-->
ਸਿਹਤ ਕਾਮਿਆਂ ਦੀ ਸੁਰੱਖਿਆ ਲਈ ਸਰਕਾਰ ਬਣਾਵੇ ਸਖ਼ਤ ਕਾਨੂੰਨ:ਪੰਡਿਤ ਰਾਕੇਸ਼ ਸ਼ਰਮਾ

ਸਿਹਤ ਕਾਮਿਆਂ ਦੀ ਸੁਰੱਖਿਆ ਲਈ ਸਰਕਾਰ ਬਣਾਵੇ ਸਖ਼ਤ ਕਾਨੂੰਨ:ਪੰਡਿਤ ਰਾਕੇਸ਼ ਸ਼ਰਮਾ

ਸਿਹਤ ਕਾਮਿਆਂ ਦੀ ਸੁਰੱਖਿਆ ਲਈ ਸਰਕਾਰ ਬਣਾਵੇ ਸਖ਼ਤ ਕਾਨੂੰਨ:
ਪੰਡਿਤ ਰਾਕੇਸ਼ ਸ਼ਰਮਾ
ਅੰਮ੍ਰਿਤਸਰ, 17 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਸਿਵਲ ਹਸਪਤਾਲ ਵਿਖੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ, ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਅਤੇ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਪ੍ਰਧਾਨ ਸ੍ਰੀਮਤੀ ਕਮਲਜੀਤ ਕੌਰ ਰੰਧਾਵਾ (ਸਟਾਫ਼ ਨਰਸ), ਪ੍ਰਭਜੋਤ ਕੌਰ ਜਰਨਲ ਸਕੱਤਰ, ਸਿਮਰਨਜੀਤ ਕੌਰ, ਕਿਰਨਜੀਤ ਕੌਰ, ਸਿਮਰਜੀਤ ਕੌਰ, ਵਰਿੰਦਰ ਕੌਰ, ਰਵਿੰਦਰ ਕੌਰ, ਦਲਜੀਤ ਕੌਰ, ਜਗਜੀਤ ਕੌਰ, ਸੰਦੀਪ ਕੌਰ, ਜੋਤੀ, ਸੁਨੀਤਾ, ਗੁਰਿੰਦਰ ਕੌਰ ਉ ਐਸ ਡੀ, ਜਸਬੀਰ ਕੌਰ ਅਤੇ ਮਮਤਾ ਤੇ ਕਵਲਜੀਤ ਕੌਰ ਨੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ, 
ਸਿਹਤ ਵਿਭਾਗ ਅਧੀਨ ਕੰਮ ਕਰਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਇਆ ਜਾਵੇ ਅਤੇ ਉਸ ਕਾਨੂੰਨ ਨੂੰ ਇੰਪਲਾਈਮੈਂਟ ਵੀ ਕੀਤਾ ਜਾਵੇ। ਸਿਹਤ ਕਾਮਿਆਂ ਦੀ ਸੁਰੱਖਿਆ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ ਸਮੁੱਚੇ ਪੰਜਾਬ ਦੇ ਸਮੂਹ ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਕਲਕੱਤਾ ਵਿੱਚ ਦੁਸ਼ਕਰਮ ਪਿੱਛੋਂ ਕਤਲ ਕੀਤੀ ਗਈ ਮੈਡੀਕਲ ਸਟੂਡੈਂਟ(ਡਾਕਟਰ) ਅਤੇ ਉਤਰਾਖੰਡ ਵਿੱਚ ਦੁਸ਼ਕਰਮ ਪਿੱਛੋਂ ਕਤਲ ਕੀਤੀ ਗਈ ਨਿੱਜੀ ਹਸਪਤਾਲ ਦੀ ਸਟਾਫ਼ ਨਰਸ ਨੂੰ ਇਨਸਾਫ਼ ਦਿਵਾਉਣ ਲਈ ਅਤੇ ਉਨ੍ਹਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਸਿਵਲ ਹਸਪਤਾਲ ਵਿਖੇ 2 ਘੰਟੇ ਲਈ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਬਹਾਲ ਰਹੀਆ।ਅੰਮ੍ਰਿਤਸਰ ਜ਼ਿਲ੍ਹੇ ਅਧੀਨ ਪੈਂਦੇ ਸਮੂਹ SDH, PHC, CHC ਅਤੇ ਹੋਰ ਸਬ ਸੈਂਟਰਾਂ ਵੱਲੋਂ ਵੀ ਆਪੋ ਆਪਣੇ ਸਟੇਸ਼ਨ ਤੇ ਇਸੇ ਤਰਾਂ ਵਿਰੋਧ ਦਰਜ਼ ਕਰਵਾਇਆ ਗਿਆ। ਸਿਵਲ ਹਸਪਤਾਲ ਅੰਮ੍ਰਿਤਸਰ ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਪ੍ਰਧਾਨ ਕਮਲਜੀਤ ਕੌਰ , ਜਨਰਲ ਸੈਕਰੇਟਰੀ ਪ੍ਰਭਜੋਤ ਕੌਰ, ਸਿਮਰਨਜੀਤ ਕੌਰ , ਕਿਰਨਜੀਤ ਕੌਰ, ਵਰਿੰਦਰ ਰੰਧਾਵਾ, ਰਵਿੰਦਰ ਕੌਰ , ਦਲਜੀਤ ਕੌਰ , ਜਗਜੀਤ ਕੌਰ, ਸੰਦੀਪ ਕੌਰ, ਜਯੋਤੀ , ਸੁਨੀਤਾ, ਗੁਰਿੰਦਰ ਕੌਰ ਉ ਐਸ ਡੀ, ਜਸਬੀਰ ਕੌਰ, ਮਮਤਾ, ਸੁਖਵਿੰਦਰ ਕੌਰ, ਕਵਲਜੀਤ ਕੌਰ ਸਟਾਫ ਨਰਸਾਂ ਪੁਰਜ਼ੋਰ ਸ਼ਕਤੀ ਨਾਲ ਸ਼ਾਮਿਲ ਸਨ ਇਸ ਮੌਕੇ ਪੀ ਸੀ ਐਮ ਐਸ ਵੱਲੋਂ ਡਾਕਟਰ ਰਵੀ ਤੇਜ਼ ਪਾਲ, ਡਾਕਟਰ ਗੁਰਿੰਦਰ ਸਿੰਘ ਆਰਥੋ, ਡਾਕਟਰ ਪ੍ਰਭਜੋਤ ਕੌਰ ਗਾਇਨੀਕਾਲੋਜਿਸਟ, ਡਾਕਟਰ ਮਦਨ ਮੋਹਨ, ਡਾਕਟਰ ਨਵਦੀਪ ਸਿੰਘ ਸੋਹੀ, ਡਾਕਟਰ ਵਿਜੇ ਕੁਮਾਰ ਸੈਣੀ, ਡਾਕਟਰ ਜਸਕਰਨ ਕੌਰ ਬੱਚਿਆਂ ਦੇ ਮਾਹਿਰ ਆਦਿ ਨੇ ਵੀ ਐਸ ਐਮ ਓ ਡਾਕਟਰ ਪ੍ਰੀਤ ਵੀਨ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ।

Ads on article

Advertise in articles 1

advertising articles 2

Advertise