-->
ਕੁਝ ਮਾਨਸਿਕ ਰੋਗੀਆਂ ਕਰਕੇ ਸਾਡੀਆਂ ਧੀਆਂ ਘਰੋ ਬਾਹਰ ਨਿਕਲਣ ਤੋਂ ਡਰਦੀਆਂ: ਕਮਲਜੀਤ ਕੌਰ,ਪ੍ਰਭਜੋਤ ਕੌਰ

ਕੁਝ ਮਾਨਸਿਕ ਰੋਗੀਆਂ ਕਰਕੇ ਸਾਡੀਆਂ ਧੀਆਂ ਘਰੋ ਬਾਹਰ ਨਿਕਲਣ ਤੋਂ ਡਰਦੀਆਂ: ਕਮਲਜੀਤ ਕੌਰ,ਪ੍ਰਭਜੋਤ ਕੌਰ

ਕੁਝ ਮਾਨਸਿਕ ਰੋਗੀਆਂ ਕਰਕੇ ਸਾਡੀਆਂ ਧੀਆਂ ਘਰੋ ਬਾਹਰ ਨਿਕਲਣ ਤੋਂ
ਡਰਦੀਆਂ: ਕਮਲਜੀਤ ਕੌਰ,ਪ੍ਰਭਜੋਤ ਕੌਰ
ਅੰਮ੍ਰਿਤਸਰ, 19 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਯੂਨਾਈਟਿਡ ਨਰਸਿੰਗ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਅਤੇ ਜਨਰਲ ਸਕੱਤਰ ਪ੍ਰਭਜੋਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਲਕੱਤਾ ਅਤੇ ਉਤਰਾਖੰਡ ਵਿੱਚ ਹੋਏ ਮਹਿਲਾ ਡਾਕਟਰ ਨਾਲ ਜ਼ਬਰ ਜ਼ਿਨਾਹ ਤੋ ਬਾਅਦ ਬੇਰਹਿਮੀ ਨਾਲ ਕਤਲ ਕਰਨ ਦੀ ਕੜੀ ਨਿੰਦਿਆ ਕੀਤੀ ਹੈ ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਅਜਾਦ ਹੋਏ ਨੂੰ 78 ਸਾਲ ਹੋ ਗਏ ਹਨ ਪ੍ਰੰਤੂ ਹਾਲੇ ਵੀ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਮਹਿਲਾਵਾਂ ਨਾਲ ਜ਼ਬਰ ਜ਼ਿਨਾਹ ਦੇ ਮਾਮਲੇ ਪਹਿਲਾ ਨਾਲੋ ਜਿਆਦਾ ਵੱਧ ਗਏ ਹਨ ਇਸ ਮੰਦਭਾਗੀ ਘਟਨਾ ਨੇ ਸਾਰਾ ਦੇਸ਼ ਹਿਲਾ ਕੇ ਰੱਖ ਦਿੱਤਾ ਹੈ ਅਜਿਹੇ ਕੁਝ ਮਾਨਸਿਕ ਰੋਗੀਆਂ ਕਰਕੇ ਅੱਜ ਸਾਡੀਆਂ ਧੀਆਂ ਘਰੋ ਬਾਹਰ ਨਿਕਲਣ ਤੋਂ ਡਰਦੀਆਂ ਹਨ ਉਹਨਾਂ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾ ਜੌ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ ।।

Ads on article

Advertise in articles 1

advertising articles 2

Advertise