-->
ਮਟਰਨਲ ਹੈਲਥ ਸੰਬਧੀ ਜਿਲਾ ਪੱਧਰੀ ਪੀ.ਐਮ.ਐਸ.ਐਮ.ਏ. ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਆਯੋਜਨ

ਮਟਰਨਲ ਹੈਲਥ ਸੰਬਧੀ ਜਿਲਾ ਪੱਧਰੀ ਪੀ.ਐਮ.ਐਸ.ਐਮ.ਏ. ਟ੍ਰੇਨਿੰਗ ਵਰਕਸ਼ਾਪ ਦਾ ਕੀਤਾ ਆਯੋਜਨ

ਮਟਰਨਲ ਹੈਲਥ ਸੰਬਧੀ ਜਿਲਾ ਪੱਧਰੀ ਪੀ.ਐਮ.ਐਸ.ਐਮ.ਏ. ਟ੍ਰੇਨਿੰਗ
ਵਰਕਸ਼ਾਪ ਦਾ ਕੀਤਾ ਆਯੋਜਨ 
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਵਲੋਂ ਮਟਰਨਲ ਡੈਥ ਕੇਸਾਂ ਵਿਚ ਸੁਧਾਰ ਲਿਆਓਣ ਲਈ ਸਮੂਹ ਬੀ.ਈ.ਈ, ਐਲ.ਐਚ.ਵੀ. ਅਤੇ ਏ.ਅੇਨ.ਐਮ. ਦੀ ਜਿਲਾ੍ ਪੱਧਰੀ ਪੀ.ਐਮ.ਐਸ.ਐਮ.ਏ. ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਡਾ ਨੀਲਮ ਭਗਤ ਨੇ ਕਿਹਾ ਕਿ ਪਰਧਾਨ ਮੰਤਰੀ ਸੁਰੱਖਿਅਤ ਮਾਤਰੇਤਵ ਅੀਭਆਨ ਦੌਰਾਣ ਮਹੀਨੇ ਦੀ ਹਰੇਕ 9 ਅਤੇ 22 ਤਰੀਕ ਨੂੰ ਪੈਰਾ ਮੈਡੀਕਲ ਸ਼ਟਾਫ ਵਲੋਂ ਅਪਣੇ ਅਧੀਨ ਪੈਂਦੇ ਇਲਾਕੇ ਦੀਆਂ ਸਾਰੀਆਂ ਗਰਭਵਤੀ ਮਾਵਾਂ ਦੀ ਡਾਕਟਰੀ ਜਾਂਚ ਕਰਵਾਈ ਜਾਂਦੀ ਹੈ। ਜਿਸਦਾ ਮੱਖ ਉਦੇਸ਼ ਸਮੇਂ ਤੇ ਹਾਈਰਿਸਕ ਕੇਸ਼ਾਂ ਦਾ ਪਤਾ ਲਗਾਉਣਾਂ ਅਤੇ ਸਮੇਂ ਸਿਰ ਉਪਚਾਰ ਕਰਕੇ ਸੁਰੱਖਿਅਤ ਜਣੇਪਾ ਕਰਵਾਉਣਾਂ ਯਕੀਨੀ ਬਣਾਉਣਾਂ ਇਸ ਮੌਕੇ ਤੇ ਉਹਨਾਂ ਵਲੋਂ ਬੜੇ ਹੀ ਵਿਸ਼ਥਾਰ ਨਾਲ ਮਟਰਨਲ ਡੈਥ ਦੇ ਕਾਰਣ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਗਈ ਅਤੇ ਕਿਹਾ ਗਿਆ ਕਿ ਇਸ ਟ੍ਰੇਨਿੰਗ ਦਾ ਮੱਖ ਮੰਤਵ ਜਿਲੇ੍ਹ ਵਿਚ ਐਮ.ਐਮ.ਆਰ ਨੂੰ ਘਟਾਉਣਾ ਹੈ। ਇਸ ਸਬੰਧੀ ਬਹਤ ਵਡੇ ਕਦਮ ਚੁੱਕੇ ਜਾਣ ਦੀ ਜਰੂਰਤ ਹੈ ਜਿਸ ਵਿੱਚ ਸਟਾਫ ਦੀ ਹਾਜਰੀ, ਕਾਰਗੁਜਾਰੀ, ਮਰੀਜਾ ਦੀ ਦੇਖਭਾਲ ਅਤੇ ਡਾਕਟਰਾ ਦਾ ਵਤੀਰਾ ਸੁਧਾਰਨ ਦੀ ਸਖਤ ਜਰੁਰਤ ਹੈ।ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾਣਗੇ ਅਤੇ ਇਸ ਨੂੰ ਹਰ ਹਾਲਤ ਵਿੱਚ ਸੁਧਾਰਿਆ ਜਾਵੇਗਾ।ਇਸ ਮੋਕੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡੀ.ਪੀ.ਐਮ. ਸੁਖਜਿੰਦਰ ਸਿੰਘ, ਸ੍ਰੀ ਗੁਲਸ਼ਨ ਕੁਮਾਰ, ਕਮਲਦੀਪ ਭੱਲਾ, ਤ੍ਰਿਪਤਾ ਕੁਮਾਰੀ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise