-->
ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ: ਡਾ.ਪ੍ਰੀਤਵੀਂਨ ਕੌਰ ਸੰਧੂ

ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ: ਡਾ.ਪ੍ਰੀਤਵੀਂਨ ਕੌਰ ਸੰਧੂ

ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ: ਡਾ.ਪ੍ਰੀਤਵੀਂਨ ਕੌਰ
ਸੰਧੂ
ਅੰਮ੍ਰਿਤਸਰ, 19 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਵਿੱਚ ਭਾਈਚਾਰਕ ਨੂੰ ਬਰਕਰਾਰ ਰੱਖਣ ਲਈ ਮੇਲਿਆਂ ਦੇ ਰੂਪ ਵਿੱਚ ਦਿਨ ਦਿਹਾੜੇ ਤਿਉਹਾਰ ਮਨਾਏ ਜਾਂਦੇ ਹਨ ਰਿਸ਼ਤਿਆਂ ਦੀ ਸਾਂਝ ਨੂੰ ਬਰਕਰਾਰ ਰੱਖਣ ਲਈ ਪੰਜਾਬ ਵਿੱਚ ਵੱਖ ਵੱਖ ਤਰ੍ਹਾਂ ਦੇ ਤਿਉਹਾਰ ਵੀ ਮਨਾਏ ਜਾਂਦੇ ਹਨ। ਜਿਸ ਵਿੱਚੋਂ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬਹੁਤ ਅਹਿਮੀਅਤ ਰੱਖਦਾ ਹੈ ਹਰ ਸਾਲ ਇਹ ਤਿਉਹਾਰ ਬੜੇ ਖੁਸ਼ੀਆਂ ਨਾਲ,ਚਾਵਾਂ ਨਾਲ ਭੈਣਾਂ ਆਪਣੇ ਭਰਾਵਾਂ ਨੂੰ ਪਵਿੱਤਰ ਧਾਗੇ ਦੇ ਰੂਪ ਵਿੱਚ ਰੱਖੜੀ ਬੰਨ ਕੇ, ਆਪਣੇ ਭਰਾਵਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਹਨ ਅਤੇ ਆਪਣੀਆਂ ਖੁਸ਼ੀਆਂ ਸਾਂਝਾ ਕਰਦੀਆਂ ਹਨ। ਇਸੇ ਦੀ ਹੀ ਇੱਕ ਮਿਸਾਲ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲੀ ਸਿਵਲ ਹਸਪਤਾਲ ਅੰਮ੍ਰਿਤਸਰ ਦੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੀਤ ਵੀਨ ਕੌਰ ਸੰਧੂ ਦਾ ਮੰਨਣਾ ਹੈ ਕਿ ਸ੍ਰੀ ਹਰਿ, ਨਾਰਾਇਣ ਜਿਨ੍ਹਾਂ ਨੂੰ ਖੂਨ ਦੇ ਰਿਸ਼ਤੇ ਵਿੱਚ ਬੰਨ੍ਹਣਾ ਭੁੱਲ ਜਾਂਦੇ ਹਨ, ਉਨ੍ਹਾਂ ਨੂੰ ਇਵੇਂ ਕੱਚੇ ਧਾਗੇ ਦੇ ਰਿਸ਼ਤਿਆਂ ਵਿੱਚ ਬੰਨਦੇ ਹਨ ਐਸੀ ਇੱਕ ਉਦਾਹਰਣ ਦੇਂਦੇ ਹੋਏ ਰੱਖੜੀ ਦੇ ਤਿਉਹਾਰ ਵਾਲੇ ਦਿਨ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਡਾਕਟਰ ਪ੍ਰੀਤ ਵੀਨ ਕੌਰ ਸੰਧੂ ਸੀਨੀਅਰ ਮੈਡੀਕਲ ਅਫ਼ਸਰ ਨੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ (ਰਾਜਪ੍ਰੋਹਿਤ) ਸੁਪਰਡੈਂਟ, ਸਿਵਲ ਹਸਪਤਾਲ ਅੰਮ੍ਰਿਤਸਰ ਨੂੰ ਰੱਖੜੀ ਬੰਨ੍ਹ ਕੇ ਦਿੱਤੀ ਹੈ ਇਸ ਮੌਕੇ ਤੇ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਵੀ ਦੋਹਾਂ ਭੈਣ ਭਰਾ ਨੂੰ ਵਧਾਈ ਦਿੱਤੀ ਅਤੇ ਚੰਗੀ ਸਿਹਤ, ਕਾਮਯਾਬੀ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਆਸ਼ੀਰਵਾਦ ਦਿੱਤਾ ਡਾਕਟਰ ਪ੍ਰੀਤ ਵੀਨ ਕੌਰ ਨੇ ਆਪਣੇ ਭਰਾ ਆਚਾਰੀਆ ਗੁਰੂ ਮੀਤ ਨੂੰ ਮਿਠਾਈ ਖਿਲਾ ਕੇ ਮੁੰਹ ਮਿੱਠਾ ਵੀ ਕਰਵਾਇਆ ਆਚਾਰੀਆ ਜੀ ਵਲੋਂ ਵੀ ਆਪਣੀ ਵੱਡੀ ਭੈਣ ਪ੍ਰੀਤਵੀਨ ਨੂੰ ਚਰਨ ਵੰਦਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾਂ ਇਸ ਮੌਕੇ ਤੇ ਸਿਵਲ ਹਸਪਤਾਲ ਦਾ ਕਾਫੀ ਸਟਾਫ ਮੌਜੂਦ ਸੀ।

Ads on article

Advertise in articles 1

advertising articles 2

Advertise