-->
ਸਿਹਤ ਵਿਭਾਗ ਤਰਨ ਤਾਰਨ ਵੱਲੋ ਵੱਖ ਵੱਖ ਸਿਹਤ ਪ੍ਰੋਗਰਾਮਾ ਦਾ ਰੀਵਿਊ ਕਰਨ ਲਈ ਕਰਵਾਈ ਜੂਮ ਮੀਟਿੰਗ

ਸਿਹਤ ਵਿਭਾਗ ਤਰਨ ਤਾਰਨ ਵੱਲੋ ਵੱਖ ਵੱਖ ਸਿਹਤ ਪ੍ਰੋਗਰਾਮਾ ਦਾ ਰੀਵਿਊ ਕਰਨ ਲਈ ਕਰਵਾਈ ਜੂਮ ਮੀਟਿੰਗ

ਸਿਹਤ ਵਿਭਾਗ ਤਰਨ ਤਾਰਨ ਵੱਲੋ ਵੱਖ ਵੱਖ ਸਿਹਤ ਪ੍ਰੋਗਰਾਮਾ ਦਾ ਰੀਵਿਊ
ਕਰਨ ਲਈ ਕਰਵਾਈ ਜੂਮ ਮੀਟਿੰਗ
       
ਅੰਮ੍ਰਿਤਸਰ 26 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਤਰਨ ਤਾਰਨ ਵੱਲੋ ਮਾਨਯੋਗ ਸਿਵਲ ਸਰਜਨ ਡਾ. ਭਰਤ ਭੁਸ਼ਣ ਤਰਨ ਤਾਰਨ ਜੀ ਦੀਆਂ ਹਦਾਇਤਾ ਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਜੀ ਵੱਲੋ ਸਿਹਤ ਵਿਭਾਗ ਨਾਲ ਸਬੰਧਤ ਚੱਲ ਰਹੇ ਪ੍ਰੋਗਰਾਮ ਨੂੰ ਰੀਵਿਊ ਕਰਨ ਲਈ ਜੂਮ ਮੀਟਿੰਗ ਕਰਵਾਈ ਗਈ ਇਸ ਮੀਟਿੰਗ ਵਿੱਚ ਡਾ. ਇਸ਼ਤਾ ਸਰਵੀਲੇਂਸ ਅਫਸਰ ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ, ਡਾ. ਸੁਖਜਿੰਦਰ ਸਿੰਘ ਮੈਡੀਕਲ ਅਫਸਰ, ਸ੍ਰੀ ਅਮਰਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਸ੍ਰੀਮਤੀ ਰਜਨੀ ਸਕੂਲ ਹੈਲਥ ਕੁਆਰਡੀਨੇਟਰ, ਐਲ.ਐਚ.ਵੀ. ਅਤੇ ਬੀ.ਈ.ਈ. ਵੱਲੋ ਭਾਗ ਲਿਆ ਗਿਆ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਸਮੂਹ ਬਲਾਕ ਅਕਸਟੈਸ਼ਨ ਐਜੂਕੇਟਰਾਂ, ਐਲ.ਐਚ.ਵੀ. ਅਤੇ ਪੈਰਾ ਮੈਡੀਕਲ ਸਟਾਫ ਨੂੰ ਹਦਾਇਤਾ ਜਾਰੀ ਕੀਤੀਆਂ ਕਿ ਰੂਟੀਨ ਇੰਮੂਨਾਈਜੇਸ਼ਨ ਦੀਆ ਮਹੀਨਾਵਾਰ ਰਿਪੋਰਟਾ ਦਾ ਰੀਵਿਊ ਕੀਤਾ ਜਾਵੇ ਅਤੇ ਆਪਣੇ ਆਪਣੇ ਬਲਾਕਾ ਦੀ ਰਿਪੋਰਟਾ ਦਾ ਰੀਵਿਊ ਕਰਕੇ ਬੀ.ਸੀ.ਜੀ. ਅਤੇ ਹੈਪਾਟਾਈਟਸ ਬਰਥ ਡੋਜ਼ ਦੀ ਰਿਪੋਰਟ ਨੂੰ ਅਪਡੇਟ ਕੀਤਾ ਜਾਵੇ , ਬਲਾਕ ਪੱਧਰ ਤੇ ਅਨੀਮੀਆਂ ਮੁਕਤ ਭਾਰਤ ਬਾਰੇ ਸਮੂਹ ਸਟਾਫ, ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫਸਰ ਅਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇ, ਆਰ.ਬੀ.ਐਸ.ਕੇ ਵੱਲੋ ਸਕੂਲਾ ਵਿੱਚ ਲਗਾਏ ਗਏ ਹੈਲਥ ਚੈਕਅੱਪ ਕੈਂਪਾਂ ਦੇ ਅਧੀਨ ਅਨੀਮੀਆ ਮੁੱਕਤ ਅਭਿਆਨ ਅਤੇ ਵੱਡੇ ਬੱਚਿਆ ਦੀ ਟੀ.ਡੀ. ਵੈਕਸੀਨੇਸ਼ਨ ਕਰਵਾਈ ਜਾਵੇ ਅਤੇ ਸਮੇ ਸਿਰ ਰਿਪੋਰਟਿੰਗ ਕੀਤੀ ਜਾਵੇ । ਡਾ.ਇਸ਼ਤਾ ਸਰਵੀਲੈਨਸ ਅਫਸਰ ਵੱਲੋ ਕੇਸਾ ਬਾਰੇ ਡਿਸਕਿਸ ਕੀਤਾ ਅਤੇ ਉਹਨਾ ਵੱਲੋ ਕਿਹਾ ਗਿਆ ਕਿ ਹਰੇਕ ਬਲਾਕ ਵਿੱਚ ਦੇ ਕੇਸਾ ਨੂੰ ਵੱਧ ਤੋ ਵੱਧ ਕੱਢਿਆ ਜਾਵੇ ਅਤੇ ਜੇਕਰ ਕੋਈ ਕੇਸ ਬਲਾਕ ਪੱਧਰ ਤੇ ਨਿਕਲਦਾ ਹੈ ਤਾ ਸਭ ਤੋ ਪਹਿਲਾ ਇਸ ਦੀ ਸੂਚਨਾ ਮੈਨੂੰ ਦਿੱਤੀ ਜਾਵੇ ਅਤੇ ਬਾਅਦ ਵਿੱਚ ਜਿਲ੍ਹਾ ਪੱਧਰ ਤੇ ਸੂਚਿਤ ਕੀਤਾ ਜਾਵੇ । ਸ੍ਰੀ ਅਮਰਦੀਪ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਵੱਲੋ ਸਿਹਤ ਵਿਭਾਗ ਨਾਲ ਸਬੰਧ ਚੱਲ ਰਹੇ ਪ੍ਰੋਗਰਾਮ ਅਤੇ ਫੈਮਲੀ ਪਲੈਨਿੰਗ ਦੀਆ ਰਿਪੋਰਟਾ ਸਮੇ ਤੇ ਜਿਲ੍ਹਾ ਹੈਡ ਕੁਆਟਰ ਤੇ ਭੇਜਣ ਵਾਸਤੇ ਕਿਹਾ ਗਿਆ ।

Ads on article

Advertise in articles 1

advertising articles 2

Advertise