-->
ਪੱਛਮੀ ਬੰਗਾਲ ਚ ਮਿਤ੍ਰਕ ਜੂਨੀਅਰ ਡਾਕਟਰ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਅਰਦਾਸ

ਪੱਛਮੀ ਬੰਗਾਲ ਚ ਮਿਤ੍ਰਕ ਜੂਨੀਅਰ ਡਾਕਟਰ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਅਰਦਾਸ

ਪੱਛਮੀ ਬੰਗਾਲ ਚ ਮਿਤ੍ਰਕ ਜੂਨੀਅਰ ਡਾਕਟਰ ਦੀ ਆਤਮਾ ਦੀ ਸ਼ਾਂਤੀ ਲਈ
ਕੀਤੀ ਅਰਦਾਸ
ਅੰਮ੍ਰਿਤਸਰ, 13 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਪੱਛਮੀ ਬੰਗਾਲ ਵਿਖੇ ਇੱਕ ਜੂਨੀਅਰ ਡਾਕਟਰ ਨਾਲ ਵਾਪਰੀ ਦਰਦਨਾਕ ਘਟਨਾ ਅਤੇ ਉਸਦੀ ਮੌਤ ਦੇ ਸਬੰਧ ਵਿੱਚ ਸਿਵਲ ਸਰਜਨ ਦਫਤਰ, ਅੰਮ੍ਰਿਤਸਰ ਵਿਖੇ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਮਿਤ੍ਰਕ ਡਾਕਟਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਸਿਵਲ ਸਰਜਨ ਡਾ: ਸੁਮੀਤ ਸਿੰਘ ਗਿੱਲ, ਸਹਾਇਕ ਸਿਵਲ ਸਰਜਨ ਡਾ: ਰਜਿੰਦਰਪਾਲ ਕੌਰ, ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸਹਾਇਕ ਫੂਡ ਕਮਿਸ਼ਨਰ ਸ੍ਰੀ ਰਾਜਿੰਦਰਪਾਲ ਸਿੰਘ, ਸੂਬਾ ਪ੍ਰਧਾਨ ਅਚਾਰੀਆ ਗੁਰੂ ਮੀਤ, ਜ਼ਿਲ੍ਹਾ ਪ੍ਰਧਾਨ ਰਘੂ ਤਲਵਾੜ, ਜਰਨਲ ਸਕੱਤਰ ਸ੍ਰੀ. ਸੰਜੀਵ ਆਨੰਦ, ਡਾ: ਸ਼੍ਰੀ ਮਦਨ ਮੋਹਨ ਜੀ, ਸੀਨੀਅਰ ਮੀਤ ਪ੍ਰਧਾਨ ਸੁਮਿਤ ਸ਼ਰਮਾ, ਰਿਸ਼ੀ ਕੁਮਾਰ, ਪ੍ਰਧਾਨ ਜਰਨੈਲ ਸਿੰਘ, ਕੈਸ਼ੀਅਰ ਰਾਕੇਸ਼ ਕੁਮਾਰ, ਨਵਦੀਪ ਸਿੰਘ, ਸਤਨਾਮ ਸਿੰਘ ਬਾਬਾ ਬਕਾਲਾ, ਨਿਰਮਲ ਸਿੰਘ ਜੰਡਿਆਲਾ, ਚੇਤਨ ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise