-->
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਟਰਾਇਲ ਪ੍ਰਕਿਰਿਆ ਸੰਪੰਨ

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਟਰਾਇਲ ਪ੍ਰਕਿਰਿਆ ਸੰਪੰਨ

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਚੋਣ ਟਰਾਇਲ ਪ੍ਰਕਿਰਿਆ
ਸੰਪੰਨ
ਅੰਮ੍ਰਿਤਸਰ 29 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਟੇਲੈਂਟ ਅਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਤਹਿਤ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ 12 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਸਾਈਕਲਿੰਗ ਖੇਡ ਖੇਤਰ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਵੱਖ-ਵੱਖ ਜਿਲਿਆਂ ਨਾਲ ਸੰਬੰਧਿਤ (ਲੜਕੇ-ਲੜਕੀਆਂ) ਖਿਡਾਰੀਆਂ ਦੀ ਚੋਣ ਟਰਾਇਲ ਪ੍ਰਕਿਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਸੰਪੰਨ ਹੋਈ ਇਸ ਦੌਰਾਨ ਸਰਹੱਦੀ ਜਿਲਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਤੇ ਕਪੂਰਥਲਾ ਦੇ ਸੈਂਕੜੇ ਖਿਡਾਰੀਆਂ ਨੇ ਉਤਸਾਹ ਪੂਰਕ ਹਿੱਸਾ ਲਿਆ I ਜ਼ਿਲਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਰੰਧਾਵਾ,ਜਿਲਾ ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਕੌਮਾਤਰੀ ਸਾਈਕਲਿਸਟ ਬਾਵਾ ਸਿੰਘ ਸੰਧੂ ਭੋਮਾ ਦੀ ਨਿਗਰਾਨੀ ਤੇ ਜੀਐਨਡੀਯੂ ਦੇ ਕੋਮਾਤਰੀ ਸਾਈਕਲਿੰਗ ਕੋਚ ਰਾਜੇਸ਼ ਕੌਸ਼ਕ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਚੋਣ ਟਰਾਇਲ ਪ੍ਰਕਿਰਿਆ ਦੇ ਦੌਰਾਨ ਸਮੁੱਚੇ ਖਿਡਾਰੀਆਂ ਦੇ ਵੱਖ ਵੱਖ ਪ੍ਰਕਾਰ ਦੇ ਜਿਸਮਾਨੀ ਈਵੈਂਟ ਕਰਵਾ ਕੇ ਖਿਡਾਰੀਆਂ ਦੇ ਜੋਸ਼ ਤੇ ਹੋਸ਼ ਨੂੰ ਪਰਖਿਆ ਗਿਆ ਜਿਸ ਵਿੱਚ ਲੋਂਗ ਜੰਪ,ਹਾਈ ਜੰਪ, ਬਰਾਂਡ ਜੰਪ ਤੇ ਵੱਖ ਵੱਖ ਪ੍ਰਕਾਰ ਦੀਆਂ ਰੇਸਾਂ ਸ਼ਾਮਿਲ ਸਨ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੋਚ ਰਾਜੇਸ਼ ਕੌਸ਼ਕ ਨੇ ਦੱਸਿਆ ਇਸ ਤੋਂ ਬਾਅਦ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਵੱਲੋਂ ਆਲ ਜ਼ੋਨ ਚੋਣ ਟਰਾਇਲ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ ਤੇ ਇਸ ਦੌਰਾਨ ਚੁਣੇ ਗਏ ਖਿਡਾਰੀਆਂ ਨੂੰ ਨਵੀ ਦਿੱਲੀ ਸਥਿਤ ਦੇਸ਼ ਦੀ ਸਭ ਤੋਂ ਸਰਵਉੱਤਮ ਖੇਡ ਅਕੈਡਮੀ ਦੇ ਵਿੱਚ ਮੁਕੰਮਲ ਖਿਡਾਰੀਆਂ ਵਾਲੀਆਂ ਸਾਰੀਆਂ ਸਹੂਲਤਾਂ ਫਰੀ ਦਿੱਤੀਆਂ ਜਾਣਗੀਆਂ ਜਿਸ ਦੇ ਵਿੱਚ ਰਿਹਾਇਸ਼,ਖਾਣ ਪੀਣ, ਖੇਡ ਸਮੱਗਰੀ ਤੇ ਪੜ੍ਹਾਈ ਦੀ ਮੁਫਤ ਸਹੂਲਤ ਵੀ ਸ਼ਾਮਿਲ ਹੋਵੇਗੀ।ਇਸ ਦੌਰਾਨ ਗੱਲਬਾਤ ਕਰਦਿਆਂ ਬਾਵਾ ਸਿੰਘ ਸੰਧੂ ਭੋਮਾ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਦੀ ਸਿਹਤਮੰਦੀ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਨਾਲ ਨਾਲ ਸ਼ੁੱਧ-ਸਾਫ ਸੁਥਰੇ ਵਾਤਾਵਰਨ ਦੇ ਮੱਦੇ ਨਜ਼ਰ ਆਪਣੇ ਬੱਚਿਆਂ ਦੇ ਵਿੱਚ ਸਾਈਕਲ ਚਲਾਉਣ ਦੀ ਰੂਚੀ ਜਰੂਰ ਪੈਦਾ ਕਰਨ I ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਰੰਧਾਵਾ ਅਤੇ ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਵੀ ਕੋਈ ਛੋਟਾ ਬੱਚਾ ਚਲਣਾ ਫਿਰਨਾ ਸ਼ੁਰੂ ਕਰਦਾ ਹੈ ਤਾਂ ਉਸਦਾ ਮਨ ਪਸੰਦ ਖਿਡਾਉਣਾ ਹਮੇਸ਼ਾ ਸਾਈਕਲ ਹੀ ਰਿਹਾ ਹੈ ਜੋ ਕਿ ਉਸਦੇ ਨਾਨਕੇ ਪਰਿਵਾਰ ਦੇ ਵੱਲੋਂ ਤੋਹਫੇ ਦੇ ਰੂਪ ਵਿੱਚ ਲੈ ਕੇ ਦਿੱਤਾ ਜਾਂਦਾ ਹੈ,ਉਹਨਾਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਇਹਨਾਂ ਉਪਰਾਲਿਆਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਤੈਅ ਕੀਤੀ ਜਾਣ ਵਾਲੀ ਸਾਈਕਲਿੰਗ ਨੀਤੀ ਦਾ ਵਿਦਿਆਰਥੀਆਂ ਨੂੰ ਲਾਹਾ ਲੈਣ ਦੇ ਲਈ ਹੁਣ ਤੋਂ ਹੀ ਤਿਆਰੀ ਆਰੰਭ ਦੇਣੀ ਚਾਹੀਦੀ ਹੈ ਅਤੇ ਵੱਡੇ ਪੱਧਰ ਤੇ ਸਾਈਕਲ ਚਲਾਉਣਾ ਚਾਹੀਦਾ ਹੈ ਇਸ ਨਾਲ ਜਿੱਥੇ ਵਿਦਿਆਰਥੀ ਸਿਹਤਮੰਦ ਰਹਿਣਗੇ ਉੱਥੇ ਵਾਹਨਾਂ ਦੀ ਮੁਰੰਮਤ ਤੇ ਤੇਲ ਦੇ ਵੱਡੇ ਖਰਚੇ ਤੋਂ ਵੀ ਬਚਣਗੇ ਇਸ ਦੌਰਾਨ ਚੋਣ ਟਰਾਇਲ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਣ ਆਏ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਭਵਿੱਖ ਵਿੱਚ ਸਾਈਕਲ ਚਲਾਉਣ ਦੀ ਆਦਤ ਦਾ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਦਾ ਅਹਿਦ ਵੀ ਲਿਆ I ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਰੰਧਾਵਾ,ਹਰਗੁਣ ਸੇਠ, ਖੇਡ ਪ੍ਰਮੋਟਰ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਹਰਪ੍ਰੀਤ ਕੌਰ,ਇਕਵਿੰਦਰ ਸਿੰਘ, ਸਤਬੀਰ ਸਿੰਘ, ਜੀ ਐੱਸ ਸੰਧੂ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ I

Ads on article

Advertise in articles 1

advertising articles 2

Advertise