-->
ਸੇਂਟ ਪੀਟਰ ਸਕੂਲ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਵਣ ਮਹਾਂ ਉਤਸਵ ਮਨਾਇਆ

ਸੇਂਟ ਪੀਟਰ ਸਕੂਲ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਵਣ ਮਹਾਂ ਉਤਸਵ ਮਨਾਇਆ

ਸੇਂਟ ਪੀਟਰ ਸਕੂਲ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਵਣ ਮਹਾਂ ਉਤਸਵ
ਮਨਾਇਆ
ਪ੍ਰਧਾਨ ਮੱਟੂ ਨੇ 200 ਦੇ ਕਰੀਬ ਬੂਟੇ ਵੰਡੇ 
ਅੰਮ੍ਰਿਤਸਰ 26 ਜੁਲਾਈ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਰਕਾਰ ਅਤੇ ਜਿਲ੍ਹਾ ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਕਲੱਬ,ਕੋਟ ਖਾਲਸਾ ਅੰਮ੍ਰਿਤਸਰ ਵੱਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਸੇਂਟ ਪੀਟਰ ਕੌਂਨਵੇੰਟ ਹਾਈ ਸਕੂਲ, ਨਰੈਣਗੜ ਅੰਮ੍ਰਿਤਸਰ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ, ਜਿਸ ਵਿਚ 200 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਬੂਟੇ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਵੰਡੇ 
ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਪੂਜਾ ਪ੍ਰਭਾਕਰ ਨੇ ਕਿਹਾ ਕਿ ਵਧਦੇ ਤਾਪਮਾਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਹਰ ਇੱਕ ਮਨੁੱਖ ਨੂੰ ਆਪਣੀ ਜ਼ਿਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਇਸੇ ਸੋਚ ਨੂੰ ਲੈ ਕੇ ਚੱਲ ਰਹੇ ਵਾਤਾਵਰਨ ਪ੍ਰੇਮੀ ਅਤੇ ਯੁਵਕ ਸੇਵਾਵਾਂ ਕਲੱਬ,ਕੋਟ ਖਾਲਸਾ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।ਇਹ ਸੰਸਥਾ ਖੇਡਾਂ ਅਤੇ ਸਮਾਜ ਭਲਾਈ ਦੇ ਕੰਮਾਂ ਦੀ ਬੇਹਤਰੀ ਵਾਸਤੇ ਕੰਮ ਕਰ ਰਹੀ ਹੈ । ਜਿਨਾਂ ਦੇ ਵਿੱਚ ਅੱਜ ਪਰਿਆਵਰਨ ਨੂੰ ਸ਼ੁੱਧ ਰੱਖਣ ਦੇ ਲਈ ਬੂਟੇ ਵੰਡੇ ਜਾ ਰਹੇ ਹਨ। ਇਹ ਇਨ੍ਹਾਂ ਸਾਰੇ ਸਕੂਲ ਮੁਖੀਆਂ ਅਧਿਆਪਕਾ ਅਤੇ ਵਿਦਿਆਰਥੀਆ ਦੀ ਨੈਤਿਕ ਜਿੰਮੇਵਾਰੀ ਹੈ ਕੋਈ ਵੀ ਬੂਟਾ ਖਰਾਬ ਨਹੀ ਹੋਣਾ ਚਾਹੀਦਾ ਇਨ੍ਹਾਂ ਦਾ ਧਿਆਨ ਰੱਖਣਾ ਸਭ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ। ਆਖਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅਧਿਆਪਕਾ ਅਤੇ ਵਿਦਿਆਰਥੀਆਂ ਨੂੰ ਆਪਣੇ ਮੋਟੀਵੇਸ਼ਨਲ ਭਾਸ਼ਣ ਦਿੰਦਿਆ ਕਿਹਾ ਪੰਜਾਬ ਦਾ ਵਾਤਾਵਰਨ ਬੜੀ ਤੇਜ਼ੀ ਨਾਲ 'ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਇਕ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਤੇ ਪੰਜਾਬੀਆਂ ਨੂੰ ਆਪਣੇ ਰੁੱਖਾ ਉੱਤੇ ਮਾਣ ਸੀ। ਰੁੱਖ ਤਾਂ ਉੱਥੇ ਹੀ ਹੁੰਦੇ ਹਨ ਜਿੱਥੇ ਪਾਣੀ ਹੋਵੇ। ਪੰਜਾਬ ਨੂੰ ਤਾਂ ਪਾਣੀਆ ਦਾ ਸੂਬਾ ਆਖਿਆ ਜਾਦਾ ਹੈ। ਇਸ ਕਰਕੇ ਇਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਪੰਜਾਬ ਨੂੰ ਪੀਰਾਂ, ਭਗਤਾ ਤੇ ਗੁਰੂ ਸਾਹਿਬਾਨ ਦੀ ਧਰਤੀ ਆਖਿਆ ਜਾਂਦਾ ਹੈ। ਇੱਥੇ ਦੇ ਦਰਿਆਵਾ ਕੰਢੇ ਰੁੱਖਾ ਹੇਠ ਬੈਠ ਕੇ ਮਹਾਪੁਰਖ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਦਿੱਤਾ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਨੇ ਖਡੂਰ ਸਾਹਿਬ ਨੂੰ ਜਾਂਦੀਆ ਸਾਰੀਆਂ ਸੜਕਾ ਨੂੰ ਰੁੱਖਾ ਨਾਲ ਸ਼ਿੰਗਾਰ ਦਿੱਤਾ ਹੈ। ਕਿਸਾਨਾਂ ਨੂੰ ਆਪਣੇ ਬੰਬੀ ਜਾਂ ਖੇਤ ਦੇ ਬੰਨਿਆ ਉਤੇ ਘੱਟੋ-ਘੱਟ ਪੰਜ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਅਤੇ ਪੰਜਾਬ ਦੇ ਸਾਰੇ ਸੰਤਾਂ ਮਹਾਂ-ਪੁਰਖਾ ਨੂੰ ਚਾਹੀਦਾ ਹੈ ਕਿ ਉਹ ਵੀ ਆਪਣਾ ਯੋਗਦਾਨ ਪਾਉਣ ਇਹ ਦੋ ਮਹੀਨੇ ਸੰਗਤ ਨੂੰ ਬੂਟਿਆ ਦਾ ਪ੍ਰਸ਼ਾਦ ਦਿੱਤਾ ਜਾਵੇ ਅਤੇ ਸੰਗਤ ਨੂੰ ਇਨ੍ਹਾਂ ਬੂਟਿਆਂ ਦੀ ਬੱਚਿਆਂ ਵਾਂਗ ਦੇਖ-ਭਾਲ ਕਰਨ ਦਾ ਆਦੇਸ਼ ਦੇਣ ਅਤੇ ਸਮੇਂ-ਸਮੇਂ ਸਿਰ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦੀ ਅਗਵਾਈ ਕਰਨ, ਪੌਦੇ ਲਗਾਉਣਾ ਵਿਖਾਵਾ ਨਹੀ ਬਣਨਾ ਚਾਹੀਦਾ ਸਗੋਂ ਪੂਰੀ ਯੋਜਨਾ ਅਨੁਸਾਰ ਉਨ੍ਹਾਂ ਦੀ ਚੋਣ ਕਰ ਕੇ ਸਹੀ ਢੰਗ ਨਾਲ ਲਗਾਇਆ ਜਾਵੇ ਅਤੇ ਮੁੜ ਬੱਚਿਆਂ ਵਾਂਗ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ।

Ads on article

Advertise in articles 1

advertising articles 2

Advertise