-->
ਡਾ ਗੁਰਪ੍ਰੀਤ ਸਿੰਘ ਰਾਏ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ ਸੰਭਾਲਿਆ ਅਹੁਦਾ

ਡਾ ਗੁਰਪ੍ਰੀਤ ਸਿੰਘ ਰਾਏ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ ਸੰਭਾਲਿਆ ਅਹੁਦਾ

ਡਾ ਗੁਰਪ੍ਰੀਤ ਸਿੰਘ ਰਾਏ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ
ਸੰਭਾਲਿਆ ਅਹੁਦਾ
ਅੰਮ੍ਰਿਤਸਰ, 19 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਡਾ ਗੁਰਪ੍ਰੀਤ ਸਿੰਘ ਰਾਏ ਵਲੋਂ ਬਤੌਰ ਸਿਵਲ ਸਰਜਨ ਤਰਨਤਾਰਨ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਤੇ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪੰਰਤ ਉਹਨਾਂ ਵਲੋਂ ਸਿਹਤ ਵਿਭਾਗ ਦੇ ਸਮੂਹ ਜਿਲਾ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕਿਹਾ ਕਿ ਸਿਹਤ ਵਿਭਾਗ ਦੇ ਸਾਰੇ ਪ੍ਰੋਗਰਾਮ ਅਤੇ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੰਚਾਉਣਾਂ ਉਹਨਾਂ ਦਾ ਮੁੱਖ ਮੰਤਵ ਹੋਣਾਂ ਚਾਹੀਦਾ ਹੈ ਅਤੇ ਜਿਲੇ੍ ਭਰ ਵਿਚ ਸਿਹਤ ਸਹੁਲਤਾਂ ਦੇ ਮਿਆਰ ਨੂੰ ਹੋਰ ਉੱਚਾ ਚੁਕਣ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਜਿਲਾ ਟੀਕਾਕਰਣ ਅਫਸਰ ਡਾ ਵਰਿੰਦਰ ਪਾਲ ਕੌਰ, ਸਹਾਇਕ ਸਿਵਲ ਸਰਜਨ ਡਾ ਦੇਵੀਬਾਲਾ, ਜਿਲਾ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ ਗੁਪਤਾ, ਜਿਲਾ ਸਿਹਤ ਅਫਸਰ ਡਾ ਸੁਖਬੀਰ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸੰਦੀਪ ਸਿੰਘ ਕਾਲੜਾ, ਸੀਨੀਅਰ ਮੈਡੀਕਲ ਅਫਸਰ ਡਾ ਰਮਨਦੀਪ ਸਿੰਘ ਪੱਡਾ, ਡੀ.ਡੀ.ਐਚ.ਓ. ਡਾ ਸੰਦੀਪ ਬੰਬਰਾ, ਜਿਲਾ੍ਹ ਐਪੀਡਿਮੋਲੋਜਿਸਟ ਡਾ ਸਿਮਰਨ ਕੌਰ, ਡਾ ਸੁਖਜਿੰਦਰ ਸਿੰਘ, ਡਾ ਅਮਨਦੀਪ ਸਿੰਘ, ਡਾ ਰਨਦੀਪ ਸਿੰਘ, ਜਿਲਾ੍ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ, ਗਰੁਦੇਵ ਸਿੰਘ, ਰਜਵੰਤ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

Ads on article

Advertise in articles 1

advertising articles 2

Advertise