-->
ਉਲੰਪਿਕ 'ਚ ਕਾਂਸਾ ਜੇਤੂ ਮਨੂ ਭਾਕਰ ਨੇ ਦੇਸ਼ ਦਾ ਵਧਾਇਆ ਮਾਣ :ਮੱਟੂ

ਉਲੰਪਿਕ 'ਚ ਕਾਂਸਾ ਜੇਤੂ ਮਨੂ ਭਾਕਰ ਨੇ ਦੇਸ਼ ਦਾ ਵਧਾਇਆ ਮਾਣ :ਮੱਟੂ

ਉਲੰਪਿਕ 'ਚ ਕਾਂਸਾ ਜੇਤੂ ਮਨੂ ਭਾਕਰ ਨੇ ਦੇਸ਼ ਦਾ
ਵਧਾਇਆ ਮਾਣ :ਮੱਟੂ 
ਅੰਮ੍ਰਿਤਸਰ 29 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪਿਛਲੇ ਦੋ ਦਹਾਕਿਆਂ ਤੋਂ ਕਈ ਕੌਮੀਂ ਅਤੇ ਰਾਜ-ਪੱਧਰੀ ਐਥਲੀਟ ਪੈਦਾ ਕਰਕੇ ਖੇਡ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਕੇ ਭਾਰਤ ਦੇ ਖੇਡ ਨਕਸ਼ੇ ਉੱਪਰ ਆਪਣਾ ਨਾਂਅ ਰੋਸ਼ਨ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ, ਸਰਪ੍ਰਸਤ ਰਾਜੇਸ਼ ਸ਼ਰਮਾ, ਚੇਅਰਮੈਨ ਹਰਦੇਸ਼ ਸ਼ਰਮਾ, ਉੱਪ ਚੇਅਰਮੈਨ ਮਖਤੂਲ ਸਿੰਘ ਔਲਖ,ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਹੋਰ ਮੈਂਬਰਾਂ ਸਮੇਤ ਕਈ ਨਾਮਵਰ ਖੇਡ ਸਖ਼ਸੀਅਤਾਂ ਨੇ 
ਪੈਰਿਸ ਉਲੰਪਿਕ 'ਚ ਭਾਰਤ ਦੀ ਸਟਾਰ ਨਿਸ਼ਾਨੇਬਾਜ ਮਨੂ ਭਾਕਰ ਨੂੰ ਕਾਂਸੇ ਦਾ ਤਗਮਾ ਜਿੱਤਣ ਤੇ ਵਧਾਈ ਦਿੱਤੀ । ਇਸ ਮੌਕੇ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਉਪਰੋਕਤ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਪੈਰਿਸ ਉਲੰਪਿਕ 'ਚ ਭਾਰਤ ਦੀ ਨਿਸ਼ਾਨੇਬਾਜ ਮਨੂ ਭਾਕਰ ਨੇ ਮਹਿਲਾਵਾਂ ਦੇ ਨਿਸ਼ਾਨੇਬਾਜੀ ਦੇ 10 ਮੀਟਰ ਪਿਸਟਲ ਮੁਕਾਬਲੇ 'ਚੋਂ ਕਾਂਸੇ ਦਾ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ। 12 ਸਾਲਾਂ ਬਾਅਦ ਇਸ ਮੁਕਾਬਲੇ 'ਚ ਭਾਰਤ ਨੂੰ ਕੋਈ ਤਗਮਾ ਮਿਲਿਆ ਹੈ। ਇਸ ਦੇ ਨਾਲ ਹੀ ਉਲੰਪਿਕ 2024 'ਚ ਭਾਰਤ ਨੂੰ ਝੋਲੀ 'ਚ ਪਹਿਲਾ ਤਗਮਾ ਆਇਆ ਹੈ। ਇਸ ਦੇ ਨਾਲ ਹੀ ਮਨੂ ਭਾਕਰ 10 ਮੀਟਰ ਏਅਰ ਪਿਸਟਲ 'ਚ ਉਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਸ਼ੂਟਰ ਵੀ ਬਣ ਗਈ ਹੈ। ਮਨੂ ਭਾਕਰ ਨੇ ਭਾਰਤ ਲਈ ਤਗਮੇ ਦਾ ਖਾਤਾ ਖੋਲ੍ਹ ਕੇ ਦੇਸ਼ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ। ਅੱਜ ਜਦੋਂ ਉਸ ਨੇ ਭਾਰਤ ਲਈ ਇਹ ਮਾਣਮੱਤੀ ਪ੍ਰਾਪਤੀ ਕੀਤੀ ਤਾਂ ਉਹ ਬਹੁਤ ਹੀ ਭਾਵੁਕ ਹੋ ਗਈ। 22 ਸਾਲਾਂ ਦੀ ਸ਼ੂਟਰ ਮਨੂ ਭਾਕਰ ਨੇ ਪੈਰਿਸ ਉਲੰਪਿਕ ਦੇ ਵਿਚੋਂ ਪਹਿਲਾ ਤਗਮਾ ਜਿੱਤਣ ਵਾਲੀ ਖਿਡਾਰਨ ਬਣ ਗਈ ਹੈ ਤੇ 221.7 ਅੰਕਾਂ ਨਾਲ ਉਹ ਬੇਹੱਦ ਹੀ ਘੱਟ ਅੰਤਰ ਨਾਲ ਚਾਂਦੀ ਦੇ ਤਗਮੇ ਤੋਂ ਖੁੰਝ ਗਈ i ਇਸ ਮੌਕੇ ਹਰਮਨਬੀਰ ਸਿੰਘ ਗਿੱਲ, ਰਾਜੇਸ਼ ਸ਼ਰਮਾਹਰਦੇਸ਼ ਸ਼ਰਮਾ,ਉੱਪ ਚੇਅਰਮੈਨ ਮਖਤੂਲ ਸਿੰਘ ਔਲਖ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਨਰਿੰਦਰ ਕੌਰ,ਕੰਵਲਜੀਤ ਕੌਰ ਟੀਂਨਾ, ਸੀਮਾ ਚੋਪੜਾ, ਕਰਮਜੀਤ ਕੌਰ,ਦਮਨਪ੍ਰੀਤ ਕੌਰ,ਵੀਨਾ, ਨਰਿੰਦਰ ਸਿੰਘ ਰੇਲਵੇ, ਬਲਜਿੰਦਰ ਸਿੰਘ ਮੱਟੂ, ਸ਼ਿਵ ਸਿੰਘ,ਅਰਸ਼ਪ੍ਰੀਤ ਕੌਰ ਅਤੇ ਲਵਪ੍ਰੀਤ ਸਿੰਘ ਨੇ ਮਨੂ ਭਾਕਰ ਪੈਰਿਸ ਉਲੰਪਿਕ ਵਿਚੋਂ ਪਹਿਲਾ ਤਗਮਾ ਜਿੱਤਣ ਵਾਲੀ ਖਿਡਾਰਨ ਨੂੰ ਵਧਾਈ ਦਿੱਤੀ ।

Ads on article

Advertise in articles 1

advertising articles 2

Advertise