-->
ਕਠੂਆ ਵਿੱਚ ਸ਼ਿਵ ਜਾਗਰਣ ਦੇ ਨਾਲ ਸ਼ਰਧਾ ਅਤੇ ਧੂਮਧਾਮ ਨਾਲ ਭੰਡਾਰਾ ਸਮਾਪਤ

ਕਠੂਆ ਵਿੱਚ ਸ਼ਿਵ ਜਾਗਰਣ ਦੇ ਨਾਲ ਸ਼ਰਧਾ ਅਤੇ ਧੂਮਧਾਮ ਨਾਲ ਭੰਡਾਰਾ ਸਮਾਪਤ

ਕਠੂਆ ਵਿੱਚ ਸ਼ਿਵ ਜਾਗਰਣ ਦੇ ਨਾਲ ਸ਼ਰਧਾ ਅਤੇ ਧੂਮਧਾਮ ਨਾਲ ਭੰਡਾਰਾ
ਸਮਾਪਤ 
ਸ਼ਿਵੋਹਮ ਸੇਵਾ ਮੰਡਲ ਦੀ ਟੀਮ ਨੇ 34 ਦਿਨ ਲਗਾਤਾਰ ਸੰਗਤਾਂ ਲਗਾਇਆ ਭੰਡਾਰਾ ਤੇ ਕੀਤੀ ਸੇਵਾ 
ਡਾਕਟਰ ਅਸ਼ਵਨੀ ਮੰਨਣ ਨੇ ਬਣਿਆ ਰੰਗ 
ਅੰਮ੍ਰਿਤਸਰ 30 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵੋਹਮ ਸੇਵਾ ਮੰਡਲ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਉਨ੍ਹਾਂ ਦੀ ਟੀਮ ਨੇ ਅਮਰਨਾਥ ਯਾਤਰਾ ਨੂੰ ਲੈ ਕੇ ਕਠੂਆ ਖਰੋਟ ਮੋੜ ਸਥਿਤ ਅਮਰਨਾਥ ਗੁਫਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਿਵ ਭਗਤਾਂ ਲਈ 24 ਜੂਨ ਨੂੰ ਸ਼ੁਰੂ ਕੀਤੇ ਭੰਡਾਰੇ ਦੀ ਸਮਾਪਤੀ 34 ਦਿਨਾਂ ਬਾਅਦ ਕਰ ਦਿੱਤੀ ਗਈ ਹੈ, ਸ਼ਨੀਵਾਰ, 28 ਜੁਲਾਈ ਨੂੰ ਭੰਡਾਰੇ ਦੌਰਾਨ ਭੰਡਾਰੇ ਵਾਲੀ ਥਾਂ ’ਤੇ ਵਿਸ਼ਾਲ ਸ਼ਿਵ ਜਾਗਰਣ ਕਰਵਾਇਆ ਗਿਆ। ਜਿਸ ਦੌਰਾਨ ਗਾਇਕ ਕੌਸ਼ਲ ਦੀਪ ਅਜਨਾਲਾ ਨੇ ਸ਼ਿਵ ਜਾਗਰਣ ਦਾ ਗੁਣਗਾਨ ਕੀਤਾ। ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ 'ਤੇ
ਪਰਮ ਸੰਤ ਅਦਵੈਤ ਸਵਰੂਪ ਸ੍ਰੀ ਆਰਤੀ ਦੇਵਾ ਜੀ ਮਹਾਰਾਜ, ਮਹੰਤ ਵਿਸ਼ਾਲ ਸ਼ਰਮਾ, ਗੋਲਬਾਗ ਅੰਮਿ੍ਤਸਰ ਵਾਲੇ ਤੋਂ ਇਲਾਵਾ ਡਾ: ਅਸ਼ਵਨੀ ਸ਼ਰਮਾ, ਮਾਨਵ ਸੋਢੀ, ਕਾਰਤਿਕ ਸੋਢੀ, ਸ਼ਰਮਾ ਸਵੀਟਸ, ਵਿਪਨ ਬੇਦੀ, ਹਰਚੰਦ ਪਟਵਾਰੀ, ਰਾਜ ਕੁਮਾਰ, ਡਾ. ਰਾਕੇਸ਼ ਅਰੋੜਾ ਪਹੁੰਚੇ ਜਿਨ੍ਹਾਂ ਦਾ ਸ਼ਿਵਹੋਮ ਸੇਵਾ ਮੰਡਲ ਦੇ ਮੈਂਬਰਾਂ ਵੱਲੋਂ ਸਵਾਗਤ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਸ਼ੋਕ ਬੇਦੀ ਨੇ ਦੱਸਿਆ ਕਿ ਅਮਰਨਾਥ ਯਾਤਰਾ ਲਈ ਦੇਸ਼ ਭਰ ਤੋਂ ਆਉਣ ਵਾਲੇ ਸ਼ਿਵ ਭਗਤਾਂ ਲਈ ਕਠੂਆ ਪਹਿਲਾ ਸਟਾਪ ਹੈ ਅਤੇ ਹਰ ਸਾਲ ਸ਼ਿਵ ਭੋਲੇ ਭੰਡਾਰੀ ਉਨ੍ਹਾਂ ਦੇ ਮੰਡਲ ਦੀ ਤਰਫੋਂ ਸੇਵਾ ਲੈਂਦੇ ਹਨ ਅਤੇ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਬਰਫਾਨੀ ਜੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੀ ਟੀਮ 34 ਦਿਨ ਲਗਾਤਾਰ 24 ਘੰਟੇ ਸ਼ਰਧਾਲੂਆਂ ਦੀ ਸੇਵਾ ਕੀਤੀ ਗਈ | ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਉਨ੍ਹਾਂ ਨੂੰ ਹਰ ਸਾਲ ਸ਼ਿਵ ਭਗਤਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਦੀਪਕ ਬਹਿਲ, ਅਮਨ ਰਾਮਪਾਲ, ਵਿਪਨ ਸ਼ੁਕਲਾ, ਸੰਦੀਪ ਰਾਮਪਾਲ, ਸੰਦੀਪ ਗਿੱਲ, ਓਮ ਪ੍ਰਕਾਸ਼, ਰੋਮੀ, ਕੁਲਦੀਪ ਸ਼ਰਮਾ, ਦੀਪਕ ਭਾਰਦਵਾਜ, ਰਾਜੂ ਬੇਦੀ, ਗੌਰਵ ਸ਼ਰਮਾ, ਅਜੈ ਸਿੰਘ ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise