-->
ਮੁਫਤ ਦਿਲ ਅਤੇ ਸ਼ੂਗਰ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ ਗਿਆ

ਮੁਫਤ ਦਿਲ ਅਤੇ ਸ਼ੂਗਰ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ ਗਿਆ

ਮੁਫਤ ਦਿਲ ਅਤੇ ਸ਼ੂਗਰ ਦੀਆਂ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ
ਗਿਆ
ਅੰਮ੍ਰਿਤਸਰ, 22 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਬਾਬਾ ਬੁੱਧ ਸਿੰਘ ਜੀ ਮੁੱਖੀ ਸੰਪ੍ਰਦਾਇ ਨਿੱਕੇ ਘੁੰਮਣ ਵਾਲੇ ਜਿਥੇ ਸੰਗਤਾਂ ਨੂੰ ਗੁਰੂ ਘਰ ਨਾਲ ਜੌੜਦੇ ਹਨ ਅਤੇ ਸਮੇਂ-ਸਮੇਂ ‘ਤੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਂਦੇ ਹਨ ਉਥੇ ਹੀ ਸਮਾਜ ਸੇਵੀਂ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅੱਜ ਬਾਬਾ ਬੁੱਧ ਸਿੰਘ ਜੀ ਵੱਲੋਂ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਵਿਖੇ ਦਿਲ,ਸ਼ੂਗਰ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਦਾ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਪੰਜਾਬ ਦੇ ਪ੍ਰਸਿਧ ਦਿਲ ਦੇ ਰੋਗਾਂ ਦੇ ਮਾਹਿਰ ਡਾ.ਮੰਨਨ ਆਨੰਦ ਮੈਨੇਜਿੰਗ ਡਾਇਰੈਕਟਰ ਜਨਤਾ ਹਸਪਤਾਲ ਅੰਮ੍ਰਿਤਸਰ ਨੇ ਲਗਭਗ 200 ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਲੋੜਵੰਦ ਮਰੀਜ਼ਾਂ ਦੀ ਸ਼ੂਗਰ ਫ੍ਰੀ ਚੈਕ ਕੀਤੀ ਗਈ।ਇਸ ਮੌਕੇ ਡਾ.ਮੰਨਨ ਆਨੰਦ ਨੇ ਆਏ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਅਪਣੇ ਸੁਝਾਅ ਦਿੱਤੇ।ਇਸ ਮੌਕੇ ਡਾ.ਮੰਨਨ ਆਨੰਦ ਨੇ ਦਿਲ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਉਹ ਅਪਣੇ-ਆਪ ਕੈਮਿਸਟ ਕੋਲੋਂ ਦਵਾਈ ਨਾ ਲੈ ਕੇ ਸਗੋਂ ਮਾਹਿਰ ਡਾਕਟਰ ਦੀ ਦੇਖ-ਰੇਖ ਵਿੱਚ ਹੀ ਦਿਲ ਦੀ ਬਿਮਾਰੀ ਦੀ ਕੋਈ ਦਵਾਈ ਖਾਣ।
ਇਸ ਮੌਕੇ ਬਾਬਾ ਬੁੱਧ ਸਿੰਘ ਜੀ ਨੇ ਡਾ.ਮੰਨਨ ਆਨੰਦ ਨੂੰ ਯਾਦਗਾਰੀ ਚਿੰਨ੍ਹ ਅਤੇ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ।ਸਮਾਗਮ ਦੌਰਾਨ ਐਡਵੋਕੇਟ ਲੋਕਦੀਪ ਸਿੰਘ ਘੁੰਮਣ,ਡਾ.ਚਰਨ ਕੰਵਲ ਸਿੰਘ,ਜਗਜੀਤ ਸਿੰਘ ਮੈਨੇਜਰ ਗੁ.ਅੰਗੀਠਾ ਸਾਹਿਬ, ਪਿਆਰਾ ਸਿੰਘ,ਗੁਰਪ੍ਰੀਤ ਸਿੰਘ ਵੜੈਚ,ਦਰਸ਼ਨ ਸਿੰਘ ਫੌਜੀ, ਵਿਕਰਮ ਵਿੱਕੀ,ਕੰਵਲਜੀਤ ਕੌਰ ਲਾਲੀ,ਸਾਖਸ਼ੀ ਖੁਰਾਣਾ, ਸੋਰਵ ਕੰਬੋਜ,ਅਮਿਤ ਰਾਮਪਾਲ, ਕੰਵਲਜੀਤ ਸਿੰਘ ਵਾਲੀਆ, ਅਮਨ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise