-->
ਹੋਲੀ ਮਦਰ ਅੰਤਰਜਾਮੀ ਮਾਡਲ ਸਕੂਲ ਵਿਚ ਸਾਵਨ ਦੇ ਮੌਕੇ ਤੇ  ਤੀਆਂ ਦਾ ਤਿਉਹਾਰ ਮਨਾਇਆ

ਹੋਲੀ ਮਦਰ ਅੰਤਰਜਾਮੀ ਮਾਡਲ ਸਕੂਲ ਵਿਚ ਸਾਵਨ ਦੇ ਮੌਕੇ ਤੇ ਤੀਆਂ ਦਾ ਤਿਉਹਾਰ ਮਨਾਇਆ

ਹੋਲੀ ਮਦਰ ਅੰਤਰਜਾਮੀ ਮਾਡਲ ਸਕੂਲ ਵਿਚ ਸਾਵਨ ਦੇ ਮੌਕੇ ਤੇ ਤੀਆਂ ਦਾ
ਤਿਉਹਾਰ ਮਨਾਇਆ
ਅੰਮ੍ਰਿਤਸਰ 4 ਅਗਸਤ (ਸੁਖਬੀਰ ਸਿੰਘ) - ਅੱਜ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ, ਨਿਊ ਸ਼ਹੀਦ ਊਧਮ ਸਿੰਘ ਨਗਰ ਵਿਖੇ ਪ੍ਰਿੰਸੀਪਲ ਮੈਡਮ ਪਰਵਿੰਦਰ ਕੌਰ ਕੋਆਰਡੀਨੇਟ ਮੈਡਮ ਪ੍ਰਭਜੀਤ ਕੌਰ, ਕੰਟਰੋਲਰ ਮੈਡਮ ਗੁਰਕਿਰਨ ਕੌਰ, ਸਿਮਰਨ ਕੌਰ, ਰੁਪਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰਜ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਸਾਵਣ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਗਿੱਧਾ ਪੰਜਾਬੀ ਬੋਲੀਆਂ, ਗੀਤ-ਸੰਗੀਤ, ਫੁਲਕਾਰੀ, ਰੰਗੋਲੀ, ਚਾਟੀ ਰੇਸ, ਮਿਸ ਸਾਵਣ ਮੁਟਿਆਰ, ਸਾਵਣ ਸ਼ਿੰਗਾਰ ਆਦਿ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥਣਾਂ ਨੇ ਨੱਚ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸਰ ਐਸ.ਪੀ. ਸਿੰਘ ਨੇ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਰ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-2 ਆਪਣੇ ਅਮੀਰ ਪੰਜਾਬੀ ਸਭਿਆਚਾਰ ਅਤੇ ਕਲਚਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਅੱਜ ਕੱਲ੍ਹ ਵੱਧ ਰਹੇ ਆਲਮੀ ਤਪਸ ਗਲੋਬਲ ਵਾਰਮਿੰਗ ਦੇ ਭਿਆਨਕ ਨਿਕਲਣ ਵਾਲੇ ਸਿੱਟਿਆਂ ਤੋਂ ਜਾਗਰੂਕ ਕੀਤਾ, ਇਸ ਮੌਕੇ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਹਰਿਆ ਭਰਿਆ ਕਰਨ ਲਈ ਸਾਵਣ ਦੇ ਮਹੀਨੇ ਬੂਟੇ-ਲਾਉਣ ਲਈ ਪੌਦੇ ਵੰਡੇ ਗਏ , ਇਸ ਮੌਕੇ ਸਮੂਹ ਸਟਾਫ ਮੈਂਬਰਜ ਹਾਜਰ ਸਨ।

Ads on article

Advertise in articles 1

advertising articles 2

Advertise