-->
15 ਅਗਸਤ ਦੇ ਦਿਹਾੜੇ ਤੇ ਸ਼ਹੀਦਾਂ ਨੂੰ "ਕੋਟੀ-ਕੋਟੀ ਨਮਨ" ਪ੍ਰੋਗਰਾਮ ਕਰਵਾਇਆ

15 ਅਗਸਤ ਦੇ ਦਿਹਾੜੇ ਤੇ ਸ਼ਹੀਦਾਂ ਨੂੰ "ਕੋਟੀ-ਕੋਟੀ ਨਮਨ" ਪ੍ਰੋਗਰਾਮ ਕਰਵਾਇਆ

15 ਅਗਸਤ ਦੇ ਦਿਹਾੜੇ ਤੇ ਸ਼ਹੀਦਾਂ ਨੂੰ "ਕੋਟੀ-ਕੋਟੀ ਨਮਨ" ਪ੍ਰੋਗਰਾਮ
ਕਰਵਾਇਆ 
ਅੰਮ੍ਰਿਤਸਰ, 14 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - 15 ਅਗਸਤ ਦੇ ਮੌਕੇ ਤੇ ਗਲੋਬਲ ਇੰਸਟੀਚਿਊਟ ਫਾਰ ਚਾਇਲਡਹੁਡ ਡਿਸੇਬਿਲਟੀ, ਖਤਰੀ ਸਭਾ ਮਹਿਲਾ ਮੰਡਲ, ਖਤਰੀ ਸਭਾ, ਜਨ ਕਲਿਯਾਨ ਸੰਗਠਨ, ਇਨਰਵੀਲ ਰਾਇਜਿੰਗ ਸੰਨ ਅਤੇ ਅੰਬੇਡਕਰ ਭਲਾਈ ਮੰਚ ਵੱਲੋਂ ਸ਼ਹੀਦਾਂ ਨੂੰ "ਕੋਟੀ-ਕੋਟੀ ਨਮਨ" ਪ੍ਰੋਗਰਾਮ ਸ਼੍ਰੀ ਅਰੂਣ ਖੰਨਾ ਅਤੇ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਤਿਰੰਗਾ ਸੈਰੇਮਨੀ ਮੁੱਖ ਮਹਿਮਾਨ ਸ਼੍ਰੀ ਓ.ਪੀ. ਸੋਨੀ, ਰੋਟਰੀ ਕਲਬ ਡਿਸਟ੍ਰਿਕ ਗਵਰਨਰ ਸ਼੍ਰੀ ਅਨਿਲ ਸਿੰਗਲ ਨੇ ਕੀਤੀ। ਪੂਰਵ ਮੁੱਖ ਮੰਤਰੀ ਸ਼੍ਰੀ ਓ.ਪੀ.ਸੋਨੀ ਨੇ ਕਿਹਾ ਕਿ ਆਜਾਦੀ ਸਾਡੇ ਬਹਾਦਰ ਦੇਸ਼ ਭਗਤਾਂ ਦੇ ਬਲਿਦਾਨ ਦੀ ਦੇਣ ਹੈ। ਸਾਨੂੰ ਉਹਨਾਂ ਦੇ ਸੰਦੇਸ਼ਾਂ ਨੂੰ ਯਾਦ ਕਰਨਾ ਚਾਹੀਦਾ ਹੈ। ਰੋਟਰੀ ਕਲਬ ਦੇ ਡਿਸਟ੍ਰਿਕ ਗਵਰਨਰ ਸ਼੍ਰੀ ਅਨਿਲ ਸਿੰਗਲ ਨੇ ਕਿਹਾ ਕਿ ਆਦਾਜੀ ਦੇ ਤਿਰੰਗੇ ਨੂੰ ਆਜਾਦੀ ਦੇ ਦਿਵਾਨਿਆਂ ਨੇ ਆਪਣੇ ਖੂੰਨ ਨਾਲ ਸਿੰਚਿਆਂ ਹੈ। ਤਿਰੰਗਾ ਸਾਡਾ ਸਵਾਭਿਮਾਨ ਹੈ ਜਿਸ ਨੂੰ ਹਮੇਸ਼ਾ ਉਚਾ ਰੱਖਣਾ ਹੈ। ਸਮਾਜ ਸੇਵੀ ਸ਼੍ਰੀ ਵਿਕਾਸ ਸੋਨੀ ਨੇ ਇਸ ਪ੍ਰੋਗਾਰਮ ਦੀ ਪ੍ਰਸ਼ੰਸਾ ਕੀਤੀ। ਗਲੋਬਲ ਇੰਸਟੀਚਿਉਟ ਦੇ ਛੋਟੇ ਪਿਆਰੇ ਬੱਚਿਆਂ, ਸ਼ਹਿਜ਼ਾਦਾ ਨੰਦ ਕਾਲਜ, ਸਿਡਾਨਾ ਗਰੂਪ ਆਫ ਇੰਸਚਿਟੀਉਟ, ਡੀ.ਏ.ਵੀ. ਪਬਲਿਕ ਸਕੂਲ, ਸਾਰਥੀ ਕਲਾ ਮੰਚ, ਪਿੰਗਲਵਾੜਾ, ਸਪਰਿੰਗ ਡੇਲ ਸਕੂਲ ਅਤੇ ਹੋਰ ਸੰਸਥਾਵਾਂ ਦੇ ਬੱਚਿਆ ਨੇ ਦੇਸ਼ ਭਗਤੀ ਤੇ ਭਗੜਾ, ਗਿਧਾ, ਡਾਂਸ ਆਦਿ ਪੇਸ਼ ਕਰਕੇ ਦਰਸ਼ਕਾਂ ਦੀਆਂ ਤਾਲੀਆਂ ਬਟੋਰੀਆਂ। ਪ੍ਰੋਗਰਾਮ ਦਾ ਸਫਲ ਸੰਚਾਲਨ ਬੀ.ਬੀ.ਕੇ.ਡੀ.ਏ.ਵੀ. ਕਾਲਜ ਦੀ ਹਿੰਦੀ ਪ੍ਰੋਫੈਸਰ ਡਾ. ਸ਼ੈਲੀ ਜੱਗੀ ਨੇ ਕੀਤਾ ਅਤੇ ਉਹਨਾਂ ਨੇ "ਏ ਮੇਰੇ ਵਤਨ ਕੇ ਲੋਗੋ" ਦੇਸ਼ ਭਗਤੀ ਗੀਤ ਸੁਣਾ ਕੇ ਸਾਰੀਆਂ ਦੀ ਵਾਹ ਵਾਹ ਲੂਟੀ। ਮਸ਼ਹੁਰ ਸਿੰਗਰ ਸ਼੍ਰੀ ਗੁਰਪ੍ਰੀਤ ਸਿੰਘ ਕੋਹਲੀ ਨੇ ਆਪਣੇ ਦੇਸ਼ ਭਗਤੀ ਦੇ ਗੀਤਾ ਨਾਲ ਵਾਤਾਵਰਨ ਨੂੰ ਦੇਸ਼ ਭਗਤੀ ਮਯ ਕਰ ਦਿੱਤਾ। ਪ੍ਰੋਗਰਾਮ ਵਿੱਚ ਸ਼ਹਜਾਦਾ ਨੰਦ ਕਾਲਜ ਦੇ ਪ੍ਰਿੰਸੀਪਲ ਰੀਨਾ ਤਲਵਾਰਸੁਨੀਲ ਖੰਨਾ, ਜਗਦੀਸ਼ ਅਰੋੜਾ, ਦਿਨੇਸ਼ ਖੰਨਾ, ਜਗਦੀਸ਼ ਮੇਹਰਾ, ਨਰੇਸ਼ ਮੇਹਰਾ, ਚੰਚਲ ਕੁਮਾਰ, ਗੁਰਪ੍ਰੀਤ ਸਿੰਘ ਕੋਹਲੀ, ਡਾਲੀ ਭਾਟਿਆ, ਵੀਨਾ ਮਹਾਜਨ, ਸਿਮਰਨ ਵੇਰਕਾ, ਬੀਨੂੰ ਛਾਬੜਾ, ਡਿੰਪਲ ਸ਼ਰਮਾ, ਇੰਦਰਾ ਧਵਨ, ਰਮਨ ਬੰਸਲ ਆਦਿ ਨੇ ਪ੍ਰੋਗਰਾਮ ਵਿਚ ਆਪਣੀ ਮੌਜੂਦਗੀ ਪ੍ਰਦਾਨ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਆਤੰਕ ਦੇ ਵਿਰੋਧ ਵਿੱਚ ਸੰਯੂਕਤ ਰਾਸ਼ਟਰ ਸੰਘ ਨੂੰ ਸਾਰਿਆ ਸੰਸਥਾਵਾਂ ਵੱਲੋਂ ਹਸਤਾਖਰ ਯੁਕਤ ਪੱਤਰ ਭੇਜਿਆ ਇਸ ਮੌਕੇ ਆਖਿਰ ਵਿਚ ਸਾਰਿਆਂ ਨੇ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਸੰਕਲਪ ਲਿਆ।

Ads on article

Advertise in articles 1

advertising articles 2

Advertise