-->
21 ਅਗਸਤ ਬੰਦ ਦੇ ਸੱਦੇ ਨੂੰ ਕੋਈ ਸਮਰਥਨ ਨਹੀਂ :ਸੰਤ ਸਮਾਜ

21 ਅਗਸਤ ਬੰਦ ਦੇ ਸੱਦੇ ਨੂੰ ਕੋਈ ਸਮਰਥਨ ਨਹੀਂ :ਸੰਤ ਸਮਾਜ

21 ਅਗਸਤ ਬੰਦ ਦੇ ਸੱਦੇ ਨੂੰ ਕੋਈ ਸਮਰਥਨ
ਨਹੀਂ :ਸੰਤ ਸਮਾਜ 
ਅੰਮ੍ਰਿਤਸਰ, 19 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਦੇਸ਼ ਦੀਆਂ ਵੱਖ ਵੱਖ ਅਨੁਸੂਚਿਤ ਜਾਤੀਆਂ ਵੱਲੋਂ ਜਿੱਥੇ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਵਾਲਮੀਕ ਸੰਤ ਸਮਾਜ ਵੱਲੋਂ ਕੋਈ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ ਹੈ ਪ੍ਰੈਸ ਮਿਲਣੀ ਦੌਰਾਨ ਧੂਣਾ ਸਾਹਿਬ ਟਰੱਸਟ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ ਮੰਦਰ ਗੁਰੂ ਗਿਆਨ ਨਾਥ ਗੱਦੀ ਨਸ਼ੀਨ ਸੰਤ ਗਿਰਧਾਰੀ ਨਾਥ ਚੇਅਰਮੈਨ ਓਮ ਪ੍ਰਕਾਸ਼ ਗੱਬਰ ਗੱਲਬਾਤ ਕਰਦੇ ਆਂ ਕਿਹਾ ਕਿ ਜਿੱਥੇ ਰਿਜ਼ਰਵ ਵਿਸ਼ਨ ਨੂੰ ਲੈ ਕੇ ਕਈ ਅਨੁਸੂਚਿਤ ਜਾਤੀਆਂ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਨਾ ਕਰਦਿਆਂ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਵਾਲਮੀਕ ਸੰਤ ਸਮਾਜ ਦੀ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਦੇਸ਼ ਬੰਦ ਦੇ ਰੋਸ ਧਰਨੇ ਵਿੱਚ ਕੋਈ ਵੀ ਭਾਗ ਨਹੀਂ ਲੈਣਗੇ ਇਸ ਮੌਕੇ ਬੀਤੇ ਦਿਨੀ ਜਿੱਥੇ ਸੰਤ ਗਿਰਧਾਰੀ ਨਾਥ ਖਿਲਾਫ ਮੁੱਖ ਸੇਵਾਦਾਰ ਨੂੰ ਲੈ ਕੇ ਕੁਝ ਵਾਲਮੀਕ ਆਗੂਆਂ ਵੱਲੋਂ ਮਾਨਯੋਗ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਉਸ ਤੇ ਸੰਤ ਗਿਰਧਾਰੀ ਨਾਥ ਗੱਦੀ ਨਸ਼ੀਨ ਮੰਦਰ ਗੁਰੂ ਗਿਆਨ ਨਾਥ ਜੇ ਹੱਕ ਵਿੱਚ ਫੈਸਲਾ ਆਉਣ ਉਪਰੰਤ ਵਾਲਮੀਕ ਸੰਤ ਸਮਾਜ ਦੀ ਜਿੱਤ ਦੱਸਦਿਆਂ ਸੰਤ ਸਮਾਜ ਵੱਲੋਂ ਸੰਗਤਾਂ ਦੀ ਅਗਵਾਈ ਵਿੱਚ ਲੱਡੂ ਵੀ ਵੰਡੇ ਗਏ ਇਸ ਮੌਕੇ ਬਲਵੰਤ ਨਾਥ ਬਿੱਟੂ ਨੰਗਲੀ ਵਿਰਸਾ ਨਾਥ ਭੰਡਾਰੀ ਨਾਥ ਸਮੇਤ ਸੰਗਤਾਂ ਹਾਜਰ ਸਨ।

Ads on article

Advertise in articles 1

advertising articles 2

Advertise