-->
ਸਿਹਤ ਵਿਭਾਗ ਵਾਟਰ ਬੋਰਨ ਬੀਮਾਰੀਆਂ ਸੰਬਧੀ ਐਡਵਾਈਜਰੀ ਜਾਰੀ: ਡਾ ਸੁਮੀਤ ਸਿੰਘ

ਸਿਹਤ ਵਿਭਾਗ ਵਾਟਰ ਬੋਰਨ ਬੀਮਾਰੀਆਂ ਸੰਬਧੀ ਐਡਵਾਈਜਰੀ ਜਾਰੀ: ਡਾ ਸੁਮੀਤ ਸਿੰਘ

ਸਿਹਤ ਵਿਭਾਗ ਵਾਟਰ ਬੋਰਨ ਬੀਮਾਰੀਆਂ ਸੰਬਧੀ ਐਡਵਾਈਜਰੀ ਜਾਰੀ:
ਡਾ ਸੁਮੀਤ ਸਿੰਘ 
ਅੰਮ੍ਰਿਤਸਰ 29 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਸਿਵਲ ਸਰਜਨ ਡਾ ਸੁਮੀਤ ਸਿੰਘ ਵਾਟਰ ਬੋਰਨ ਬੀਮਾਰੀਆਂ ਦੀ ਰੋਕਥਾਮ ਸੰਬਧੀ ਐਡਵਾਈਜਰੀ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਬਰਸਾਤੀ ਮੌਸਮ ਦੌਰਾਣ ਲੋਕ ਆਪਣੇ ਛੋਟੇ ਬੱਚੇ ਅਤੇ ਬਜੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣ, ਪੀਣ ਵਾਲੇ ਸਾਫ ਪਾਣੀ ਦਾ ਉਪਯੋਗ ਕੀਤਾ ਜਾਵੇ, ਬਜਾਰੀ ਖਾਣਾਂ ਖਾਣ ਤੌਂ ਪ੍ਰਹੇਜ ਰੱਖਿਆ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਉਲਟੀ, ਦਸਤ ਅਤੇ ਬੁਖਾਰ ਦੀ ਸੁਰਤ ਵਿਚ ਤੱਰੰਤ ਨਜਦੀਕੀ ਸਰਕਾਰੀ ਸਿਹਤ ਸੰਸਥਾ ਤੋਂ ਇਲਾਜ ਕਰਵਾਇਆ ਜਾਵੇ। ਉਹਨਾਂ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਨੂੰ ਹਿਦਾਇਤ ਕੀਤੀ ਕਿ ਬਰਸਾਤੀ ਮੌਸਮ ਦੋਰਾਣ ਕਿਸੇ ਵੀ ਕਿਸਮ ਦੀ ਵਾਟਰ ਮਿਕਸਿੰਗ ਨਾਂ ਹੋਣ ਦਿੱਤੀ ਜਾਵੇ, ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਾਫ ਸਫਾਈ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ, ਆਉਟ ਬਰੇਕ ਏਰੀਆ ਵਿੱਚ ਤੁਰੰਤ ਕਾਰਵਾਈ ਕਰਕੇ ਵਾਟਰ ਬੋਰਨ ਬੀਮਾਰੀਆਂ ਦੀ ਰੋਕਥਾਮ ਅਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਇਸਦੇ ਨਾਲ ਹੀ ਸਿਹਤ ਵਿਭਾਗ ਦੇ ਸਹਿਯੋਗ ਨਾਲ ਗਰਮੀਆਂ ਵਿੱਚ ਬਰਸਤ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਮਿਤੀ 1 ਜੁਲਾਈ ਤੋਂ 31 ਅਗਸਤ 2024 ਤੱਕ ਇੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਪਹਿਲਾਂ ਤੋਂ ਹੀ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਦਸਤ ਰੋਗ ਨਾਲ ਹੋਣ ਵਾਲੀਆ ਮੋਤਾਂ ਰੋਕਣਾਂ ਹੈ ਅਤੇ ਆਮ ਲੋਕਾਂ ਨੂੰ ਦਸਤ ਰੋਗ ਦੇ ਕਾਰਣ, ਇਲਾਜ, ਸਾਵਧਾਨੀਆਂ ਅਤੇ ਵਿਸ਼ੇਸ਼ ਤੌਰ ਤੇ ਹੈਂਡ ਵਾਸ਼ਿਗ ਤਕਨੀਕ ਬਾਰੇ ਸੁਚੇਤ ਕਰਨਾ ਹੈ। ਇਸ ਮੌਕੇ ਐਪੀਡਿਮੋਲਜਿਸਟ ਡਾ ਨਵਦੀਪ ਕੌਰ ਅਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ ਹਾਜਰ ਸਨ।

Ads on article

Advertise in articles 1

advertising articles 2

Advertise