-->
ਸਕੂਲੀ ਵੈਨ ਡਰਾਈਵਰਾਂ ਨਾਲ ਟ੍ਰੈਫਿਕ ਸੈਮੀਨਾਰ ਕੀਤਾ

ਸਕੂਲੀ ਵੈਨ ਡਰਾਈਵਰਾਂ ਨਾਲ ਟ੍ਰੈਫਿਕ ਸੈਮੀਨਾਰ ਕੀਤਾ

ਸਕੂਲੀ ਵੈਨ ਡਰਾਈਵਰਾਂ ਨਾਲ ਟ੍ਰੈਫਿਕ
ਸੈਮੀਨਾਰ ਕੀਤਾ
ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) - ਏ.ਡੀ.ਜੀ.ਪੀ. ਟ੍ਰੈਫਿਕ ਸ਼੍ਰੀ ਏ.ਐੱਸ. ਰਾਏ ਅਤੇ ਸ੍ਰੀ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਵੱਲੋ ਸਪਰਿੰਗ ਡੇਲ ਵਿਖੇ ਵੱਖ ਵੱਖ ਸਕੂਲਾ ਤੋ ਆਏ ਸਕੂਲੀ ਵੈਨ ਡਰਾਈਵਰਾਂ ਨਾਲ ਟ੍ਰੈਫਿਕ ਸੈਮੀਨਾਰ ਆਯੋਜਿਤ ਕੀਤਾ ਗਿਆ।ਉਹਨਾਂ ਨੂੰ ਸੇਫ ਸਕੂਲ ਵਾਹਨ ਪੋਲਿਸੀ ਤਹਿਤ ਜਾਗਰੂਕ ਕੀਤਾ ਗਿਆ, ਜਿਵੇਂ ਕੇ ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਲੇਡੀ ਹੈਲਪਰ, ਡਰਾਈਵਰ ਦੀ ਯੂਨੀਫਾਰਮ, ਯੂਨੀਫਾਰਮ ਉਪਰ ਨੇਮ ਪਲੇਟ, ਸਕੂਲ ਬੱਸ ਦਾ ਰੰਗ ਪੀਲਾ ਹੋਣਾ ਉੱਪਰ ਸਕੂਲ ਦਾ ਨਾਮ ਲਿਖਿਆ ਹੋਣਾ,ਬੱਸ ਦੇ ਸਾਰੇ ਕਾਗਜ਼ ਪੂਰੇ ਹੋਣੇ, ਡਰਾਈਵਰ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਾ ਕਰਕੇ ਸਕੂਲ ਵੈਨ ਨਾ ਚਲਾਉਣ ਬਾਰੇ ਖਾਸ ਤੌਰ ਤੇ ਪ੍ਰੇਰਿਤ ਕੀਤਾ ਗਿਆ ਇਸ ਤੋ ਇਲਾਵਾ ਲਵ ਡੇਲ ਸਕੂਲ ਵਿਖੇ ਟ੍ਰੈਫਿਕ ਨਿਯਮਾ ਦੀ ਜਾਗਰੂਕ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਸਕੂਲੀ ਬੱਚਿਆ ਨੂੰ ਖ਼ਾਸ ਤੌਰ ਤੇ ਅੰਡਰ ਏਜ ਡ੍ਰਾਈਵਿੰਗ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਏ.ਡੀ.ਸੀ.ਪੀ. ਟ੍ਰੈਫਿਕ ਸ੍ਰੀ ਹਰਪਾਲ ਸਿੰਘ ਜੀ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ.ਆਈ. ਦਲਜੀਤ ਸਿੰਘ ਵਲੋ ਬੱਚਿਆ ਨੂੰ ਟ੍ਰੈਫਿਕ ਨਿਯਮਾ ਤੋ ਜਾਗਰੂਕ ਕੀਤਾ ਗਿਆ ਅੱਜ ਅੰਡਰ ਏਜ ਡ੍ਰਾਈਵਿੰਗ ਦੀ ਜਾਗਰੂਕਤਾ ਦਾ ਆਖਰੀ ਦਿਨ ਹੋਣ ਕਰਕੇ ਮਾਣਯੋਗ ਏ.ਡੀ.ਸੀ.ਪੀ. ਟ੍ਰੈਫਿਕ ਸਹਿਬ ਜੀ ਦੀਆ ਹਦਾਇਤਾ ਮੁਤਾਬਿਕ ਟ੍ਰੈਫਿਕ ਪੁਲਿਸ ਦੇ ਸਾਰੇ ਜ਼ੋਨ ਇੰਚਾਰਜਾ, ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋ ਸ਼ਹਿਰ ਦੇ ਵੱਖ ਵੱਖ ਸਕੂਲਾ ਵਿਚ ਜਾ ਕੇ ਸਕੂਲੀ ਬੱਚਿਆ, ਡ੍ਰਾਈਵਰਾ, ਸਕੂਲੀ ਸਟਾਫ, ਅਤੇ ਬੱਚਿਆ ਨੂੰ ਸਕੂਲ ਛੱਡਣ ਅਤੇ ਲੈਣ ਆਏ ਮਾਪਿਆਂ ਨੂੰ, ਨਵੇਂ ਕਾਨੂੰਨ ਬਾਰੇ ਜਾਗਰੂਕ ਕੀਤਾ ਗਿਆ।

Ads on article

Advertise in articles 1

advertising articles 2

Advertise