-->
ਗਲੋਬਲ ਇੰਸਟੀਚਿਊਟ ਅਤੇ ਚਾਂਦ ਸਟਾਰ ਫਿਲਮ ਪ੍ਰੋਡਕਸ਼ਨ ਵੱਲੋਂ ਕਰਵਾਇਆ ਵਿਸ਼ਾਲ ਟੈਲੇਂਟ ਸ਼ੋ

ਗਲੋਬਲ ਇੰਸਟੀਚਿਊਟ ਅਤੇ ਚਾਂਦ ਸਟਾਰ ਫਿਲਮ ਪ੍ਰੋਡਕਸ਼ਨ ਵੱਲੋਂ ਕਰਵਾਇਆ ਵਿਸ਼ਾਲ ਟੈਲੇਂਟ ਸ਼ੋ

ਗਲੋਬਲ ਇੰਸਟੀਚਿਊਟ ਅਤੇ ਚਾਂਦ ਸਟਾਰ ਫਿਲਮ ਪ੍ਰੋਡਕਸ਼ਨ ਵੱਲੋਂ
ਕਰਵਾਇਆ ਵਿਸ਼ਾਲ ਟੈਲੇਂਟ ਸ਼ੋ 
ਅੰਮ੍ਰਿਤਸਰ 24 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਬੱਚਿਆਂ ਵਿੱਚ ਛੁਪੇ ਹੋਏ ਟੈਲੇਂਟ ਨੂੰ ਉਜਾਗਰ ਕਰਨ ਦੇ ਉਦੇਸ਼ ਕਾਰਨ ਰਾਜ ਪੱਧਰ ਤੇ ਵਿਸ਼ਾਲ ਟੈਲੇਂਟ ਸ਼ੋ ਦਾ ਆਯੋਜਨ ਗਲੋਬਲ ਇੰਸਟੀਚਿਊਟ ਦੇ ਚੇਅਰਮੈਂਨ ਸਮਾਜ ਸੇਵੀ ਸ਼੍ਰੀ ਅਰੂਣ ਖੰਨਾ ਅਤੇ ਚਾਂਦ ਫਿਲਮ ਪ੍ਰੋਡਕਸ਼ਨ ਦੇ ਡਾਇਰੈਕਟਰ ਸ਼੍ਰੀ ਚਾਂਦ ਵੱਲੋਂ ਮਾਧਵ ਵਿਧਿਆ ਨਿਕੇਤਨ ਦੇ ਐਡੀਟੋਰਿਅਮ ਵਿੱਚ ਕਰਵਾਇਆ ਗਿਆ। ਇਹ ਪ੍ਰੋਗਰਾਮ 10 ਘੰਟੇ ਤੱਕ ਚੱਲਿਆ ਜਿਸ ਵਿੱਚ ਬੱਚਿਆਂ ਨੇ ਅਪਣੇ ਡਾਂਸ, ਭੰਗੜਾ, ਗਿੱਧਾ ਅਤੇ ਗੀਤ ਨਾਲ ਪੂਰੇ ਭਰੇ ਹੋਏ ਹਾਲ ਵਿੱਚ ਲੋਕਾਂ ਦੀਆਂ ਤਾੜੀਆਂ ਬਟੋਰੀਆਂ। ਗਲੋਬਲ ਇੰਸਟੀਚਿਊਟ ਦੀ ਸੰਰਕਸ਼ਕ ਸਮਾਜ ਸੇਵੀਕਾ ਡਾ. ਸਵਰਾਜ ਗਰੋਵਰ ਵੱਲੋਂ ਤਿੰਨ ਵਾਰ ਗਾਯਤਰੀ ਮੰਤਰ ਦੇ ਉਚਾਰਣ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਸਮਾਜ ਸੇਵੀ ਨੇਤਾ ਸ਼੍ਰੀ ਵਿਕਾਸ ਸੋਨੀ, ਵਪਾਰ ਮੰਡਲ ਅਧਿਯਕਸ਼ ਸ਼੍ਰੀ ਪਿਆਰੇ ਲਾਲ ਸੇਠ, ਖਤਰੀ ਮਹਾ ਸਭਾ ਦੇ ਮਹਾਸਚਿਵ ਸ਼੍ਰੀ ਸੁਨੀਲ ਖੰਨਾ, ਕਾਮੇਡੀ ਐਕਟਰ ਸ਼੍ਰੀ ਸੁਰਿੰਦਰ ਫਰਿਸ਼ਤਾ, ਸ਼੍ਰੀ ਨਰੇਸ਼ ਮੁਦਗਲ, ਸਮਾਜ ਸੇਵੀ ਸ਼੍ਰੀ ਸ਼ਾਮ ਸੁੰਦਰ ਕਪੂਰ, ਅਮਰਜੀਤ ਕਾਲੀਆ, ਨਰਿੰਦਰ ਕਪੂਰ, ਰਿੰਕੂ, ਪੀ. ਐਨ. ਸ਼ਰਮਾ ਅਤੇ ਹੋਰ ਸਕਸ਼ੀਅਤਾਂ ਨੇ ਦੀਪ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਦਾਈ। ਸ਼੍ਰੀ ਵਿਕਾਸ ਸੋਨੀ ਨੇ ਪ੍ਰੋਗਾਰਮ ਦੀ ਤਾਰੀਫ ਕਰਦੇ ਹੋਏ ਕਲਾਕਾਰਾਂ ਅਤੇ ਬੱਚਿਆਂ ਦਾ ਹੋਸਲਾਂ ਵਧਾਈਆ। ਸ਼੍ਰੀ ਅਰੂਣ ਖੰਨਾ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਕਰਨ ਦਾ ਉਦੇਸ਼ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰ ਕੇ ਉਹਨਾਂ ਦੀ ਕਲਾਕਾਰੀ ਨੂੰ ਨਿਖਾਰਣਾ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਟੈਲੇਂਟ ਸ਼ੋ ਬੱਚਿਆਂ ਲਈ ਮੀਲ ਦਾ ਪੱਥਰ ਸਾਬਤ ਹੋਣਗੇ। ਸ਼੍ਰੀ ਚਾਂਦ ਨੇ ਕਿਹਾ ਕਿ ਇਹੋ ਜਿਹੇ ਟੈਲੇਂਟ ਸ਼ੋ ਹਮੇਸ਼ਾ ਹੁੰਦੇ ਰਹਿਣਗੇ। ਬੱਚਿਆਂ ਨੂੰ ਪ੍ਰਮਾਣ ਪੱਤਰ ਅਤੇ ਅਵਾਰਡ ਦਿੱਤੇ ਗਏ। ਸ਼੍ਰੀ ਅਰੂਣ ਖੰਨਾ ਨੇ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਰਾਸ਼ਟਰ ਗੀਤ ਨਾਲ ਪ੍ਰੋਗਰਾਮ ਸਮਾਪਤ ਕੀਤਾ ਗਿਆ।

Ads on article

Advertise in articles 1

advertising articles 2

Advertise