-->
ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਪਿੰਡ ਖਿਆਲਾ ਵਿਖੇ ਸਜਾਏ ਗਏ ਰਾਤ ਦੇ ਦੀਵਾਨ

ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਪਿੰਡ ਖਿਆਲਾ ਵਿਖੇ ਸਜਾਏ ਗਏ ਰਾਤ ਦੇ ਦੀਵਾਨ

ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਪਿੰਡ ਖਿਆਲਾ ਵਿਖੇ ਸਜਾਏ ਗਏ
ਰਾਤ ਦੇ ਦੀਵਾਨ
ਅੰਮ੍ਰਿਤਸਰ 10 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਪਿਪਲੀ ਸਾਹਿਬ ਦੀ ਜੰਗ ਵਿੱਚ ਮੁਗਲ ਫੌਜਾਂ ਨਾਲ ਜੂਝਦੇ ਹੋਏ ਸ਼ਹੀਦ ਹੋਣ ਵਾਲੇ ਬਾਬਾ ਦਿੱਤ ਮੱਲ ਜੀ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਪਿੰਡ ਖਿਆਲਾ ਕਲਾਂ/ ਖੁਰਦ ਵਿਖੇ ਤਿੰਨ ਰੋਜਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਅੱਜ ਰਾਤ ਨੂੰ ਸਜਾਏ ਗਏ ਦੀਵਾਨ ਵਿੱਚ ਗੁਰਦੁਆਰਾ ਬਾਬਾ ਦਿੱਤ ਮੱਲ ਜੀ ਸ਼ਹੀਦ ਅਸਥਾਨ ਦੇ ਹਜੂਰੀ ਰਾਗੀ ਭਾਈ ਦਇਆ ਸਿੰਘ, ਭਾਈ ਚਮਕੌਰ ਸਿੰਘ ਕਥਾਵਾਚਕ, ਭਾਈ ਜਤਿੰਦਰ ਸਿੰਘ ਖਿਆਲਾ ਕੀਰਤਨੀ ਜਥਾ, ਢਾਡੀ ਜਥਾ ਭਾਈ ਗੁਰਸੇਵਕ ਸਿੰਘ ਪ੍ਰੇਮੀ ਕਲਾਨੌਰ, ਸੰਤ ਜਸਬੀਰ ਸਿੰਘ ਨਾਮਧਾਰੀ ਗਊ ਸ਼ਾਲਾ ਵਾਲੇ, ਭਾਈ ਪਰਮਿੰਦਰ ਸਿੰਘ ਕੋਹਾਲੀ ਵਾਲੇ ਅਤੇ ਪੰਥਕ ਕਵੀ ਭਾਈ ਕੁਲਦੀਪ ਸਿੰਘ ਦਰਾਜਕੇ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉੰਦੇ ਹੋਏ ਗੁਰਬਾਣੀ ਤੇ ਬਾਣੇ ਨਾਲ ਜੁੜਣ ਦਾ ਸੁਨੇਹਾ ਦਿੱਤਾ। ਕਮੇਟੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਖਿਆਲਾ ਨੇ ਦੱਸਿਆ ਕਿ ਕੱਲ੍ਹ 11 ਅਗਸਤ ਨੂੰ ਪਾਠ ਦੇ ਭੋਗ ਉਪਰੰਤ ਸਜਾਏ ਜਾਣ ਵਾਲੇ ਭਾਰੀ ਦੀਵਾਨ ਵਿੱਚ ਢਾਡੀ ਭਾਈ ਬਲਬੀਰ ਸਿੰਘ ਪਾਰਸ, ਭਾਈ ਅਵਤਾਰ ਸਿੰਘ ਖਿਆਲਾ, ਭਾਈ ਕਸ਼ਮੀਰ ਸਿੰਘ ਰਡਾਲਾ, ਭਾਈ ਜੋਧਾ ਸਿੰਘ ਖਿਆਲਾ ਦੇ ਢਾਡੀ ਤੇ ਕਵੀਸ਼ਰੀ ਜਥੇ ਹਾਜ਼ਰੀਆਂ ਭਰਨਗੇ ਅਤੇ ਸ਼ਾਮ ਨੂੰ ਚਾਰ ਕਬੱਡੀ ਟੀਮਾਂ ਦਰਮਿਆਨ ਦੋ ਸ਼ੋਅ ਮੈਚ ਕਰਵਾਏ ਜਾਣਗੇ। ਇਸ ਮੌਕੇ 'ਤੇ ਸਾਬਕਾ ਸਰਪੰਚ ਬਾਵਾ ਸਿੰਘ ਖਿਆਲਾ ਕਲਾਂ, ਸਾਬਕਾ ਸਰਪੰਚ ਸਰਤਾਜ ਸਿੰਘ ਖਿਆਲਾ ਖੁਰਦ, ਸ਼ਮਸ਼ੇਰ ਸਿੰਘ ਭੰਗੂ, ਹਰਵਿੰਦਰ ਸਿੰਘ ਸ਼ਾਹ, ਸਰਦੂਲ ਸਿੰਘ ਖਿਆਲਾ, ਨਰਿੰਦਰ ਸਿੰਘ ਫੌਜੀ, ਸੁਖਵਿੰਦਰ ਸਿੰਘ, ਜਸਵੰਤ ਸਿੰਘ ਫੌਜੀ, ਗੁਰਮੇਜ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਰਵੇਲ ਸਿੰਘ, ਜਸਬੀਰ ਸਿੰਘ, ਮੁਖਤਾਰ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਆੜਤੀ, ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise