-->
ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ, ਕਾਨੂੰਨ ਵਿਵੱਸਥਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਚ ਚਲਾਇਆ ਅਪਰੇਸ਼ਨ ਈਗਲ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ।

ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ, ਕਾਨੂੰਨ ਵਿਵੱਸਥਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਚ ਚਲਾਇਆ ਅਪਰੇਸ਼ਨ ਈਗਲ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ।

ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ, ਕਾਨੂੰਨ ਵਿਵੱਸਥਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਚ ਚਲਾਇਆ ਅਪਰੇਸ਼ਨ ਈਗਲ ਸਪੈਸ਼ਲ ਸਰਚ
ਅਭਿਆਨ ਚਲਾਇਆ ਗਿਆ।
ਅੰਮ੍ਰਿਤਸਰ 07 ਅਗਸਤ (ਸੁਖਬੀਰ ਸਿੰਘ) - ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ਾਂ ਤਸਕਰਾਂ ਅਤੇ ਸਮਾਜ਼ ਦੇ ਮਾੜੇ ਅਨਸਰਾਂ ਨੂੰ ਨੱਥ ਪਾਊਣ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਲਈ ਅਪਰੇਸ਼ਨ ਈਗਲ (CASO) ਚਲਾਇਆ ਗਿਆ ਹੈ।
  ਜਿਸਦੇ ਤਹਿਤ ਅੱਜ ਮਿਤੀ 07-08-2024 ਨੂੰ ਸ੍ਰੀ ਰਣਜੀਤ ਸਿੰਘ ਢਿੱਲੋ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਡਿਟੈਕਟਿਵ,ਅੰਮ੍ਰਿਤਸਰ, ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਸਤਵੀਰ ਸਿੰਘ ਅਟਵਾਲ, ਪੀ.ਪੀ.ਐਸ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ ਦੀ ਅਗਵਾਈ ਵਿੱਚ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ।   
  ਇਸ ਸਪੈਸ਼ਲ ਅਭਿਆਨ ਵਿੱਚ ਤਿੰਨਾਂ ਜੋਨਾਂ ਦੇ ਏ.ਡੀ.ਸੀ.ਪੀਜ਼, ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਸ੍ਰੀ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-2 ਅਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਸਮੇਤ ਸਬ-ਡਵੀਜ਼ਨ ਏ.ਸੀ.ਪੀਜ਼, ਮੁੱਖ ਅਫਸਰਾਨ ਥਾਣਾ, ਇੰਚਾਂਰਜ਼ ਸਟਾਫ, ਇੰਚਾਰਜ਼ ਚੌਕੀਆਂ, ਸਵੈਟ ਟੀਮਾਂ ਸਮੇਤ ਭਾਰੀ ਪੁਲਿਸ ਫੋਰਸ ਵੱਲੋ ਸਮਾਂ 10:00 ਏ.ਐਮ, ਤੋਂ 02:00 ਪੀ.ਐਮ ਤੱਕ ਸਪੈਸ਼ਲ ਸਵੇਦਨਸ਼ੀਲ ਇਲਾਕਿਆ ਦੀ ਸਰਚ/ਚੈਕਿੰਗ ਕੀਤੀ ਗਈ।
  ਸਰਚ ਅਪਰੇਸ਼ਨ ਦੌਰਾਨ ਤਿੰਨਾਂ ਜੋਨਾਂ ਦੇ ਵੱਖ-ਵੱਖ ਇਲਾਕਿਆ ਗੇਟ ਹਕੀਮਾਂ, ਅੰਨਗੜ੍ਹ, ਗੁੱਜਰਪੁਰਾ, ਘਨੁੰਪੁਰ ਕਾਲੇ, ਕਪੱਤਗੜ, ਮੁਸਤਫਾਬਾਦ, 88 ਫੁੱਟ ਰੋਡ, ਮਕਬੂਲਪੁਰਾ, ਮੋਹਕਮਪੁਰਾ, ਝੂਗੀਆਂ ਦਾ ਖੇਤਰ, ਵੇਰਕਾ ਆਦਿ ਤੋ ਇਲਾਵਾ ਸਮੂਹ ਥਾਣਿਆ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਾਂ ਤੱਸਕਰਾਂ/ਸਮੱਗਲਰਾਂ ਅਤੇ ਜੁਰਾਇਮ ਪੇਸ਼ਾ ਵਿਅਕਤੀ ਜੋ ਬੇਲ ਤੇ ਬਾਹਰ ਆਏ ਹਨ ਤੇ ਸ਼ੱਕੀ ਵਿਅਕਤੀਆਂ ਦੀਆਂ, ਰਿਹਾਇਸ਼ਾਂ ਪਰ ਬਾਰੀਕੀ ਨਾਲ ਸਰਚ ਕੀਤੀ ਗਈ ਅਤੇ ਉਹਨਾਂ ਦੀ ਮੌਜੂਦਾ ਗਤੀਵਿਧੀਆਂ ਬਾਰੇ ਵਿਸਥਾਪੂਰਵਕ ਜਾਣਕਾਰੀ ਲਈ ਗਈ। ਇਸਤੋਂ ਇਲਾਵਾ ਵਹੀਲਕਾਂ ਨੂੰ ਚੈਕ ਕਰਕੇ ਉਹਨਾਂ ਦੀ ਮਾਲਕੀ ਵੀ ਚੈਕ ਕੀਤੀ ਗਈ। 
  ਪੁਲਿਸ ਵੱਲੋਂ ਸਰਚ ਦੌਰਾਨ ਇਲਾਕਾ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ, ਉਹਨਾਂ ਨਾਲ ਵਿਚਾਰ ਵਿਟਾਦਰਾਂ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਅਗਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਵਿੱਚ ਨਸ਼ਾਂ ਤੱਸਕਰੀ ਜਾਂ ਕੋਈ ਹੋਰ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੇ ਸੂਚਨਾਂ ਦੇ ਵਾਲੇ ਦਾ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਮਨ ਸ਼ਾਤੀ ਬਹਾਲ ਰੱਖਣ ਅਤੇ ਪਬਲਿਕ ਦੀ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।
  ਇਸ ਸਰਚ ਅਪਰੇਸ਼ਨ ਦੌਰਾਨ 136 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ ਐਨ.ਡੀ.ਪੀ.ਐਸ ਐਕਟ ਅਤੇ ਐਕਸਾਈਜ਼ ਐਕਟ ਅਧੀਨ 04 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 05 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 42 ਗ੍ਰਾਮ ਹੈਰੋਇੰਨ, 40 ਬੋਤਲਾਂ ਅਲਕੋਹਲ ਅੰਗ੍ਰੇਜ਼ੀ ਅਤੇ 100 ਲੀਟਰ ਭੰਗ (ਤਰਲ) ਬ੍ਰਾਮਦ ਕੀਤੀ ਗਈ। ਇਸਤੋਂ ਇਲਾਵਾ 04 ਵਿਅਕਤੀਆਂ ਖਿਲਾਫ਼ Preventive Action ਲਿਆ ਗਿਆ।

Ads on article

Advertise in articles 1

advertising articles 2

Advertise