-->
ਮਾਂ ਦਾ ਪਹਿਲਾ ਦੁੱਧ ਬੱਚੇ ਲਈ ਵਰਦਾਨ

ਮਾਂ ਦਾ ਪਹਿਲਾ ਦੁੱਧ ਬੱਚੇ ਲਈ ਵਰਦਾਨ

ਮਾਂ ਦਾ ਪਹਿਲਾ ਦੁੱਧ ਬੱਚੇ ਲਈ
ਵਰਦਾਨ
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਮਾਨਯੋਗ ਸਿਵਲ ਸਰਜਨ ਡਾ. ਭਾਰਤ ਭੁਸ਼ਣ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗਰਭਵਤੀ ਔਰਤਾਂ ਅਤੇ ਨਵਜਨਮੇ ਬੱਚਿਆਂ ਦੀਆਂ ਮਾਵਾ ਨੂੰ ਦੁੱਧ ਪਿਲਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਅੱਜ ਦਫਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਜਾਗਰੂਕਤਾ ਪੋਸਟਰ ਜਾਰੀ ਕੀਤੇ ਗਏ. ਇਸ ਮੋਕੇ ਸਿਵਲ ਸਰਜਨ ਤਰਨ ਤਾਰਨ ਨੇ ਕਿਹਾ ਗਰਭਵਤੀ ਔਰਤਾਂ ਤੇ ਮਾਵਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਵਰਦਾਨ ਹੈ ਅਤੇ ਇਹ ਨਵਜਨਮੇ ਬੱਚਿਆਂ ਲਈ ਸੰਪੂਰਨ ਅਹਾਰ ਹੁੰਦਾ ਹੈ ਕਿਉਕਿ ਇਸ ਵਿੱਚ ਐਂਟੀਬਾਡੀਜ ਹੁੰਦੇ ਹਨ ਜ਼ੋ ਕਈ ਪ੍ਰਚਿੱਲਤ ਬਾਲ ਰੋਗਾ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ . ਉਹਨਾਂ ਕਿਹਾ ਕਿ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫਤੇ ਦਾ ਇਸ ਸਾਲ ਦਾ ਥੀਮ ਪਾੜੇ ਨੂੰ ਘਟਾਉਣਾ ਮਾਂ ਦਾ ਦੁੱਧ ਪਿਲਾਉਣ ਲਈ ਸਾਰਿਆਂ ਵੱਲੋ ਸਹਿਯੋਗ ਕਰਨਾ ਹੈ. ਇਸ ਦਾ ਮਕਸਦ ਹੈ ਕਿ ਇੱਕ ਮਾਂ ਨੂੰ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਲਈ ਟੁੱਕਵਾ ਵਾਤਾਵਰਣ ਮੁਹੱਇਆ ਕਰਵਾਉਣਾ ਤਾਂ ਜ਼ੋ ਉਹ ਅਰਾਮ ਨਾਲ ਅਤੇ ਗੁਪਤ ਤਰੀਕੇ ਨਾਲ ਬੱਚੇ ਨੂੰ ਦੁੱਧ ਪਿਲਾ ਸਕੇ ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਕਮ ਨੋਡਲ ਚਾਇਲਡ ਅਫਸਰ ਨੇ ਕਿਹਾ ਕਿ ਬੱਚੇ ਦੇ ਪਹਿਲੇ 6 ਮਹੀਨਿਆ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ 6 ਮਹੀਨਿਆਂ ਤੋ ਬਾਅਦ ਮਾਂ ਦੇ ਦੁੱਧ ਦੇ ਨਾਲ ਦਾਲਾਂ ਜਾ ਚੌਲਾਂ ਦਾ ਪਾਣੀ , ਮੇਸ਼ ਕੀਤੇ ਹੋਏ ਫਲ ਆਦਿ ਦਿੱਤੇ ਜਾ ਸਕਦੇ ਹਨ . ਉਹਨਾ ਕਿਹਾ ਕਿ ਮੈ ਦਾ ਦੁੱਧ ਪਿਲਾਉਣਾ ਮਾਂ ਅਤੇ ਬੱਚੇ ਦੋਵਾ ਲਈ ਫਾਇਦੇਮੰਦ ਹੁੰਦਾ ਹੈ . ਮਾਂ ਦੇ ਦੁੱਧ ਵਿੱਚ ਮੌਜੂਦ ਵਿੱਚ ਪਹਿਲਾ ਪੀਲਾ ਗਾੜਾ ਦੁੱਧ ਨਵਜਨਮੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ . ਇਸ ਬੱਚਿਆਂ ਦੀ ਅਚਾਨਕ ਮੌਤ ਦੀ ਬਿਮਾਰੀ (ਆਈ.ਡੀ.ਐਸ.ਐਫ) ਦਸਤ ਕਬਜ ਆਦਿ ਬਿਮਾਰੀਆਂ ਤੋ ਵੀ ਬੱਚੇ ਦਾ ਬਚਾਅ ਕਰਦਾ ਹੈ ਉਹਨਾ ਕਿਹਾ ਕਿ ਦੁੱਧ ਪਿਲਾਉਣ ਵਾਲੀਆਂ ਮਾਵਾ ਨੂੰ ਛਾਤੀ ਅਤੇ ਉਵਰੀਜ ਦੇ ਕੈਂਸਰ , ਸ਼ੁੱਗਰ ਰੋਗ, ਮੋਟਾਪਾ ਆਦਿ ਦਾ ਖਤਰਾ ਵੀ ਘੱਟ ਜਾਦਾ ਹੈ ਇਸ ਮੋਕੇ, ਡਾ. ਅਸ਼ੀਸ਼ ਗੁਪਤਾ ਜਿਲ੍ਰਾ ਪ੍ਰੀਵਾਰ ਭਲਾਈ ਅਫਸਰ , ਡਾ. ਸੁਖਬੀਰ ਸਿੰਘ ਜਿਲ੍ਰਾ ਸਿਹਤ ਅਫਸਰ, ਡਾ ਸਿਮਰਨ ਜਿਲ੍ਹਾ ਐਪੀਡਿਮੋਲੋਜਿਸਟ , ਡਾ. ਅਮਨਦੀਪ ਸਿੰਘ ਮੈਡੀਕਲ ਅਫਸਰ , ਡਾ. ਸੁਖਜਿੰਦਰ ਸਿੰਘ ਮੈਡੀਕਲ ਅਫਸਰ, ਡਾ. ਰਣਦੀਪ ਸਿੰਘ ਆਈ.ਡੀ.ਐਸ.ਪੀ. ਸ੍ਰੀ ਅਮਰਦੀਪ ਸਿੰਘ ਮਾਸ ਮੀਡੀਆ ਅਫਸਰ, ਸੰਦੀਪ ਸਿੰਘ ਕੰਪਿਉਟਰ ਅਸੀਸਟੈਟ ਆਦਿ ਹਾਜਰ ਸਨ।

Ads on article

Advertise in articles 1

advertising articles 2

Advertise