-->
ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਕੀਤੀ ਬਲਾਕ ਪੱਧਰੀ ਮੀਟਿੰਗ

ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਕੀਤੀ ਬਲਾਕ ਪੱਧਰੀ ਮੀਟਿੰਗ

ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਕੀਤੀ ਬਲਾਕ ਪੱਧਰੀ
ਮੀਟਿੰਗ
ਅੰਮ੍ਰਿਤਸਰ 19 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਹਿਤਿੰਦਰ ਕੌਰ ਜੀ ਦੀਆਂ ਹਿਦਾਇਤਾਂ ਅਨੂਸਾਰ ਸਿਵਲ ਸਰਜਨ ਤਰਨ ਤਾਰਨ ਡਾ ਭਾਰਤ ਭੂਸ਼ਣ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲਾ੍ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਵਲੋ ਮiਟਿੰਗ ਹਾਲ ਸਬ ਡਵਿਜਨਲ ਹਸਪਤਾਲ ਖਡੂਰ ਸਾਹਿਬ ਵਿਖੇ ਸਿਹਤ ਵਿਭਾਗ ਦੇ ਕੰਮਾਂ ਦੀ ਸਮੀਖਿਆ ਲਈ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿਚ ਸੀਨੀਅਰ ਮੈਡੀਕਲ ਅਫਸਰ ਡਾ ਸ਼ੈਲਿੰਦਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ ਅਤੇ ਡਾ ਇਸ਼ਿਤਾ ਸਮੇਤ ਸਮੂਹ ਮੈਡੀਕਲ ਅਫਸਰ, ਬੀ.ਈ.ਈ, ਸੀ.ਐਚ.ਓ., ਐਲ.ਐਚ.ਵੀ. ਅਤੇ ਏ.ਅੇਨ.ਐਮ. ਸ਼ਾਮਿਲ ਹੋਏ। ਇਸ ਦੌਰਾਣ ਜਿਲਾ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ ਵਲੋ ਕਿਹਾ ਕਿ ਸਿਹਤ ਵਿਭਾਗ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਹਨਾਂ ਨੇ ਜਿਲੇ ਭਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਿਆਰੀ ਅਤੇ ਉੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ, ਤਾ ਜੋ ਲੋਕਾਂ ਨੂੰ ਜਰੂਰੀ ਸਿਹਤ ਸਹੂਲਤਾਂ ਜਿਵੇਂ ਕਿ ਦਸਤ ਰੋਕੂ ਮੁਹਿੰਮ, ਟੀਕਾਕਰਣ ਸੁਵਿਧਾਵਾਂ, ਜੱਚਾ-ਬੱਚਾ ਸਿਹਤ ਸੰਭਾਲ, ਜਣੇਪਾ ਸੁਵਿਧਾਵਾਂ, ਜਨਣੀ ਸਿਸ਼ੂ ਸੁਰੱਖਿਆ ਪਰੋਗਰਾਮ, ਜੇ.ਐਸ.ਵਾਈ., ਪਰਿਵਾਰ ਨਿਯੋਜਨ, ਗੈਰ ਸੰਚਾਰੀ ਬੀਮਾਰੀਆਂ ਆਦਿ ਦੀਆਂ ਸੁਵਿਧਾਵਾਂ, ਪ੍ਰਦਾਨ ਕੀਤੀਆਂ ਜਾ ਸਕਣ। ਇਸ ਮੌਕੇ ਤੇ ਡਾ ਇਸ਼ਿਤਾ ਵਲੋਂ ਜਿਲੇ੍ ਭਰ ਦੀ ਕਾਰਗੁਜਾਰੀ ਰਿਪੋਰਟ ਦੀ ਸਮੀਖਿਆ ਕੀਤੀ ਅਤੇ ਸਮੂਹ ਕਰਮਚਾਰੀਆਂ ਨੂੰ ਆਪਣੇ ਟੀਚੇ 100 ਪ੍ਰਤੀਸ਼ਤ ਪੂਰੇ ਕਰਨ ਲਈ ਹਿਦਾਇਤਾਂ ਜਾਰੀ ਕੀਤੀਆਂ।

Ads on article

Advertise in articles 1

advertising articles 2

Advertise