-->
ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਨਾਲ ਮਿਲਦਾ ਹੈ ਪਰਮਾਤਮਾ ਦਾ ਅਸ਼ੀਰਵਾਦ- ਅਰਵਿੰਦਰ ਵੜੈਚ,ਜਤਿੰਦਰ ਅਰੋੜਾ

ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਨਾਲ ਮਿਲਦਾ ਹੈ ਪਰਮਾਤਮਾ ਦਾ ਅਸ਼ੀਰਵਾਦ- ਅਰਵਿੰਦਰ ਵੜੈਚ,ਜਤਿੰਦਰ ਅਰੋੜਾ

ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਨਾਲ ਮਿਲਦਾ ਹੈ ਪਰਮਾਤਮਾ ਦਾ
ਅਸ਼ੀਰਵਾਦ- ਅਰਵਿੰਦਰ ਵੜੈਚ,ਜਤਿੰਦਰ ਅਰੋੜਾ
ਅੰਮ੍ਰਿਤਸਰ 27 ਜੁਲਾਈ (ਸੁਖਬੀਰ ਸਿੰਘ) - ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਦਿੱਤੀ ਗਈ। ਇਸ ਮੌਕੇ ਦੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ,ਸੀਨੀਅਰ ਮੀਤ ਪ੍ਰਧਾਨ ਜਤਿੰਦਰ ਅਰੋੜਾ ਨੇ ਕਿਹਾ ਕਿ ਆਪਣੇ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਲਈ ਹਰ ਕੋਈ ਮਿਹਨਤ-ਕਮਾਈ ਕਰਦਾ ਅਤੇ ਜਿਉਂਦਾ ਹੈ। ਪਰ ਜ਼ਿੰਦਗੀ ਜਿਉਣ ਦਾ ਅਸਲੀ ਆਨੰਦ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਵੀ ਆਉਂਦਾ ਹੈ। ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੁਝ ਨਾ ਕੁਝ ਹਿੱਸਾ ਜਰੂਰਤਮੰਦ ਪਰਿਵਾਰਾਂ ਅਤੇ ਸਮਾਜ ਸੇਵੀ ਕੰਮਾਂ ਲਈ ਵੀ ਨਿਕਾਲਣਾ ਚਾਹੀਦਾ ਹੈ। ਇਸ ਨਾਲ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸੰਸਥਾ ਵੱਲੋਂ ਪਿਛਲੇ ਕਰੀਬ 28 ਸਾਲਾਂ ਤੋਂ ਲੋਕਾਂ ਦੇ ਹੱਕਾਂ ਵਿੱਚ ਆਪਣੀਆਂ ਸੇਵਾਵਾਂ ਭੇਟ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਜਰੂਰਤ ਮੰਦ ਬੱਚਿਆਂ ਦੀ ਪੜ੍ਹਾਈ ਦੇ ਨਾਲ ਰਾਸ਼ਨ ਸਮੱਗਰੀ ਵੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਤੇ ਲਵਲੀਨ ਵੜੈਚ, ਪੂਨਮ,ਅਮਿਤਾ ਸ਼ਰਮਾ,ਰਮਾ ਸ਼ੈਲੀ,ਕੰਵਲਜੀਤ ਸਿੰਘ ਬੱਲ, ਰਮੇਸ਼ ਚੋਪੜਾ, ਸੰਦੀਪ ਸ਼ਰਮਾ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise