-->
ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ ਮਨਾਇਆ ਗਿਆ "ਅੱਗਸਤ ਕ੍ਰਾਂਤੀ ਦਿਹਾੜਾ"

ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ ਮਨਾਇਆ ਗਿਆ "ਅੱਗਸਤ ਕ੍ਰਾਂਤੀ ਦਿਹਾੜਾ"

ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਯਾਨ ਸੰਗਠਨ ਵੱਲੋਂ
ਮਨਾਇਆ ਗਿਆ "ਅੱਗਸਤ ਕ੍ਰਾਂਤੀ ਦਿਹਾੜਾ" 
ਅੰਮ੍ਰਿਤਸਰ, 11 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਨੋਜਵਾਨ ਪੀੜੀ ਨੂੰ ਰਾਸ਼ਟਰ ਦੇ ਬਹਾਦੁਰ ਜਾਂਬਾਜ ਸ਼ਹੀਦਾਂ ਦੀ ਰਾਂਹ ਤੇ ਚਲਣ ਦੇ ਉਦੇਸ਼ ਕਾਰਨ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ (1968 ਤੋਂ) ਅਤੇ ਜਨ ਕਲਿਯਾਨ ਸੰਗਠਨ ਵੱਲੋਂ "ਅੱਗਸਤ ਕ੍ਰਾਂਤੀ ਦਿਹਾੜਾ" ਮਨਾਇਆ ਗਿਆ। ਸੰਸਥਾ ਦੀ ਸਲਾਹਕਾਰ ਸ਼੍ਰੀਮਤੀ ਸੁਰਜੀਤ ਕੌਰ ਮੁੱਖ ਮਹਿਮਾਨ ਸਨ। ਦੋਨਾਂ ਸੰਸਥਾਵਾਂ ਦੀ ਡਾਇਰੈਟਰ ਰਾਸ਼ਟਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਸੁਰਜੀਤ ਕੌਰ ਨੇ ਕਿਹਾ ਕਿ ਭਾਰਤ ਤੋਂ ਅੰਗ੍ਰੇਜਾ ਨੂੰ ਉਖਾੜਣ ਲਈ 9 ਅਗਸਤ 1942 ਨੂੰ ਅਖਿਲ ਭਾਰਤੀ ਕਾਂਗਰਸ ਸਮਿਤੀ ਦੇ ਬੰਬਈ ਅਧਿਵੇਸ਼ਨ ਵਿੱਚ ਮਾਹਤਮਾ ਗਾਂਧੀ ਵੱਲੋਂ ਪ੍ਰਸਤਾਵ ਪਾਸ ਕਰਕੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ। "ਭਾਰਤ ਛੱਡੋਂ ਅੰਦੋਲਨ" ਵਿੱਚ ਹਰ ਹਿਦੁਸਤਾਨੀ ਦੇ ਹੱਥ ਵਿੱਚ ਤਿਰੰਗਾ ਸੀ।ਗਾਂਧੀ ਜੀ , ਰਾਜਿੰਦਰ ਪ੍ਰਸਾਦ, ਸਰੋਜਨੀ ਨਾਯਡੂ ਅਤੇ ਹੋਰ ਨੇਤਾਵਾਂ ਨੂੰ ਜੇਲ ਵਿੱਚ ਬੰਦ ਕਰ ਦਿੱਤਾ ਸੀ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਅਗਸਤ ਕ੍ਰਾਂਤੀ ਜਨ-ਜਨ ਦੀ ਕ੍ਰਾਂਤੀ ਹੈ। ਸਵਾਧਿਨਤਾ ਸੰਗ੍ਰਾਂਮ ਦਾ ਅਧਾਰ ਅੱਗਸਤ ਕ੍ਰਾਂਤੀ ਹੀ ਹੈ। ਅੱਗਸਤ ਕ੍ਰਾਂਤੀ ਵਿੱਚ ਗਾਂਧੀ ਜੀ ਦਾ ਨਾਰਾ "ਕਰੋ ਜਾਂ ਮਰੋ" ਪ੍ਰੇਰਕ ਸੀ। ਅੱਜ ਜਰੂਰੀ ਹੈ ਜਾਤ-ਪਾਤ, ਧਰਮ, ਭੇਦ-ਭਾਵ ਨੂੰ ਭੁੱਲਾ ਕੇ ਸਾਰੇ ਹਿੰਦੁਸਤਾਨ ਨੂੰ ਇੱਕਠੇ ਕਰਨ ਦੀ। ਸਤਵਿੰਦਰ ਕੌਰ, ਗੀਤਾ ਨਰੂਲਾ, ਸੁਖਵਿੰਦਰ ਕੌਰ, ਪਰਵੀਨ ਕੌਰ, ਮਹਿੰਦਰ ਕੌਰ ਅਤੇ ਕੁਲਵੰਤ ਕੌਰ ਨੇ ਕਿਹਾ ਕਿ ਰਾਸ਼ਟਰ ਧਰਮ ਉਚਾ ਧਰਮ ਹੈ। ਹਰ ਬੱਚੇ ਵਿਚ ਦੇਸ਼ ਭਗਤੀ ਨੂੰ ਜਗਾਉਣਾ ਹੈ। ਸੁਸ਼ਮਾ ਗੋਇਲ, ਰਾਜਿੰਦਰ ਕੌਰ, ਪਰਮਿੰਦਰ ਕੌਰ, ਬਲਜੀਤ ਕੌਰ, ਰਕਸ਼ਾ ਸੈਨੀ, ਗੁਰਮੀਤ ਕੌਰ, ਵਿਪਨਦੀਪ, ਰਾਧਾ ਕੁਮਾਰੀ ਨੇ ਕਿਹਾ ਕਿ ਦੇਸ਼ ਵਿਚ ਅਤਿਆਚਾਰ, ਅਪਰਾਧ, ਰਿਸ਼ਵਤਖੋਰੀ, ਗਰੀਬੀ ਅਤੇ ਸਮਾਜਿਕ ਬੁਰਾਇਆ ਨੂੰ ਖਤਮ ਕਰਕੇ ਅਮਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨਾ ਹੈ ਇਸ ਮੌਕੇ ਸਾਰੇ ਮੈਂਬਰਾਂ ਨੇ ਸੰਕਲਪ ਲਿਆ ਕਿ ਸਮਾਜ ਵਿਚ ਦੇਸ਼ ਪ੍ਰੇਮ ਦੀ ਭਾਵਨਾ ਦਾ ਪ੍ਰਚਾਰ ਕਰਨਗੇ।

Ads on article

Advertise in articles 1

advertising articles 2

Advertise