-->
ਥਾਣਾ ਬੀ ਡਵੀਜ਼ਨ ਵੱਲੋਂ ਇੱਕ ਝਪਟਮਾਰ ਕਾਬੂ।

ਥਾਣਾ ਬੀ ਡਵੀਜ਼ਨ ਵੱਲੋਂ ਇੱਕ ਝਪਟਮਾਰ ਕਾਬੂ।

ਥਾਣਾ ਬੀ ਡਵੀਜ਼ਨ ਵੱਲੋਂ ਇੱਕ ਝਪਟਮਾਰ
ਕਾਬੂ।
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) - ਮੁੱਖ ਅਫਸਰ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ASI ਬਲਦੇਵ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ 100 ਫੁੱਟੀ ਰੋਡ ਮੌਜੂਦ ਸੀ ਕਿ ਮੁੱਦਈ ਹਰਦਿਆਲ ਸਿੰਘ ਵਾਸੀ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ASI ਪਾਸ ਹਾਜਰ ਆ ਕੇ ਆਪਣਾ ਬਿਆਨ ਕਰਵਾਇਆ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹਾਂ ਅਤੇ ਮਿਤੀ 10-08-2024 ਨੂੰ ਮੈਂ ਆਪਣੀ ਦੁਕਾਨ ਦੇ ਬਾਹਰ ਆਪਣੇ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਪਿੱਛੋ ਇਕ ਮੋਨਾ ਨੋਜਵਾਨ ਐਕਟਿਵਾ ਤੇ ਸਵਾਰ ਹੋ ਕੇ ਆਇਆ ਤੇ ਮੇਰੇ ਹੱਥ ਵਿਚ ਫੜਿਆ ਹੋਇਆ ਮੇਰਾ ਮੋਬਾਇਲ ਫੋਨ ਝਪਟ ਮਾਰ ਕੇ ਖੋਹ ਕੇ ਐਕਟੀਵਾ ਭਜਾ ਕੇ ਲੈ ਗਿਆ । ਜਿਸਤੇ ਥਾਣਾ ਬੀ ਡਵੀਜ਼ਨ ਵਿਖੇ ਮੁਕਦਮਾ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਪੁਲਿਸ ਪਾਰਟੀ ਵੱਲੋਂ ਮੁਕਦਮਾ ਦੀ ਤਫਤੀਸ਼ ਹਰ ਪਹਿਲੂ ਤੇ ਕਰਨ ਤੇ ਮੁਕਦਮਾ ਵਿੱਚ ਖੋਹ ਕਰਨ ਵਾਲੇ ਮੁਲਜਮ ਰਾਜਨ ਕੁਮਾਰ ਪੁੱਤਰ ਕਿਸ਼ੋਰ ਕੁਮਾਰ ਵਾਸੀ ਗਲੀ ਰੱਤੇ ਵਾਲੀ ਭੂਸ਼ਨਪੁਰਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਐਕਟੀਵਾ ਨੰਬਰ PBO2-CH-6474 ਰੰਗ ਚਿੱਟਾ ਅਤੇ ਖੋਹ ਸ਼ੁਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ। ਬਰਾਮਦ ਐਕਟਵਾ ਵੀ ਚੋਰੀ ਦੀ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੇ ਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise