-->
ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ: ਸਿਵਲ ਸਰਜਨ ਡਾ ਸੁਮੀਤ ਸਿੰਘ

ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ: ਸਿਵਲ ਸਰਜਨ ਡਾ ਸੁਮੀਤ ਸਿੰਘ

ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ: ਸਿਵਲ ਸਰਜਨ
ਡਾ ਸੁਮੀਤ ਸਿੰਘ
ਅੰਮ੍ਰਿਤਸਰ 31 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਵਿਸ਼ਵ ਸਿਹਤ ਸੰਸਥਾ ਵਲੋ ਆਮ ਜਨਤਾ ਦੇ ਸਿਹਤ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਸਮੇ ਸਮੇ ਸਿਰ ਯਤਨ ਕੀਤੇ ਜਾਦੇ ਹਨ।ਜਿਨਾ੍ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪਾ ਲਗਾਈਆ ਜਾਦੀਆ ਹਨ।ਇਸੇ ਕੜੀ ਵਜੋ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ ਸੁਮੀਤ ਸਿੰਘ ਵਲੋਂ ਬਰੈਸਟ ਫੀਡੀਂਗ ਵੀਕ ਜੋ ਕਿ ਮਿਤੀ 1 ਅਸਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ, ਸੰਬਧੀ ਇੱਕ ਜਾਗ੍ਰਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਸੰਬੋਧਨ ਕਰਦਿਆ ਡਾ ਸੁਮੀਤ ਸਿੰਘ ਨੇ ਕਿਹਾ ਕਿ ਮਾਂ ਦਾ ਦੁਧ ਬੱਚੇ ਲਈ ਵਰਦਾਨ ਹੈ ਅਤੇ ਪ੍ਰਮਾਤਮਾ ਵਲੋ ਬਖਸ਼ੀ ਬਹੁ ਵੱਡੀ ਨਿਆਮਤ ਹੈ, ਜਿਸ ਦਾ ਕੋਈ ਵੀ ਮੇਲ ਨਹੀ ਹੈ, ਜਣੇਪੇ ਤੋ ਤੁਰੰਤ ਬਾਦ ਮਾਂ ਦਾ ਦੁੱਧ ਬਚੇ ਨੂੰ ਪਿਲਾਉਣਾ ਜਰੁਰੀ ਹੈ, ਪਹਿਲੇ 6 ਮਹਿਨੇ ਤਾਂ ਕੇਵਲ ਮਾ ਦਾ ਦੁੱਧ ਬਚੇ ਲਈ ਸਪੂੰਰਨ ਖੁਰਾਕ ਹੈ।ਪਹਿਲਾ ਪਿਲਾ ਘਾੜਾ ਦੁੱਧ ਬੱਚੇ ਵਿੱਚ ਬਿਮਾਰੀਆ ਤੋ ਬਚਣ ਦਾ ਸੁਰਖਿਆ ਕਵਜ ਦਾ ਕੰਮ ਕਰਦਾ ਹੈ।ਉਨਾਂ ਨੇ ਕਿਹਾ ਕਿ ਇਸ ਹਫਤੇ ਦੌਰਾਣ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸ਼ਥਾਵਾਂ ਵਿਚ ਮਾਂ ਦੇ ਦੁੱਧ ਦੀ ਮੱਹਤਤਾ ਬਾਰੇ ਸੈਮੀਨਾਰ ਅਤੇ ਵਰਕਸ਼ਾਪਾਂ ਲਗਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸਦੇ ਨਾਲ ਉਹਨਾਂ ਨੇ ਮਾਵਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਨੂੰ ਤੰਦਰੁਸਤ ਰੱਖਣ ਲਈ ਮਾਂ ਦਾ ਦੁੱਧ ਜਰੂਰ ਪਿਲਾਉਣ। ਇਸ ਮੋਕੇ ਤੇ ਜਿਲਾ੍ ਬੀ.ਸੀ.ਜੀ. ਅਫਸਰ ਡਾ ਮਨਮੀਤ ਕੌਰ ਨੇ ਦਸਿਆ ਕਿ ਮਾਂ ਦੇ ਦੁਧ ਦੀ ਤੁਲਨਾ ਕਿਸੇ ਵੀ ਗੈਰ ਕੁਦਰਤੀ ਖੁਰਾਕ ਨਾਲ ਨਹੀ ਕੀਤੀ ਜਾ ਸਕਦੀ।ਜਿਹੜੀਆ ਮਾਵਾਂ ਬਚੇ ਨੂੰ ਆਪਣਾ ਦੁੱਧ ਪਿਲਾਉਦੀਆ ਹਨ ਉਨਾਂ ਦੇ ਬਚੇ ਬਹੁਤ ਘੱਟ ਬਿਮਾਰ ਹੁੰਦੇ ਹਨ। ਉਹਨਾਂ ਨੇ ਬੋਤਲ ਨਾਲ ਦੁੱਧ ਪਿਲਾਉਣ ਦੀ ਸਖਤ ਨਿਖੇਦੀ ਕੀਤੀ ਅਤੇ ਕਿਹਾ ਕਿ ਆਪਣਾ ਦੁੱਧ ਪਿਲਾਉਣ ਵਾਲੀਆ ਮਾਵਾ ਬਹੁਤ ਸਾਰੀਆ ਬਿਮਾਰੀਆ ਜਿਵੇ ਕਿ ਛਾਤੀ ਅਤੇ ਬਚੇਦਾਨੀ ਦਾ ਕੈਸਰ ਆਦੀ ਤੋ ਬੱਚ ਜਾਦੀਆ ਹਨ। ਇਸ ਮੋਕੇ ਤੇ ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਡਾ ਰਾਘਵ ਗੁਪਤਾ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਰਾਘਵ ਜੋਸ਼ੀ, ਸੁਪਡੈਂਟ ਸੰਜੀਵ ਕੁਮਾਰ, ਸੁਪਰਡੈਂਟ ਦਲਜੀਤ ਸਿੰਘ, ਜਿਲਾ੍ਹ ਅਕਾਂਓਂਟ ਅਫਸਰ ਮਲਵਿੰਦਰ ਸਿੰਘ, ਗੌਰਵ ਕੁਮਾਰ, ਤ੍ਰਿਪਤਾ ਕੁਮਾਰੀ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise