-->
ਹੈਪੇਟਾਈਟਿਸ ਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ : ਡਾ ਸੁਮੀਤ ਸਿੰਘ

ਹੈਪੇਟਾਈਟਿਸ ਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ : ਡਾ ਸੁਮੀਤ ਸਿੰਘ

ਹੈਪੇਟਾਈਟਿਸ ਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿਚ ਮਦਦਗਾਰ
ਸਾਬਿਤ ਹੁੰਦੀ ਹੈ : ਡਾ ਸੁਮੀਤ ਸਿੰਘ
ਅੰਮ੍ਰਿਤਸਰ 07 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਸਿਹਤ ਵਿਭਾਗ ਵਲੋਂ ਵਿਸ਼ਵ ਹੈਪਾਟਈਟਸ ਪੰਦਰਵਾੜੇ ਨੂੰ ਸਮਰਪਿਤ ਜਾਗਰੂਕਤਾ ਪੋਸਟਰ ਅਤੇ ਬੈਨਰ ਰਲੀਜ ਕੀਤਾ ਗਿਆ, ਇਹਨਾਂ ਦੁਆਰਾ ਪੂਰੇ ਜਿਲੇ੍ ਭਰ ਵਿੱਚ ਇਸ ਬੀਮਾਰੀ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਫੈਲਾਈ ਜਾਵੇਗੀ । ਇਸ ਮੌਕੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ ਸੁਮੀਤ ਸਿੰਘ ਜੀ ਨੇ ਕਿਹਾ ਕਿ ਹੈਪਾਟਾਈਟਸ ਇਲਾਜ ਯੋਗ ਹੈ, ਇਸ ਦੀ ਜਲਦ ਪਹਿਚਾਣ ਹੀ ਇਸਦੇ ਇਲਾਜ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਵਲੋ ਹਰ ਸਾਲ 28 ਜੁਲਾਈ ਨੂੰ ਹੈਪਾਟਾਈਟਸ ਦਿਵਸ ਦੇ ਰੂਪ ਵਿਚ ਮਨਾਈਆ ਜਾਦਾ ਹੈ ਪਰ ਇਸ ਸਾਲ ਇਸਦੀ ਮੱਹਤਤਾ ਨੂੰ ਵੇਦਿਆਂ ਹੋਇਆ ਸਿਹਤ ਵਿਭਾਗ ਵਲੋਂ ਇਸਨੂੰ ਪੰਦਰਵਾੜੇ ਦੇ ਰੂਪ ਵਿਚ ਮਾਨਇਆ ਜਾ ਰਿਹਾ ਹੈ ਜੋ ਕਿ ਮਿਤੀ 28 ਜੁਲਾਈ ਤੋਂ ਮਿਤੀ 10 ਅਗਸਤ 2024 ਤੱਕ ਚਲੇਗਾ। ਇਸ ਬਿਮਾਰੀ ਦੀ 5 ਕਿਸਮਾ ਹੈ ਜਿਵੇ ਕਿ ਹੈਪਾਟਾਈਟਸ ਏ, ਬੀ, ਸੀ, ਡੀ ਅਤੇ ਈ ਹੈ, ਇਨ੍ਹਾਂ ਵਿਚੋ ਹੈਪਾਟਾਈਟਸ ਏ ਅਤੇ ਬੀ ਦੀ ਵੈਕਸਿਨ ਵੀ ਮੋਜੂਦ ਹੈ, ਹੈਪਾਟਾਈਟਸ ਸੀ, ਡੀ ਅਤੇ ਈ ਦਾ ਇਲਾਜ ਦਵਾਈਆ ਰਾਹੀ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਐਪੀਡਿਮੋਲੋਜਿਸਟ (ਆਈ.ਡੀ.ਐਸ.ਪੀ.) ਡਾ ਨਵਦੀਪ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸੂਈਆਂ ਦਾ ਸਂਾਝਾ ਇਸਤਮਾਲ ਨਾ ਕਰੋ, ਰੇਜਰ ਤੇ ਬੁਰਸ਼ ਸਂਾਝੇ ਨਾ ਕਰੋ, ਟੈਟੂ ਨਾ ਬਣਵਾਓ, ਨਵ-ਜਨਮੇਂ ਬੱਚਿਆ ਹੈਪਾਟਾਈਟਸ ਦੇ ਟੀਕੇ ਜਰੂਰ ਲਗਵਾਓ, ਹਮੇਸ਼ਾ ਸੁਰਖਿਅਤ ਸੰਭੋਗ ਕਰੋ, ਖੂਨ ਅਤੇ ਖੂਨ ਦੇ ਉਤਪਾਦ ਲਾਇਸੈਂਸ ਸ਼ੁਦਾ ਬੱਲਡ ਬੈਂਕ ਤੋਂ ਹੀ ਲਵੋ, ਸਾਫ ਤੇ ਸੁੱਰਖਿਅਤ ਪਾਣੀ ਅਤੇ ਭੋਜਨ ਦਾ ਇਸਤੇਮਾਲ ਕਰੋ, ਆਪਣੇ ਆਲੇ-ਦੁਆਲੇ ਅਤੇ ਹੱਥਾਂ ਦੀ ਸਫਾਈ ਦਾ ਧਿਆਨ ਰੱਖੋ, ਕਿਸੇ ਕਿਸਮ ਦੇ ਪੀਲੀਏ ਦਾ ਸ਼ੱਕ ਹੋਣ ਦੀ ਸੂਰਤ ਵਿਚ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ। ਇਸ ਮੋਕੇ ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਜਿਲਾ੍ ਬੀ.ਸੀ.ਜੀ. ਅਫਸਰ ਡਾ ਮਨਮੀਤ ਕੌਰ, ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ, ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਜਿਲਾ੍ ਅਕਾਂਓਂਟ ਅਫਸਰ ਮਲਵਿੰਦਰ ਸਿੰਘ, ਸੁਰਡੈਂਟ ਰਾਜੀਵ ਕੁਮਾਰ, ਸੁਪਰਡੈਂਟ ਸੰਜੀਵ ਸ਼ਰਮਾਂ, ਸੁਖਮਨ ਸਿੰਘ, ਵਰਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Ads on article

Advertise in articles 1

advertising articles 2

Advertise