-->
ਪਿੰਡ ਬੋਪਾਰਾਏ ਬਾਜ ਸਿੰਘ ਦੇ ਕਿਸਾਨ ਨੇ ਆਪਣੇ ਤੇ ਤਾਏ ਉਪਰ ਲਾਏ ਬੂਟੇ ਵੱਢਣ ਦੇ ਦੋਸ਼, ਤਾਏ ਵੱਲੋਂ ਦੋਸ਼ਾਂ ਦਾ ਖੰਡਨ

ਪਿੰਡ ਬੋਪਾਰਾਏ ਬਾਜ ਸਿੰਘ ਦੇ ਕਿਸਾਨ ਨੇ ਆਪਣੇ ਤੇ ਤਾਏ ਉਪਰ ਲਾਏ ਬੂਟੇ ਵੱਢਣ ਦੇ ਦੋਸ਼, ਤਾਏ ਵੱਲੋਂ ਦੋਸ਼ਾਂ ਦਾ ਖੰਡਨ

ਪਿੰਡ ਬੋਪਾਰਾਏ ਬਾਜ ਸਿੰਘ ਦੇ ਕਿਸਾਨ ਨੇ ਆਪਣੇ ਤੇ ਤਾਏ ਉਪਰ ਲਾਏ
ਬੂਟੇ ਵੱਢਣ ਦੇ ਦੋਸ਼, ਤਾਏ ਵੱਲੋਂ ਦੋਸ਼ਾਂ ਦਾ ਖੰਡਨ
ਅੰਮ੍ਰਿਤਸਰ, 31 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪੁਲਿਸ ਚੌਕੀ ਰਾਮ ਤੀਰਥ ਅਧੀਨ ਆਉੰਦੇ ਪਿੰਡ ਬੋਪਾਰਾਏ ਬਾਜ ਸਿੰਘ ਦੇ ਕਿਸਾਨ ਗੁਰਦਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਆਪਣੇ ਸਕੇ ਤਾਏ ਮਾਸਟਰ ਬਲਵਿੰਦਰ ਸਿੰਘ 'ਤੇ ਆਪਣੀ ਇੱਕ ਕਿੱਲਾ ਜਮੀਨ ਵਿੱਚ ਲੱਗੇ 330 ਬੂਟੇ ਵੱਢਣ ਦੇ ਦੋਸ਼ ਲਾਉਂਦੇ ਹੋਏ ਆਪਣੇ ਤਾਏ ਦੇ ਖਿਲਾਫ਼ ਪੁਲਿਸ ਚੌਕੀ ਰਾਮ ਤੀਰਥ ਵਿਖੇ ਦਰਖਾਸਤ ਦੇ ਕੇ ਤਾਏ ਦੇ ਪਰਿਵਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦਾ ਤਾਇਆ ਲੰਬੇ ਸਮੇਂ ਤੋਂ ਉਸਨੂੰ ਨਜਾਇਜ ਤੌਰ 'ਤੇ ਤੰਗ ਪਰੇਸ਼ਾਨ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਨੇ ਇਹ ਬੂਟੇ ਕਰੀਬ ਢੇਡ ਸਾਲ ਪਹਿਲਾਂ ਲਾਏ ਸਨ ਪਰ ਉਸਦੇ ਤਾਏ ਦੇ ਪਰਿਵਾਰ ਨੇ ਉਸਦੇ ਰਾਤ ਸਮੇਂ ਸਾਰੇ ਬੂਟੇ ਵੱਢ ਕੇ ਉਸਦਾ ਕਾਫੀ ਨੁਕਸਾਨ ਕੀਤਾ ਹੈ, ਜਿਸਦਾ ਉਸਨੂੰ ਮੁਆਵਜਾ ਵੀ ਮਿਲਣਾ ਚਾਹੀਦਾ ਹੈ।
 ਦੂਸਰੀ ਧਿਰ ਦੇ ਮਾਸਟਰ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਾਏਬਰਿੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਣ ਕਰਦਿਆਂ ਕਿਹਾ ਕਿ ਸਾਡੀ ਗੁਰਦਵਿੰਦਰ ਨਾਲ ਲੰਬੇ ਸਮੇਂ ਤੋਂ ਅਦਾਲਤੀ ਲੜਾਈ ਚੱਲ ਰਹੀ ਹੈ ਅਤੇ ਉਸਨੇ ਸਾਡੀ ਮਾਲਕੀ ਵਾਲੀ ਜਮੀਨ ਵਿੱਚ ਚੋਰੀ ਹੀ ਬੂਟੇ ਲਾਏ ਸਨ ਅਤੇ ਹੁਣ ਉਨ੍ਹਾਂ ਨੂੰ ਨਜਾਇਜ ਫਸਾਉਣ ਦੀ ਖਾਤਰ ਆਪੇ ਹੀ ਬੂਟੇ ਵੱਢਕੇ ਉਨ੍ਹਾਂ ਖਿਲਾਫ਼ ਪੁਲਿਸ ਚੌੰਕੀ ਰਾਮ ਤੀਰਥ ਵਿਖੇ ਦਰਖਾਸਤ ਦੇ ਦਿੱਤੀ ਹੈ ਅਤੇ ਹੁਣ ਉਹ ਉਸੇ ਜਮੀਨ ਨੂੰ ਉਹ ਵਾਹ ਕੇ ਝੋਨਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Ads on article

Advertise in articles 1

advertising articles 2

Advertise