-->
ਮੁੱਖ ਮੰਤਰੀ ਸਾਹਿਬ ਜੀ ਨਿਗਮ ਕੰਗਾਲ ਅਤੇ ਅਫ਼ਸਰ ਮਾਲਾਮਾਲ: ਪੰਡਿਤ ਰਾਕੇਸ਼ ਸ਼ਰਮਾ

ਮੁੱਖ ਮੰਤਰੀ ਸਾਹਿਬ ਜੀ ਨਿਗਮ ਕੰਗਾਲ ਅਤੇ ਅਫ਼ਸਰ ਮਾਲਾਮਾਲ: ਪੰਡਿਤ ਰਾਕੇਸ਼ ਸ਼ਰਮਾ

ਮੁੱਖ ਮੰਤਰੀ ਸਾਹਿਬ ਜੀ ਨਿਗਮ ਕੰਗਾਲ ਅਤੇ ਅਫ਼ਸਰ ਮਾਲਾਮਾਲ: ਪੰਡਿਤ ਰਾਕੇਸ਼ ਸ਼ਰਮਾ ਐਮ ਟੀ ਪੀ ਵਿਭਾਗ ਨਜਾਇਜ ਕਲੋਨੀਆਂ ਤੇ
ਅਫ਼ਸਰ ਨਹੀਂ ਕਰਦੇ ਕੋਈ ਕਾਰਵਾਈ
ਅੰਮ੍ਰਿਤਸਰ, 25 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਅੰਮ੍ਰਿਤਸਰ ਵਿੱਚ ਨਜਾਇਜ਼ ਕਲੋਨੀਆਂ ਕਟਣ ਵਾਲਿਆਂ ਨੂੰ ਨਾ ਹੀ ਨਗਰ ਨਿਗਮ ਕਮਿਸ਼ਨਰ ਦਾ ਹੀ ਡਰ ਹੈ ਤੇ ਨਾ ਹੀ ਐਮ ਟੀ ਪੀ ਵਿਭਾਗ ਦਾ ਕੋਈ ਡਰ ਹੈ ਕਿਉਂਕਿ ਇਹਨਾਂ ਦੀ ਨਗਰ ਨਿਗਮ ਦੇ ਐਮਟੀਪੀ ਵਿਭਾਗ ਦੇ ਅਧਿਕਾਰੀਆਂ ਨਾਲ ਪੂਰੀ ਮਿਲੀ ਭੁਗਤ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪੰਡਿਤ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਇਥੋਂ ਤੱਕ ਸਰਕਾਰੀ ਨਾਲੇ, ਨਕਾਸੂ, ਉਹਨਾਂ ਨੂੰ ਵੀ ਕੱਟ ਕੱਟ ਵੇਚ ਦਿੱਤਾ ਗਿਆ ਹੈ ਇੱਕ ਕਲੋਨੀ ਆਰ ਕੇ ਇਨਕਲੇਵ ਜਿਹੜੀ ਕਿ ਬਟਾਲਾ ਰੋਡ ਤੇ ਹੈ, 22 ਨੰਬਰ ਵਾਰਡ ਦੇ ਵਿੱਚ ਆਉਂਦੀ ਹੈ ਇਸ ਦੇ ਮਾਲਕਾਂ ਵੱਲੋਂ ਸਰਕਾਰੀ ਜਗ੍ਹਾ ਨਕਾਸੂ ਦੇ ਉੱਤੇ ਕਬਜ਼ਾ ਕਰਕੇ ਉਸ ਨੂੰ ਵੇਚ ਦੇਣ ਦੇ ਬਾਵਜੂਦ ਇੱਥੇ ਪਲਾਟਾਂ ਨੂੰ ਐਨਓਸੀ ਜਾਰੀ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਸਿਟੀ ਹਾਰਟ ਕਲੋਨੀ ਬਟਾਲਾ ਰੋਡ ਦੀ ਬੈਕ ਸਾਈਡ ਦੇ ਉੱਤੇ ਵੀ ਇੱਕ ਨਾਜ਼ਾਇਜ਼ ਕਲੋਨੀ ਬਣੀ ਇਸੇ ਤਰ੍ਹਾਂ ਹੋਰ ਵੀ ਕਈ ਕਲੋਨੀਆਂ ਸ਼ਹਿਰ ਦੇ ਵਿੱਚ ਨਾਜਾਇਜ਼ ਤੌਰ ਤੇ ਬਣ ਰਹੀਆਂ ਹਨ ਤੇ ਉਹਨਾਂ ਨੂੰ ਐਮਟੀਪੀ ਵਿਭਾਗ ਵੱਲੋਂ ਰੋਕਣ ਦੀ ਬਜਾਏ ਬਣਨ ਵੀ ਦਿੱਤਾ ਜਾ ਰਿਹਾ ਹੈ ਜਿਸ ਦੇ ਨਾਲ ਸਰਕਾਰ ਕੰਗਾਲ ਤੇ ਐਮਟੀਪੀ ਵਿਭਾਗ ਦੇ ਅਫਸਰ ਮਾਲ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਦੇ ਬਾਵਜੂਦ ਅੱਜ ਵੀ ਅੰਮ੍ਰਿਤਸਰ ਵਿੱਚ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ, ਸਰਕਾਰੀ ਜਮੀਨਾਂ ਵੇਚੀਆਂ ਜਾ ਰਹੀਆਂ ਨੇ। ਪਰ ਨਗਰ ਨਿਗਮ ਦਾ ਐਮਟੀਪੀ ਡਿਪਾਰਟਮੈਂਟ ਕੋਈ ਕਾਰਵਾਈ ਕਰਨ ਦੀ ਬਜਾਏ ਨਾਜਾਇਜ਼ ਕਲੋਨੀਆਂ ਕਟਣ ਵਾਲਿਆਂ ਅਤੇ ਸਰਕਾਰੀ ਜਮੀਨਾਂ ਵੇਚਣ ਵਾਲਿਆਂ ਲੋਕਾਂ ਦੇ ਨਾਲ ਰਲ ਕੇ ਮੋਟੀ ਕਮਾਈ ਕਰ ਰਿਹਾ ਹੈ। 
 ਇਸ ਬਾਰੇ ਸਾਡੇ ਵਲੋ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਜਾਗਰੂਕ ਕਰਵਾਇਆ ਗਿਆ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਛੇਤੀ ਇਸ ਕਲੋਨੀ ਨੂੰ ਕੱਟਣ ਵਾਲੇ ਤੇ ਸਰਕਾਰੀ ਜਮੀਨਾਂ/ ਨਕਾਸੂ ਦੇ ਉੱਤੇ ਕਬਜ਼ਾ ਕਰਕੇ ਉਸਨੂੰ ਵੇਚ ਦੇਣ ਵਾਲਿਆਂ ਦੇ ਉੱਤੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਜਾਰੀ ਕਰਨ ਪੰਡਿਤ ਰਾਕੇਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਐਮ ਟੀ ਪੀ ਵਿਭਾਗ ਦੀ ਮਦਦ ਸਦਕਾ ਨਜਾਇਜ ਕਲੋਨੀਆਂ ਬਣਾਉਣ ਵਾਲੇ ਅਧਿਕਾਰੀਆਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰਨ ਅਤੇ ਇਸਦੀ ਜਾਂਚ ਵਿਜੀਲੈਂਸ ਵਿਭਾਗ ਪਾਸੋਂ ਕਰਵਾਈ ਜਾਵੇ ।।

Ads on article

Advertise in articles 1

advertising articles 2

Advertise