-->
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਟਾਊਨ ਹਾਲ ਵਿੱਖੇ ਨਸ਼ੇ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਟਾਊਨ ਹਾਲ ਵਿੱਖੇ ਨਸ਼ੇ ਖਿਲਾਫ ਲੋਕਾਂ ਨੂੰ ਕੀਤਾ ਜਾਗਰੂਕ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਟਾਊਨ ਹਾਲ ਵਿੱਖੇ ਨਸ਼ੇ ਖਿਲਾਫ
ਲੋਕਾਂ ਨੂੰ ਕੀਤਾ ਜਾਗਰੂਕ
ਅੰਮ੍ਰਿਤਸਰ 6 ਜੁਲਾਈ (ਸੁਖਬੀਰ ਸਿੰਘ) - ਨਸ਼ਾਂ ਤੱਸਕਰਾਂ ਤੇ ਮਾੜੇ ਅਨਸਰਾਂ ਦੀ ਸੂਚਨਾਂ ਦੇਣ ਲਈ ਇੰਸਟਾਗ੍ਰਾਮ ਪੇਜ਼ shareurdrugproblemamritsar ਅਤੇ ਪੁਲਿਸ ਮੋਬਾਇਲ ਫੋਨ ਨੰਬਰ 77101-04818 ਤੇ 97811-00166 ਕੀਤੇ ਜਾਰੀ।  
  ਨਸ਼ੇ ਦਾ ਲਾਹਨਤ ਨੂੰ ਸਮਾਜ਼ ਵਿੱਚੋਂ ਖਤਮ ਕਰਨ ਲਈ ਅਤੇ ਇਸਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕਤਾਂ ਟਾਊਨ ਹਾਲ, ਕੋਤਵਾਲੀ, ਅੰਮ੍ਰਿਤਸਰ ਵਿੱਖੇ ਇੱਕ ਪ੍ਰੋਗਰਾਮ ਆਯੋਜ਼ੀਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰੀ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵਿੱਖੇ ਪੁੱਜਣ ਤੇ ਸ੍ਰੀ ਦਰਪਣ ਆਹਲੂਵਾਲੀਆ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ, ਸ੍ਰੀਮਤੀ ਹਰਕਮਲ ਕੌਰ, ਪੀਪੀਐਸ, ਏਡੀਸੀਪੀ ਸਥਾਨਿਕ, ਅੰਮ੍ਰਿਤਸਰ, ਅਤੇ ਸ੍ਰੀ ਸੁਰਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ।
  ਇਸ ਉਪਰੰਤ ਸ਼ਹੀਦ ਭਗਤ ਸਿੰਘ ਨਾਟਕ ਮੰਡਲੀ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਸਮਾਜ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਕਿਸ ਤਰ੍ਹਾਂ ਨਸ਼ੇ ਦੀ ਲਤ ਕਾਰਨ ਇੱਕ ਇੰਨਸਾਨ ਆਪਣੀ ਖੁਸ਼ੀਆਂ ਭਰੀ ਜਿੰਦਗੀ ਨੂੰ ਨਰਕ ਵਿੱਚ ਝੋਕ ਕੇ ਬਰਬਾਦ ਹੋ ਜਾਂਦਾ ਹੈ, ਇੱਥੋਂ ਤੱਕ ਕੀ ਆਪਣੀ ਜਾਨ ਵੀ ਗਵਾ ਲੈਂਦਾ ਹੈ। ਪਿੱਛੇ ਪਰਿਵਾਰ ਨੂੰ ਪੀੜ ਦਾ ਸਾਹਮਣਾ ਕਰਨਾ ਹੈ। ਨਸ਼ੇ ਨੂੰ ਭੁੱਲ ਕੇ ਵੀ ਆਪਣੀ ਜ਼ਿੰਦਗੀ ਵਿੱਚ ਜਗ੍ਹਾ ਨਹੀਂ ਦੇਣੀ ਚਾਹੀਦੀ l ਕਮਿਸ਼ਨਰ ਪੁਲਿਸ ਨੇ ਕਿਹਾ ਕਿ ਸਮਾਜ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਅਸੀਂ ਸਾਰੇ ਰਲ ਕੇ ਹੀ ਖਤਮ ਕਰ ਸਕਦੇ ਹਾਂ। ਇਸ ਵਿੱਚ ਪੁਲਿਸ ਦਾ ਉਹਨਾਂ ਪਬਲਿਕ ਵੱਲੋਂ ਪੂਰਨ ਸਹਿਯੋਗ ਮੰਗਿਆ ਗਿਆ। 
   ਸਮਾਗਮ ਵਿੱਚ ਹਾਜਰ ਲੋਕਾਂ ਨੇ ਪ੍ਰਣ ਕੀਤਾ ਕਿ ਉਹ ਨਸ਼ੇ ਦੀ ਦਲਦਲ ਵਿੱਚ ਕਦੇ ਨਹੀਂ ਫਸਣਗੇ ਅਤੇ ਜਿਹੜੇ ਇਸ ਦਲਦਲ ਵਿੱਚ ਫਸ ਗਏ ਹਨ, ਉਹਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਕੇ ਇਸ ਦਲਦਲ਼ ਵਿੱਚੋਂ ਬਾਹਰ ਕੱਢਣਗੇ।
  ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਇੰਸਟਾਗ੍ਰਾਮ ਪੇਜ਼ shareurdrugproblemamritsar ਅਤੇ ਮੋਬਾਇਲ ਫੋਨ ਨੰਬਰ 77101-04818 ਤੇ 97811-00166 ਜਾਰੀ ਕੀਤੇ ਗਏ ਹਨ, ਨਸ਼ਾਂ ਤੱਸਕਰਾਂ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਇਹਨਾਂ ਪਰ ਸੰਪਰਕ ਕੀਤਾ ਜਾ ਸਕਦਾ ਹੈ, ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੂਰਨ ਤੌਰ ਤੇ ਗੁਪਤ ਰੱਖਿਆ ਜਾਵੇਗਾ। ਇਸਤੋਂ ਇਲਾਵਾ ਪੰਜਾਬ ਪੁਲਿਸ ਹੈਲਪਲਾਈਨ ਨੰਬਰ 112 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Ads on article

Advertise in articles 1

advertising articles 2

Advertise