-->
ਏਕਨੂਰ ਸੇਵਾ ਟਰੱਸਟ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ,ਮੰਦਿਰ ਸ਼ਿਵਬਾੜੀ ਦੇ ਕਰਵਾਏ ਦਰਸ਼ਨ

ਏਕਨੂਰ ਸੇਵਾ ਟਰੱਸਟ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ,ਮੰਦਿਰ ਸ਼ਿਵਬਾੜੀ ਦੇ ਕਰਵਾਏ ਦਰਸ਼ਨ

ਏਕਨੂਰ ਸੇਵਾ ਟਰੱਸਟ ਨੇ ਜੈਕਾਰਿਆਂ ਦੀ ਗੂੰਜ ਵਿੱਚ ਭਗਤਾਂ ਨੂੰ ਮੰਦਿਰ
ਮਾਤਾ ਚਿੰਤਪੁਰਨੀ,ਮੰਦਿਰ ਸ਼ਿਵਬਾੜੀ ਦੇ ਕਰਵਾਏ ਦਰਸ਼ਨ
ਅੰਮ੍ਰਿਤਸਰ 5 ਜੁਲਾਈ (ਸੁਖਬੀਰ ਸਿੰਘ) - ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਮਾਸਿਕ ਬੱਸ ਯਾਤਰਾ ਦੇ ਤਹਿਤ ਭਗਤਾਂ ਨੂੰ ਮੰਦਿਰ ਮਾਤਾ ਚਿੰਤਪੁਰਨੀ ਮੰਦਿਰ ਸ਼ਿਵਬਾੜੀ (ਹਿਮਾਚਲ ਪ੍ਰਦੇਸ਼) ਦੇ ਦਰਸ਼ਨ ਕਰਵਾਏ ਗਏ। ਮਾਤਾ ਚਿੰਤਪੁਰਨੀ,ਸ਼ਿਵ ਭੋਲੇਨਾਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ....ਦੇ ਜੈਕਾਰਿਆਂ ਦੇ ਵਿੱਚ ਬੱਸ ਯਾਤਰਾ ਨੂੰ ਮਜੀਠਾ ਰੋਡ ਤੋਂ ਛੋਟੀ ਕੰਜਕ ਗੁਡੀਆ ਵੱਲੋਂ ਰਵਾਨਾ ਕੀਤਾ ਗਿਆ। ਯਾਤਰਾ ਦੇ ਦੌਰਾਨ ਧਾਰਮਿਕ ਗਾਇਕ ਨਵਦੀਪ ਸ਼ਰਮਾ, ਪੰਡਿਤ ਮੋਹਿਤ,ਲਵਲੀਨ ਵੜੈਚ,ਜੋਗਿੰਦਰ ਕੁਮਾਰ,ਪਵਨ ਕੁਮਾਰ,ਆਸ਼ਾ ਰਾਣੀ,ਕਨਿਕਾ ਵੱਲੋਂ ਧਾਰਮਿਕ ਭਜਨਾਂ-ਸ਼ਬਦਾਂ ਦਾ ਗੁਣਗਾਨ ਕਰਦੇ ਹੋਏ ਭਗਤਾਂ ਨੂੰ ਨਿਹਾਲ ਕੀਤਾ। 
     ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਬਲਬੀਰ ਭਸੀਨ,ਜਤਿੰਦਰ ਅਰੋੜਾ, ਡਾ.ਨਰਿੰਦਰ ਚਾਵਲਾ ਨੇ ਕਿਹਾ ਕਿ ਪਿਛਲੇ 13 ਸਾਲਾਂ ਤੋਂ ਭਗਤਾਂ ਨੂੰ ਮਾਸਿਕ ਬੱਸ ਯਾਤਰਾ ਦੇ ਤਹਿਤ ਵੱਖ-ਵੱਖ ਮੰਦਰਾਂ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਵਿੱਚ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸੰਸਥਾ ਦੇ ਨਾਲ ਚੱਲਣ ਵਾਲੇ ਨੌਜਵਾਨਾਂ ਵੱਲੋਂ ਵੀ ਅਹਿਮ ਯੋਗਦਾਨ ਅਦਾ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਹਰ ਪ੍ਰਕਾਰ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਵੇਲੇ ਸੰਸਥਾ ਵੱਲੋਂ ਜਮੀਨੀ ਪੱਧਰ ਤੋਂ ਪਾਣੀ ਦੇ ਡਿੱਗਦੇ ਮਿਆਰ, ਸੰਭਾਲ ਦੇ ਪ੍ਰਚਾਰ ਦੇ ਨਾਲ ਨਾਲ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਹਰ ਪੱਖੋਂ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੁੱਖ ਅਤੇ ਕੁੱਖ ਨੂੰ ਅਗਰ ਅੱਜ ਵੀ ਸੰਭਾਲਿਆ ਅਤੇ ਬਚਾਇਆ ਨਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੀਆਂ ਪੀੜੀਆਂ ਲਈ ਭਿਆਨਕ ਨਤੀਜੇ ਦੇਖਣ ਨੂੰ ਮਿਲਣਗੇ। ਪਾਣੀ,ਰੁੱਖਾਂ ਅਤੇ ਭਰੂਣ ਹੱਤਿਆ ਦੀ ਰੋਕਥਾਮ ਲਈ ਉਪਰਾਲੇ ਨਾ ਕੀਤੇ ਗਏ ਤਾਂ ਇਸ ਦੇ ਲਈ ਵੀ ਸਿੱਧੇ ਤੌਰ ਤੇ ਅਸੀਂ ਹੀ ਕਸੂਰਵਾਰ ਹੋਵਾਂਗੇ। 
    ਅਰਵਿੰਦਰ ਵੜੈਚ ਨੇ ਕਿਹਾ ਕਿ ਸੰਸਥਾ ਵੱਲੋਂ ਸਮਾਜ ਦੀ ਭਲਾਈ ਲਈ ਸਮਰਪਿਤ ਕੰਮ ਹਮੇਸ਼ਾ ਜਾਰੀ ਰੱਖੇ ਜਾਣਗੇ ਅਤੇ ਜੁਲਾਈ ਮਹੀਨੇ ਦੇ ਆਖਰੀ ਐਤਵਾਰ ਨੂੰ ਸੰਗਤਾਂ ਨੂੰ ਧਾਰਮਿਕ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਬੱਸ ਰਵਾਨਾ ਕੀਤੀ ਜਾਵੇਗੀ। ਉਨਾਂ ਨੇ ਲੋਕਾਂ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਧਰਮ ਦਾ ਸਨਮਾਨ ਕਰਨ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਤੇ ਰਮੇਸ਼ ਚੋਪੜਾ,ਲਲਿਤ ਮੰਗਹੋਤਰਾ, ਪਵਿੱਤਰਜੋਤ ਵੜੈਚ,ਸੰਦੀਪ ਸ਼ਰਮਾ,ਹਰਮਿੰਦਰ ਸਿੰਘ ਉਪਲ,ਸੋਨੂ ਸ਼ਰਮਾ, ਜਤਿੰਦਰ ਅਰੋੜਾ,ਰਜੇਸ਼ ਸਿੰਘ ਜੋੜਾ,ਰਜਿੰਦਰ ਸ਼ਰਮਾ,ਰਾਮ ਸਿੰਘ ਪੰਵਾਰ,ਧੀਰਜ ਮਲਹੋਤਰਾ,ਰੰਜਨ ਸ਼ਰਮਾ, ਜਗਦੀਸ਼ ਕੁਮਾਰ,ਰੇਨੀ ਅਰੋੜਾ,ਸਰੋਜ ਬਾਲਾ, ਆਕਾਸ਼ਮੀਤ,ਰਿੰਪੀ ਕਪੂਰ, ਦਲਜੀਤ ਕੌਰ,ਰਵੀ ਸ਼ੰਕਰ ਪਾਂਡੇ ਜੀ,ਬੋਬੀ,ਵਿਨੇ ਅਰੋੜਾ, ਦਿਵਿਆ,ਅੰਜਲੀ, ਨੀਲਮ,ਬਿੱਟੂ,ਨਵਜੋਤ,ਪ੍ਰੀਤੀ, ਸ਼ੀਲਾ,ਨੀਤੂ,ਜਸਪ੍ਰੀਤ ਵੱਲੋਂ ਵੀ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਗਈਆਂ।

Ads on article

Advertise in articles 1

advertising articles 2

Advertise