-->
ਨਸ਼ਿਆਂ ਦੇ ਖਾਤਮੇ ਲਈ ਲੋਕ ਪੁਲਿਸ ਨੂੰ ਸਹਿਯੋਗ ਕਰਨ - ਇੰਸਪੈਕਟਰ ਰੋਬਿਨ ਹੰਸ

ਨਸ਼ਿਆਂ ਦੇ ਖਾਤਮੇ ਲਈ ਲੋਕ ਪੁਲਿਸ ਨੂੰ ਸਹਿਯੋਗ ਕਰਨ - ਇੰਸਪੈਕਟਰ ਰੋਬਿਨ ਹੰਸ

ਨਸ਼ਿਆਂ ਦੇ ਖਾਤਮੇ ਲਈ ਲੋਕ ਪੁਲਿਸ ਨੂੰ ਸਹਿਯੋਗ ਕਰਨ - ਇੰਸਪੈਕਟਰ
ਰੋਬਿਨ ਹੰਸ
ਅੰਮ੍ਰਿਤਸਰ 10 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਆਲ ਮੁਸਲਿਮ ਵੈਲਫੇਅਰ ਸੋਸਾਇਟੀ ਦਾ ਵਫਦ ਚੇਅਰਮੈਨ ਮਾਣਿਕ ਅਲੀ ਅਤੇ ਉਪ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਦੇਖ-ਰੇਖ ਵਿੱਚ ਥਾਣਾ ਛੇਹਰਟਾ ਦੇ ਇੰਚਾਰਜ ਇੰਸਪੈਕਟਰ ਰੋਬਿਨ ਹੰਸ ਨੂੰ ਮਿਲਿਆ।ਇਸ ਮੌਕੇ ਵਫਦ ਵੱਲੋਂ ਇੰਚਾਰਜ ਰੋਬਿਨ ਹੰਸ ਨੂੰ ਛੇਹਰਟਾ ਦੇ ਲੋਕਾਂ ਨੂੰ ਆ ਰਹੀਆਂ ਕੁਝ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਮੁਸਲਿਮ ਸਮਾਜ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕੀਤੀ।ਇਸ ਮੌਕੇ ਥਾਣਾ ਇੰਚਾਰਜ ਰੋਬਿਨ ਹੰਸ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਨਾ ਕਰਦੇ ਹੋਏ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੰਧ ਹਨ।ਉਨ੍ਹਾਂ ਕਿਹਾ ਕਿ ਛੇਹਰਟਾ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਨੂੰ ਸਹਿਯੋਗ ਕਰਨ ਅਤੇ ਕਿਸੇ ਵੀ ਨਸ਼ੇ ਦੇ ਵਪਾਰੀ ਅਤੇ ਸਮਾਜ ਵਿਰੋਧੀ ਅਨਸਰ ਦੀ ਇਤਲਾਹ ਮੌਕੇ ‘ਤੇ ਹੀ ਪੁਲਿਸ ਨੂੰ ਦੇਣ।ਇਸ ਮੌਕੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ, ਪ੍ਰਿੰਸੀਪਲ ਹਰਮੀਤ ਸਿੰਘ,ਮੌਲਾਨਾ ਸ਼ਾਹ ਆਲਮ, ਸਤਨਾਮ ਸਿੰਘ ਗਿੱਲ,ਅਮਰੀਕ ਸਿੰਘ ਗਿੱਲ,ਬਾਬਾ ਬੀਰਾ,ਡਾ.ਮੋਤੀ ਰਹਿਮਾਨ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise