-->
ਨਸ਼ਾ ਛੁਡਾਓ ਕੇਂਦਰਾਂ ਚ ਖਵਾਈ ਜਾਣ ਵਾਲੀ ਗੋਲੀ ਦੀ ਸਪਲਾਈ ਚ ਹੋ ਰਿਹੈ ਅਰਬਾਂ ਰੁਪਏ ਦਾ ਘੁਟਾਲਾ :ਪੰਡਿਤ ਰਾਕੇਸ਼ ਸ਼ਰਮਾ

ਨਸ਼ਾ ਛੁਡਾਓ ਕੇਂਦਰਾਂ ਚ ਖਵਾਈ ਜਾਣ ਵਾਲੀ ਗੋਲੀ ਦੀ ਸਪਲਾਈ ਚ ਹੋ ਰਿਹੈ ਅਰਬਾਂ ਰੁਪਏ ਦਾ ਘੁਟਾਲਾ :ਪੰਡਿਤ ਰਾਕੇਸ਼ ਸ਼ਰਮਾ

ਨਸ਼ਾ ਛੁਡਾਓ ਕੇਂਦਰਾਂ ਚ ਖਵਾਈ ਜਾਣ ਵਾਲੀ ਗੋਲੀ ਦੀ ਸਪਲਾਈ ਚ ਹੋ
ਰਿਹੈ ਅਰਬਾਂ ਰੁਪਏ ਦਾ ਘੁਟਾਲਾ :ਪੰਡਿਤ ਰਾਕੇਸ਼ ਸ਼ਰਮਾ 
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਦੇ ਸਿਹਤ ਮੰਤਰੀ ਸਾਹਿਬ ਜੀ ਨਸ਼ਾ ਛੁਡਾਓ ਕੇਂਦਰਾਂ ਦੇ ਵਿੱਚ ਖਵਾਈ ਜਾਣ ਵਾਲੀ ਗੋਲੀ ਦੀ ਸਪਲਾਈ ਦੇ ਵਿੱਚ ਹੋ ਰਹੇ ਕਰੋੜਾਂ ਰੁਪਏ ਦਾ ਹੇਰ ਫੇਰ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਡਿਤ ਰਾਕੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਹਨਾਂ ਕਿਹਾ ਕਿ 
ਆਰਬਰ ਬਾਓਟੈਕ ਕੰਪਨੀ ਨੂੰ ਨਸ਼ਾ ਛੜਾਊ ਕੇਂਦਰਾਂ ਦੇ ਵਿੱਚ ਦਵਾਈ ਸਪਲਾਈ ਕਰਨ ਦਾ ਠੇਕਾ ਦਿੱਤਾ ਗਿਆ ਸੀ ਅਤੇ ਰੇਟ ਫਿਕਸ ਕੀਤਾ ਗਿਆ ਸੀ 74 ਰੁਪਏ ਦੀਆਂ 10 ਗੋਲੀਆਂ ਪ੍ਰੰਤੂ ਇਸ ਕੰਪਨੀ ਵੱਲੋਂ ਜਿਹੜੀ ਦਵਾਈ ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਨਸ਼ਾ ਛੁੜਾਓ ਕੇਂਦਰਾਂ ਦੇ ਵਿੱਚ ਸਪਲਾਈ ਕੀਤੀ ਗਈ ਉਸ ਦਾ ਰੇਟ ਲਾਇਆ ਗਿਆ 380 ਰੁਪਏ ਦੀਆਂ ਦਸਾਂ ਗੋਲੀਆਂ ਦਾ 
ਤੇ ਕਿਤੇ ਲਾਇਆ ਗਿਆ 210 ਰੁਪਏ 10 ਗੋਲੀਆਂ ਦਾ, ਤੇ ਕਈ ਥਾਵਾਂ ਤੇ ਸਪਲਾਈ ਕੀਤੀ 190 ਦੀਆਂ 10 ਗੋਲੀਆਂ ਜੋ ਕਿ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਧੋਖਾਧੜੀ ਹੈ।
CAG ਦੀ ਰਿਪੋਰਟ ਵੱਲੋਂ ਖੁਲਾਸੇ ਹੋਏ ਨੇ ਕਿ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰ ਦੇ ਬੈਠੇ ਕੁਝ ਮੰਤਰੀਆਂ ਅਤੇ ਵੱਡੇ ਅਫਸਰਾਂ ਨੇ ਇਸ ਕੰਪਨੀ ਆਰਬਰ ਬਾਇਓਟੈਕ ਦੇ ਮਾਲਕ ਰੋਹਿਤ ਟਕਿਆਰ ਨਾਲ ਮਿਲ ਕੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ ਕਿ ਕਿਸ ਤਰ੍ਹਾਂ ਨਸ਼ਾ ਛੜਾਊ ਕੇਂਦਰ ਦੇ ਵਿੱਚ ਦਿੱਤੀ ਜਾਣ ਵਾਲੀ ਦਵਾਈ ਦੇ ਨਾਂ ਤੇ ਅਰਬਾਂ ਰੁਪਏ ਦਾ ਘੁਟਾਲਾ ਹੋ ਰਿਹਾ ਹੈ। 
ਸਰਕਾਰ ਰੋਹਿਤ ਟਕਿਆਰ ਤੇ ਇਨੀ ਮਿਹਰਬਾਨ ਸੀ ਕਿ ਉਸ ਕੱਲੇ ਬੰਦੇ ਨੂੰ ਚਲਾਉਣ ਵਾਸਤੇ 30 ਨਸ਼ਾ ਛੁੜਾਉ ਕੇਂਦਰਾਂ ਦਾ ਲਾਇਸੰਸ ਜਾਰੀ ਕਰ ਦਿੱਤਾ ਪੰਡਿਤ ਰਾਕੇਸ਼ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਜਿਹੜੇ ਅਫਸਰਾਂ ਜਾਂ ਲੀਡਰਾਂ ਨੇ ਸਰਕਾਰ ਨੂੰ ਸੈਂਕੜੇ ਕਰੋੜ ਦਾ ਨੁਕਸਾਨ ਪਹੁੰਚਾਇਆ ਹੈ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਨਾਲ ਸਰਕਾਰ ਨੂੰ ਹੋਏ ਨੁਕਸਾਨ ਦੀ ਰਿਕਵਰੀ ਵੀ ਕੀਤੀ ਜਾਵੇ।

Ads on article

Advertise in articles 1

advertising articles 2

Advertise