-->
ਐਸ ਐਮ ਓ ਸਿਵਲ ਹਸਪਤਾਲ ਡਾ: ਮਦਨ ਮੋਹਨ ਹੋਏ ਸੇਵਾ ਮੁਕਤ

ਐਸ ਐਮ ਓ ਸਿਵਲ ਹਸਪਤਾਲ ਡਾ: ਮਦਨ ਮੋਹਨ ਹੋਏ ਸੇਵਾ ਮੁਕਤ

ਐਸ ਐਮ ਓ ਸਿਵਲ ਹਸਪਤਾਲ ਡਾ: ਮਦਨ ਮੋਹਨ
ਹੋਏ ਸੇਵਾ ਮੁਕਤ
ਅੰਮ੍ਰਿਤਸਰ 31 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਦਨ ਮੋਹਨ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਤੀ ਗਈ।
ਇਸ ਮੌਕੇ ਤੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮੀਤ ਸਿੰਘ ਗਿੱਲ, ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ, ਡਾਕਟਰ ਨੀਲਮ ਭਗਤ, ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ਼ ਡਾਕਟਰ ਪ੍ਰੀਤ ਵੀਨ ਕੌਰ ਸੰਧੂ, ਫੂਡ ਕਮਿਸ਼ਨਰ ਸ੍ਰੀ ਰਜਿੰਦਰ ਪਾਲ ਸਿੰਘ, ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ,ਸੀਨੀਅਰ ਮੀਤ ਪ੍ਰਧਾਨ ਕਮਲਜੀਤ ਕੌਰ, ਜਸਬੀਰ ਕੌਰ, ਸ੍ਰੀਮਤੀ ਅਮਨਦੀਪ ਕੌਰ ਭੌਮਾ, ਪਾਰਟੀ ਦੇ ਜਨਰਲ ਸਕੱਤਰ ਸ੍ਰੀ ਸੰਜੀਵ ਆਨੰਦ ਚੀਫ਼ ਫਾਰਮੇਸੀ ਅਫ਼ਸਰ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ ਅਤੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਨੇ ਡਾਕਟਰ ਮਦਨ ਮੋਹਨ ਨੂੰ ਤਹਿ ਦਿਲੋਂ ਧੰਨਵਾਦ ਸਹਿਤ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਤੇ ਆਚਾਰੀਆ ਗੁਰੂ ਮੀਤ ਰਾਜਪ੍ਰੋਹਿਤ ਨੇ ਅਤੇ ਜਨਰਲ ਸਕੱਤਰ ਸ੍ਰੀ ਸੰਜੀਵ ਆਨੰਦ ਨੇ ਆਏ ਮਹਿਮਾਨਾਂ ਨੂੰ ਅਤੇ ਮੁੱਖ ਮਹਿਮਾਨ ਡਾਕਟਰ ਮਦਨ ਮੋਹਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਬਾਕੀ ਮਹਿਮਾਨਾਂ ਦਾ ਵੀ ਸਨਮਾਨ ਕੀਤਾ। 
 ਗੌਰ ਤਲਬ ਹੈ ਕਿ ਡਾਕਟਰ ਮਦਨ ਮੋਹਨ ਨੂੰ 58 ਸਾਲ ਉਮਰ ਪੂਰੀ ਹੋਣ ਉਪਰੰਤ ਸਰਕਾਰੀ ਸੇਵਾਵਾਂ ਤੋਂ ਭਾਰ ਮੁਕਤ ਕਰ ਦਿੱਤਾ ਗਿਆ। ਡਾਕਟਰ ਮਦਨ ਮੋਹਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਜ਼ੀਰੋ ਟਾਲਰੈਂਸ ਅਂਗੇਸਟ ਕਰੱਪਸ਼ਨ ਨੂੰ ਪੂਰੇ ਹਸਪਤਾਲ ਵਿੱਚ ਲਾਗੂ ਕਰਵਾਇਆ ਸੀ।

Ads on article

Advertise in articles 1

advertising articles 2

Advertise