨ

ਜਿਲ੍ਹਾ ਸਿੱਖਿਆ ਅਫਸਰ ਵੱਲੋ ਦਾਖਲਾ ਮੁਹਿੰਮ ਚ ਵਾਧੇ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ
ਪੁਰੀ ਅਤੇ ਸਮੂਹ ਸਟਾਫ ਦਾ ਸਨਮਾਨ
ਅੰਮ੍ਰਿਤਸਰ 24 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਵਿਭਾਗ ਲਗਾਤਾਰ ਕੰਮ ਕਰ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਸ਼੍ਰੀਮਤੀ ਦਲਜਿੰਦਰ ਕੌਰ ਵਿਰਕ (ਸਟੇਟ ਐਵਾਰਡੀ) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਦਾ ਅਚਨਚੇਤ ਦੌਰਾ ਕੀਤਾ ਗਿਆ। ਨਰੀਖਣ ਦੇ ਦੌਰਾਨ ਜਿਲਾ ਸਿੱਖਿਆ ਅਫਸਰ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਟਾਫ਼ ਮੀਟਿੰਗ ਕੀਤੀ ਗਈ॥ ਮੀਟਿੰਗ ਦੇ ਦੌਰਾਨ ਜਿਲਾ ਸਿੱਖਿਆ ਅਫਸਰ ਵਲੋਂ ਸਮੂਹ ਸਟਾਫ਼ ਨੂੰ ਵਿਭਾਗ ਵੱਲੋਂ ਚਲਾਏ ਜਾ ਰਹੇ ਕੰਮਾਂ ਨੂੰ ਤਨਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ॥ ਸਕੂਲ ਦੇ ਸੁੰਦਰੀਕਰਣ ਲਈ ਮੈਡਮ ਨੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੁਨੀਤ ਪੁਰੀ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ। 
ਡੀ.ਈ.ਓ ਮੈਡਮ ਦੀ ਰਹਿਨੁਮਾਈ ਵਿਚ ਇਨਰੋਲਮੈਂਟ ਮੁਹਿਮ 2024-25 ਦੌਰਾਨ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ। ਸਕੂਲ ਆਫ਼ ਐਮੀਨੈਨਸ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਧੀ ਹੈ। ਡੀ.ਈ.ਓ ਮੈਡਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਲੁਬਾਣਾ ਕਪੂਰਥਲਾ ਦੀ ਇਨਰੋਲਮੈਂਟ ਵਿਚ ਪਿਛਲੇ ਸਾਲ ਨਾਲੋਂ 13% ਵਾਧੇ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋ ਇਲਵਾ ਮੈਡਮ ਵਲੋ ਸਸਸਸ ਦਿਆਲਪੁਰ, ਸਸਸਸ ਛੰਨਾ ਸ਼ੇਰ ਸਿੰਘ ਵਾਲਾ, ਸਹਸ ਭਦਾਸ, ਸਸਸਸ ਲੱਖਣ ਕੇ ਪੱਡਾ ਅਤੇ ਸਸਸਸ ਭਵਾਨੀਪੁਰ ਦੇ ਸਮੂਹ ਪ੍ਰਿੰਸੀਪਲ, ਡੀ.ਪੀ., ਪੀ.ਟੀ. ਨਾਲ ਫੌਨ ਰਾਹੀ ਰਾਬਤਾ ਕੀਤਾ ਅਤੇ ਇਨਰੋਲਮੈਂਟ ਮੁਹਿੰਮ 2024-25 ਲਈ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਦਾਖਲੇ ਲਈ ਪ੍ਰੇਰਿਤ ਕੀਤਾ।

Ads on article

Advertise in articles 1

advertising articles 2

Advertise