-->
ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਵਿਖੇ ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ।

ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਵਿਖੇ ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ।

ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਵਿਖੇ
ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ। 
ਹਸਪਤਾਲ ਵਿਖੇ ਮਰੀਜ਼ ਨੂੰ ਦਾਖਲ ਕਰਨ ਦੀ ਸੁਵਿਧਾ ਵੀ ਜਲਦ ਸ਼ੁਰੂ
ਕੀਤੀ ਜਾ ਰਹੀ -ਭਾਈ ਅਮਨਦੀਪ ਸਿੰਘ
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ,ਅੱਡਾ ਬਾਉਲੀ,ਰਾਮ ਤੀਰਥ ਰੋਡ,ਅੰਮ੍ਰਿਤਸਰ,ਮੁੱਖ ਪ੍ਰਬੰਧਕ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ।ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਭਾਈ ਅਮਨਦੀਪ ਸਿੰਘ ਨੇ ਦੱਸਿਆ ਹਸਪਤਾਲ ਵਿਖੇ ਤਜਰਬੇਕਾਰ ਡਾਕਟਰਾਂ ਦੀ ਟੀਮ ਹਰ ਤਰਾਂ ਦੀ ਬਿਮਾਰੀ ਦਾ ਇਲਾਜ ਕਰ ਰਹੀ ਹੈ ਜਿਥੇ 20 ਰੁਪਏ ਦੀ ਪਰਚੀ ਵਿੱਚ 2 ਦਿਨ ਦੀ ਦਵਾਈ ਫਰੀ ਦਿੱਤੀ ਜਾਂਦੀ ਹੈ ਅਤੇ ਸਾਰੇ ਖੂਨ ਦੇ ਟੈਸਟ, ਐਕਸਰੇ, ਅਲਟਰਾ-ਸਾਊਂਡ ਲਾਗਤ ਮੁੱਲ ਤੇ ਕੀਤੇ ਜਾਂਦੇ ਹਨ। ਭਾਈ ਸਾਹਿਬ ਨੇ ਦੱਸਿਆ ਹਸਪਤਾਲ ਵਿਖੇ ਲੋੜਵੰਦ ਮਰੀਜ਼ ਡੇ-ਕੇਅਰ ਦਾ ਲਾਭ ਵੀ ਪ੍ਰਾਪਤ ਕਰ ਰਹੇ ਹਨ।ਦਸਣਯੋਗ ਹੈ ਕਿ ਟਰੱਸਟ ਵਲੋਂ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦਾਂ ਦੀ ਸੇਵਾ ਚਲ ਰਹੀ ਹੈ।ਜਿਸ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ,ਬਾਬਾ ਦੀਪ ਸਿੰਘ ਗੁਰਮਤ ਗਿਆਨ ਸੰਗੀਤ ਅਕੈਡਮੀ,ਗੁਰੂ ਬਾਬਾ ਨਾਨਕ ਜੀ ਦੀ ਰਸੋਈ,ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਜਿਸ ਵਿੱਚ ਲੋੜਵੰਦ ਪਰਿਵਾਰਾਂ ਤੱਕ ਦੋ ਵਕਤ ਦਾ ਖਾਣਾ ਪਹੁੰਚਾਇਆ ਜਾਂਦਾ ਹੈ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅੱਜ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ! ਇਸ ਸੇਵਾ ਦਾ ਲੋੜਵੰਦ ਮਰੀਜ਼ ਲਾਭ ਲੈ ਸਕਦੇ ਹਨ।ਹਸਪਤਾਲ ਦੇ ਇੰਚਾਰਜ ਸ ਜਸਵਿੰਦਰ ਸਿੰਘ ਨੇ ਦੱਸਿਆ ਇਹ ਹਸਪਤਾਲ ਮੁਨਾਫੇ ਲਈ ਨਹੀੰ ਸਗੋਂ ਸੰਗਤਾਂ ਦੀ ਭਲਾਈ ਵਾਸਤੇ ਖੋਲਿਆ ਗਿਆ ਹੈ।ਉਨ੍ਹਾਂ ਕਿਹਾ ਸੰਗਤਾਂ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਅਜਿਹੀਆਂ ਸੇਵਾਵਾਂ ਚਲਦੀਆਂ ਰਹਿਣਗੀਆਂ।ਇਸ ਮੌਕੇ ਭਾਈ ਅਮਤੇਸ਼ਵਰ ਸਿੰਘ,ਭਾਈ ਗੁਰਪੀ੍ਤ ਸਿੰਘ ਮੀਡੀਆ ਇੰਚਾਰਜ,ਮੈਨੇਜਰ ਵਰੁਣ ਸ਼ਰਮਾ,ਭਾਈ ਗੁਰਚਰਨ ਸਿੰਘ ਕਥਾਵਾਚਕ ,ਭਾਈ ਅਵਤਾਰ ਸਿੰਘ ,ਭਾਈ ਮਨਮੀਤ ਸਿੰਘ, ਭਾਈ ਸਿਮਰਨਜੀਤ ਸਿੰਘ,ਭਾਈ ਸ਼ਮਸ਼ੇਰ ਸਿੰਘ,ਆਦਿ ਹਾਜਰ ਸਨ।

Ads on article

Advertise in articles 1

advertising articles 2

Advertise