-->
ਪੰਜਾਬੀ ਅਧਿਆਪਕਾਂ ਤੋਂ ਪਦਉਨਤ ਪੰਜਾਬੀ ਲੈਕਚਰਾਰਾਂ ਨੇ ਕੀਤੀ ਇਨਸਾਫ਼ ਦੀ ਮੰਗ

ਪੰਜਾਬੀ ਅਧਿਆਪਕਾਂ ਤੋਂ ਪਦਉਨਤ ਪੰਜਾਬੀ ਲੈਕਚਰਾਰਾਂ ਨੇ ਕੀਤੀ ਇਨਸਾਫ਼ ਦੀ ਮੰਗ

ਪੰਜਾਬੀ ਅਧਿਆਪਕਾਂ ਤੋਂ ਪਦਉਨਤ ਪੰਜਾਬੀ ਲੈਕਚਰਾਰਾਂ ਨੇ ਕੀਤੀ
ਇਨਸਾਫ਼ ਦੀ ਮੰਗ
ਅੰਮ੍ਰਿਤਸਰ 19 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ, ਮਿਸਟਰੈਸ ਤੋਂ ਲੈਕਚਰਾਰ ਦੀ ਤਰੱਕੀ ਲਈ ਕੇਸ ਮੰਗੇ ਗਏ ਸਨ, ਜਿਸ ਵਿੱਚ ਪੰਜਾਬੀ ਮਾਸਟਰ/ਮਿਸਟਰੈਸ ਨੇ ਵਿਭਾਗ ਦੀਆਂ ਸ਼ਰਤਾਂ ਮੁਤਾਬਕ ਆਪਣੇ ਤੋਂ ਜੂਨੀਅਰ ਮਾਸਟਰ ਜੋ ਕਿ ਉਨ੍ਹਾਂ ਤੋਂ 12 ਸਾਲ ਪਹਿਲਾਂ ਤਰੱਕੀ ਲੈ ਕੇ ਲੈਕਚਰਾਰ ਪੰਜਾਬੀ ਬਣ ਚੁੱਕੇ ਸਨ, ਨਾਲ ਕੰਪੈਰੀਜਨ ਕਰਕੇ 2008, 2012, 2016, 2018, 2021, 2024 ਦੀਆਂ ਰਿਵਿਊ ਕੀਤੀਆਂ ਪਰੋਵੀਜ਼ਨਲ ਸੀਨੀਅਰਤਾ ਸੂਚੀਆਂ ਦੇ ਆਧਾਰ ਤੇ ਜੋ ਕਰਮਚਾਰੀ ਵਿਭਾਗ ਵੱਲੋਂ ਮਿਤੀ 29.5.2024 ਨੂੰ ਜਾਰੀ ਕੀਤੀਆਂ ਸੀਨੀਆਰਤਾ ਸੂਚੀਆਂ ਅਨੁਸਾਰ ਆਪਣੇ ਤੋਂ ਜੂਨੀਅਰ ਕਰਮਚਾਰੀਆਂ ਦੇ ਪਦਉਨਤ ਹੋਣ ਉਪਰੰਤ ਪਦ ਉਨਤੀ ਤੋਂ ਵਾਂਝੇ ਰਹਿ ਗਏ ਸਨ, ਨੇ ਵਿਭਾਗ ਵੱਲੋਂ ਦੱਸੀ ਮਿਤੀ 20.6. 2024 ਨੂੰ ਪੰਜਾਬੀ ਦੇ ਕੇਸ ਭੇਜੇ।
ਕੇਸ ਬਿਲਕੁਲ ਵਿਭਾਗ ਦੀਆਂ ਸ਼ਰਤਾਂ ਮੁਤਾਬਕ(ਲੈਫਟ ਆਊਟ)ਭੇਜੇ ਅਤੇ ਅਸਲੀ ਦਸਤਾਵੇਜ ਚੈੱਕ ਕਰਾ ਕੇ, ਜੂਨੀਅਰ ਦੇ ਪਦਉਨਤੀ ਦੇ ਸਬੂਤਾਂ ਸਮੇਤ ਕੇਸ ਜਮਾ ਕਰਵਾਏ।
12.7.2024 ਨੂੰ ਜਦ ਪਦਉਨਤ ਲੈਕਚਰਾਰ ਪੰਜਾਬੀ ਵਿਭਾਗ ਵੱਲੋਂ ਲਿਸਟ ਜਾਰੀ ਕੀਤੀ ਗਈ ਤਾਂ ਕੁਝ ਯੂਨੀਅਨ ਲੀਡਰਾਂ ਤੇ ਹੋਰਾਂ ਨੇ ਸੀਨੀਅਰਤਾ ਸੂਚੀ ਵਿੱਚ ਖਾਮੀਆਂ ਤੇ ਵਿਦੇਸ਼ ਗਏ ਮੁਲਾਜ਼ਮਾਂ ਦਾ ਰੌਲਾ ਪਵਾ ਕੇ ਇਹ ਲਿਸਟ ਰੱਦ ਕਰਵਾ ਦਿੱਤੀ, ਕਿਉਂਕਿ ਉਨ੍ਹਾਂ ਵੱਲੋਂ ਇਹ ਕੇਸ ਆਪਣੀ ਮਰਜ਼ੀ ਜਾਂ ਅਣਗਹਿਲੀ ਕਰਕੇ ਜਮਾ ਨਹੀਂ ਸਨ ਕਰਵਾਏ ਗਏ,
ਅਤੇ ਹੁਣ ਕੱਟ ਆਫ ਦਾ ਦਾ ਰੌਲਾ ਪਵਾ ਦਿੱਤਾ, ਜਦੋਂਕਿ ਕੇਸ ਲੈਫਟ ਆਊਟ ਮੰਗੇ ਸਨ ਨਾ ਕਿ ਕੱਟ ਆਫ ਦੇ ਆਧਾਰ ਤੇ।
ਹੁਣ ਜੋ ਕੱਟ ਆਫ ਲਿਸਟ ਜਾਰੀ ਕੀਤੀ ਹੈ ਉਹ ਵੀ ਇਸੇ ਸੀਨੀਆਰਤਾ ਸੂਚੀ ਦੇ ਆਧਾਰ ਤੇ ਜਾਰੀ ਹੋਈ ਹੈ, ਜਿਸ ਨੂੰ ਯੂਨੀਅਨ ਵਾਲੇ ਗਲਤ ਤੇ ਖਾਮੀਆਂ ਭਰੀ ਦੱਸ ਰਹੇ ਹਨ।
ਦੂਸਰਾ ਜੋ ਉਮੀਦਵਾਰ ਇਸ ਲਿਸਟ ਵਿੱਚ ਬੀਸੀ ਸ਼੍ਰੇਣੀ ਵਿੱਚ ਭਰਤੀ ਹੋਏ ਹਨ, ਉਨ੍ਹਾਂ ਦਾ ਇਸ ਕਟ ਆਫ ਲਿਸਟ ਵਿੱਚ ਬਿਲਕੁਲ ਜ਼ਿਕਰ ਨਹੀਂ ਹੈ।
ਇਸ ਪਦਉਨਤ ਲੈਕਚਰਾਰ ਪੰਜਾਬੀ ਦੀ ਲਿਸਟ ਵਿੱਚ ਬਹੁਤ ਸਾਰੇ ਲੈਕਚਰਾਰ ਸੇਵਾ ਮੁਕਤ ਹੋਣ ਵਾਲੇ ਹਨ। ਇਥੋਂ ਤੱਕ ਕਿ 31ਜੁਲਾਈ ਨੂੰ ਵੀ ਕਈ ਲੈਕਚਰਾਰ ਸੇਵਾਮੁਕਤ ਹੋ ਰਹੇ ਹਨ। 
 ਪਦਉਨਤ ਹੋਣ ਵਾਲੇ ਅਧਿਆਪਕਾਂ ਕਰਮਜੀਤ ਕੌਰ, ਅਮਨ ਪੰਨੂ, ਰਜਿੰਦਰ ਕੌਰ, ਹਰਜਿੰਦਰ ਕੌਰ, ਨਵਦੀਪ ਕੌਰ, ਦਿਲਜੀਤ ਸਿੰਘ, ਜਗਵਿੰਦਰ ਪਾਲ ਕੌਰ, ਨਰਿੰਦਰ ਸਿੰਘ, ਸੁਖਬੀਰ ਸਿੰਘ, ਪਰਵਿੰਦਰ ਕੌਰ, ਸਰਬਜੀਤ ਕੌਰ, ਗੁਰਮੀਤ ਸਿੰਘ ਆਦਿ ਨੇ ਵਿਭਾਗ ਨੂੰ ਬੇਨਤੀ ਕੀਤੀ ਕਿ ਵਿਦੇਸ਼ੀ ਛੁੱਟੀ ਤੇ ਗਏ ਮੁਲਾਜ਼ਮਾਂ ਦੀ ਪਛਾਣ ਕੀਤੀ ਜਾਵੇ। ਉਨਾਂ ਲਈ ਵੱਖਰੀ ਲਿਸਟ ਜਾਰੀ ਕੀਤੀ ਜਾਵੇ ਅਤੇ ਜਿਨਾਂ ਨੇ ਆਪਣੀ ਮਰਜ਼ੀ ਜਾਂ ਅਣਗਹਿਲੀ ਕਰਕੇ ਸਮੇਂ ਸਿਰ ਕੇਸ ਨਹੀਂ ਭੇਜੇ ਉਨਾਂ ਦੀ ਸਜ਼ਾ ਸਾਨੂੰ ਪਦ ਉਨਤ ਲੈਕਚਰਾਰਾਂ ਨੂੰ ਨਾ ਦਿੱਤੀ ਜਾਵੇ, ਕਿਉਂਕਿ ਪੱਤਰ ਸਿਰਫ ਲੈਫਟ ਆਊਟ ਕੇਸਾਂ ਬਾਰੇ ਜਾਰੀ ਹੋਇਆ ਸੀ ਨਾ ਕਿ ਕਟ ਆਫ ਨੂੰ ਆਧਾਰ ਬਣਾ ਕੇ। ਉਨ੍ਹਾਂ ਕਿਹਾ ਕਿ ਸਾਡੀ ਪਦਉਨਤੀ ਵਾਲੀ ਲਿਸਟ ਇਹ ਕਹਿ ਕੇ ਰੱਦ ਕਰਵਾਈ ਗਈ ਹੈ ਕਿ ਕੰਪੈਰੀਜਨ ਗਲਤ ਹੋਏ ਹਨ, ਸੀਨੀਅਰਤਾ ਸੂਚੀ ਵਿੱਚ ਊਣਤਾਈਆਂ ਹਨ ਤਾਂ ਉਹ ਵੀ ਤਾਂ ਕੇਸ ਇਹਨਾਂ ਸੀਨੀਅਰਤਾ ਸੂਚੀਆਂ ਮੁਤਾਬਕ ਹੀ ਦੇ ਰਹੇ ਹਨ, ਜਿੰਨਾ ਮੁਤਾਬਕ ਕੰਪੈਰੀਜਨ ਕਰਕੇ ਅਸੀਂ ਦਿੱਤੇ ਸਨ ਤੇ ਹੁਣ ਉਹਨਾਂ ਦੀ ਵਾਰੀ ਇਹ ਸੀਨੀਅਰਤਾ ਸੂਚੀ ਕਿਵੇਂ ਦਰੁਸਤ ਹੋ ਗਈ?
ਉਨ੍ਹਾਂ ਕਿਹਾ ਕਿ ਸਾਡੀ ਵਿਭਾਗ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਪੱਖਾਂ ਨੂੰ ਵਿਚਾਰਦੇ ਹੋਏ ਸਹੀ ਫੈਸਲਾ ਲਵੇ, ਕਿਉਂਕਿ ਇੱਕ ਤਾਂ ਅਸੀਂ ਸੇਵਾ ਮੁਕਤੀ ਦੇ ਕੰਢੇ ਹਾਂ, ਦੂਜਾ ਸਾਡੇ ਕੇਸ ਯੋਗ ਢੰਗ ਨਾਲ ਤੇ ਵਿਭਾਗ ਦੀਆਂ ਸ਼ਰਤਾਂ ਮੁਤਾਬਕ ਹਨ, ਇਸ ਲਈ ਸਾਨੂੰ ਪਦ ਉਨਤ ਲਿਸਟ ਅਨੁਸਾਰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ ਅਤੇ ਜੁਆਇਨ ਕਰਾਇਆ ਜਾਵੇ।

Ads on article

Advertise in articles 1

advertising articles 2

Advertise