-->
ਸ੍ਰੀ ਹਜ਼ੂਰ ਸਾਹਿਬ ਤੋ ਪੰਜ ਤਖਤਾਂ ਦੇ ਦਰਸ਼ਨਾਂ ਲਈ ਚੱਲਣ ਵਾਲੀ ਸਪੈਸ਼ਲ ਰੇਲ ਯਾਤਰਾ ਦੇ ਸੰਬਧ ਚ ਰੇਲ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ

ਸ੍ਰੀ ਹਜ਼ੂਰ ਸਾਹਿਬ ਤੋ ਪੰਜ ਤਖਤਾਂ ਦੇ ਦਰਸ਼ਨਾਂ ਲਈ ਚੱਲਣ ਵਾਲੀ ਸਪੈਸ਼ਲ ਰੇਲ ਯਾਤਰਾ ਦੇ ਸੰਬਧ ਚ ਰੇਲ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ

ਸ੍ਰੀ ਹਜ਼ੂਰ ਸਾਹਿਬ ਤੋ ਪੰਜ ਤਖਤਾਂ ਦੇ ਦਰਸ਼ਨਾਂ ਲਈ ਚੱਲਣ ਵਾਲੀ ਸਪੈਸ਼ਲ
ਰੇਲ ਯਾਤਰਾ ਦੇ ਸੰਬਧ ਚ ਰੇਲ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ 
ਅੰਮ੍ਰਿਤਸਰ 07 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਗੁਰਦਆਰਾ ਸ਼ਹੀਦ ਬਾਬਾ ਭੁਜੰਗ ਸਿੰਘ ਜੀ ਚੈਰੀਟੇਬਲ ਟਰੱਸਟ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਧਾਨ ਸ੍ਰ: ਰਵਿੰਦਰ ਸਿੰਘ ਬੁੰਗਈ ਵੱਲੋਂ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਮਿਤੀ 25 ਅਗਸਤ 2024 ਨੂੰ ਇੱਕ ਸਪੈਸ਼ਲ ਟਰੇਨ ਰਵਾਨਾਂ ਹੋ ਰਹੀ ਹੈ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਸ੍ਰ: ਰਵਿੰਦਰ ਸਿੰਘ ਬੁੰਗਈ ਨੇ ਦੱਸਿਆ ਕਿ ਦਿੱਲੀ ਰੇਲਵੇ ਭਵਨ ਵਿੱਚ ਸ੍ਰ: ਰਵਨੀਤ ਸਿੰਘ ਜੀ ਬਿੱਟੂ ਐਮ.ਪੀ. ਰਾਜ ਮੰਤਰੀ ਰੇਲਵੇ ਵਿਭਾਗ ਨਾਲ ਮੁਲਾਕਾਤ ਕਰਕੇ ਇਸ ਸਪੈਸ਼ਲ ਰੇਲ ਯਾਤਰਾ ਦੇ ਪ੍ਰਬੰਧ ਸੰਬੰਧੀ ਵਿਚਾਰਾਂ ਕੀਤੀਆਂ ਤੇ ਪ੍ਰਬੰਧ ਵਿੱਚ ਸਹਿਯੋਗ ਦੀ ਮੰਗ ਕੀਤੀ ਗਈ। ਸ੍ਰ: ਰਵਨੀਤ ਸਿੰਘ ਜੀ ਬਿੱਟੂ ਨੇ ਕੇਂਦਰ ਸਰਕਾਰ ਵਲੋਂ ਭਰੋਸਾ ਦਿੱਤਾ ਕਿ ਉਹ ਇਸ ਸਪੈਸ਼ਲ ਰੇਲਵੇ ਯਾਤਰਾ ਦੀ ਹਰ ਤਰ੍ਹਾਂ ਨਾਲ ਸੰਭਵ ਮਦਦ ਕਰਨਗੇ । ਉਨਾਂ ਕਿਹਾ ਕਿ ਸ੍ਰ: ਰਵਿੰਦਰ ਸਿੰਘ ਬੁੰਗਈ ਸਾਬਕਾ ਸਕੱਤਰ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਵਲੋਂ ਇਸ ਯਾਤਰਾ ਦੇ ਆਯੋਜਨ ਕਰਨ ਨਾਲ ਨਗਰ ਨਿਵਾਸੀਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਵਿੱਚ ਬਹੁਤ ਲਾਭ ਪ੍ਰਾਪਤ ਹੋਵੇਗਾ ਇਹ ਸਪੈਸ਼ਲ ਟਰੇਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਹਿਲੀ ਵਾਰ ਪੰਜ ਤਖਤ ਸਾਹਿਬਾਨ ਦੇ ਦਰਸ਼ਨਾਂ ਲਈ ਜਾ ਰਹੀ ਹੈ ਤੇ ਨਗਰ ਨਿਵਾਸੀ ਸੰਗਤਾਂ ਵਿੱਚ ਇਸ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਹੈ । ਸ੍ਰ: ਰਵਿੰਦਰ ਸਿੰਘ ਬੁੰਗਈ ਵਲੋਂ ਸ੍ਰ: ਰਵਨੀਤ ਸਿੰਘ ਬਿੱਟੂ ਮੰਤਰੀ ਕੇਂਦਰ ਸਰਕਾਰ ਦਾ ਸਿਰੋਪਾਓ ਨਾਲ ਸਤਿਕਾਰ ਕੀਤਾ ਗਿਆ ਤੇ ਸਹਿਯੋਗ ਲਈ ਧੰਨਵਾਦ ਕੀਤਾ ਇਸ ਸਮੇਂ ਸ੍ਰ: ਰਵਿੰਦਰ ਸਿੰਘ ਕਪੂਰ ਸਹਾ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ, ਭਾਈ ਤਨਵੀਰ ਸਿੰਘ ਜੀ ਕਥਾਕਾਰ, ਸ੍ਰ: ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ ਅਤੇ ਸ੍ਰ: ਰਵਿੰਦਰ ਸਿੰਘ ਬੁੰਗਈ ਨੇ ਗੁਰਦੁਆਰਾ ਦਿੱਲੀ ਮੈਨੇਜਮੈਂਟ ਕਮੇਟੀ ਦੇ ਦਫਤਰ ਪੁੱਜ ਕੇ ਇਸ ਸਪੈਸ਼ਲ ਟਰੇਨ ਯਾਤਰਾ ਦੇ ਰਿਹਾਇਸ਼, ਲੰਗਰ ਆਦਿ ਦੇ ਪ੍ਰਬੰਧ ਲਈ ਬੇਨਤੀ ਪੱਤਰ ਦਿੱਤਾ।

Ads on article

Advertise in articles 1

advertising articles 2

Advertise