-->
ਨਾਟਕ ਸਮਾਜ ਦਾ ਆਇਨਾ ਹੁੰਦੇ ਹਨ - ਅੰਦਲੀਬ ਔਜਲਾ

ਨਾਟਕ ਸਮਾਜ ਦਾ ਆਇਨਾ ਹੁੰਦੇ ਹਨ - ਅੰਦਲੀਬ ਔਜਲਾ

ਨਾਟਕ ਸਮਾਜ ਦਾ ਆਇਨਾ ਹੁੰਦੇ ਹਨ - ਅੰਦਲੀਬ
ਔਜਲਾ
ਨਾਟਕ ‘ਡਰਨਾ ਮਨ੍ਹਾ ਹੈ‘ ਦਾ ਆਯੋਜਨ
ਅੰਮ੍ਰਿਤਸਰ,19 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਯੰਗ ਮਲੰਗ ਥੇਟਰ ਵੈਲਫੇਅਰ ਸੋਸਾਇਟੀ ਵੱਲੋਂ ਪੰਜਾਬ ਨਾਟਸ਼ਾਲਾ ਵਿੱਚ ਰਾਜਨ ਅਗਰਵਾਲ ਦਾ ਲਿਖਿਆ ਅਤੇ ਸਾਜਨ ਕਪੂਰ ਵੱਲੋਂ ਡਾਇਰੈਕਟ ਕੀਤਾ ਗਿਆ ਨਾਟਕ ‘ਡਰਨਾ ਮਨ੍ਹਾ ਹੈ‘ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।ਇਸਤੋਂ ਪਹਿਲਾ ਨਾਟਸ਼ਾਲਾ ਦੇ ਨਿਰਦੇਸ਼ਕ ਜਤਿੰਦਰ ਬਰਾੜ ਵੱਲੋਂ ਆਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧਰਮਪਤਨੀ ਮਿਸਿਜ ਅੰਦਲੀਬ ਔਜਲਾ ਸਨ ਜਦਕਿ ਵਿਸ਼ੇਸ਼ ਮਹਿਮਾਨ ਕਾਰਪੋਰੇਸ਼ਨ ਦੇ ਸੈਕਟਰੀ ਸ਼ੁਸ਼ਾਂਤ ਭਾਟੀਆ ਸਨ।ਇਸ ਨਾਟਕ ਵਿੱਚ ਜਿਥੇ ਕਲਾਕਾਰਾਂ ਵੱਲੋਂ ਦਰਸ਼ਕਾਂ ਨੂੰ ਹੱਸਾ ਹੱਸਾ ਕੇ ਲੋਟ ਪੋਟ ਕਰ ਦਿੱਤਾ ਉਥੇ ਹੀ ਮਾਨਵਤਾ ਨਾਲ ਪਿਆਰ ਕਰਨ ਅਤੇ ਲੋੜਵੰਦ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ ਅਤੇ ਨਾਲ ਹੀ ਲੋਕਾਂ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਜੇਕਰ ਕਿਸੇ ਦਾ ਐਕਸੀਡੈਂਟ ਜਾਂ ਕਿਸੇ ਨਾਲ ਕੋਈ ਦੁਰਘਟਨਾ ਹੋ ਜਾਵੇ ਤਾਂ ਉਸਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੀ ਜਾਨ ਬਚ ਸਕੇ।ਇਸ ਮੌਕੇ ਮਿਸਿਜ ਅੰਦਲੀਬ ਔਜਲਾ ਨੇ ਕਿਹਾ ਕਿ ਨਾਟਕ ਸਮਾਜ ਦਾ ਆਇਨਾ ਹੁੰਦੇ ਹਨ ਅਤੇ ਇਹ ਸਮਾਜ ਨੂੰ ਇੱਕ ਨਵੀਂ ਸੇਧ ਅਤੇ ਸੋਚ ਦਿੰਦੇ ਹਨ।ਇਸ ਮੌਕੇ ਕਲਾਕਾਰਾਂ ਵਿੱਚ ਅਰਜੁਨ ਸਿੰਘ,ਰਾਕੇਸ਼ ਸ਼ਰਮਾ,ਵਿਸ਼ਾਲ ਸ਼ਰਮਾ, ਵਰੁਣ ਮਲਹੌਤਰਾ,ਦਿਕਸ਼ਿਤ ਡੌਗਰਾ, ਰਾਹੁਲ,ਮੇਘਾ,ਦੀਪਿਕਾ, ਕੌਮਲ,ਰੌਮੀ ਪੁੰਜ,ਪਲਕ ਢਿਲੋਂ (ਸਾਰੇ ਕਲਾਕਾਰ),ਕਾਜਲ ਰਾਣੀ ਯੂ.ਕੇ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise