-->
ਡਾਕਟਰ ਜਸਕਰਨ ਸਿੰਘ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ: ਪੰਡਿਤ ਰਾਕੇਸ਼ ਸ਼ਰਮਾ, ਆਚਾਰੀਆ ਗੁਰੂਮੀਤ

ਡਾਕਟਰ ਜਸਕਰਨ ਸਿੰਘ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਕਾਰਵਾਈ ਦੀ ਮੰਗ: ਪੰਡਿਤ ਰਾਕੇਸ਼ ਸ਼ਰਮਾ, ਆਚਾਰੀਆ ਗੁਰੂਮੀਤ

ਡਾਕਟਰ ਜਸਕਰਨ ਸਿੰਘ ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼
ਕੀਤੀ ਕਾਰਵਾਈ ਦੀ ਮੰਗ: ਪੰਡਿਤ ਰਾਕੇਸ਼ ਸ਼ਰਮਾ, ਆਚਾਰੀਆ ਗੁਰੂਮੀਤ
ਅੰਮ੍ਰਿਤਸਰ 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਸੀ ਐੱਚ ਸੀ ਲੋਪੋਕੇ ਵਿਖੇ ਕੁਝ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਡਾਕਟਰ ਜਸਕਰਨ ਸਿੰਘ ਬੱਚਾ ਸਪੈਸ਼ਲਿਸਟ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾਵਰ ਨੇ ਡਾਕਟਰ ਜਸਕਰਨ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਆਪਣੀ ਕਾਰ ਵਿੱਚ ਰੱਖੇ ਬੇਸਬਾਲ ਦੇ ਨਾਲ ਉਹਨਾਂ ਤੇ ਕਈ ਵਾਰ ਕੀਤੇ ਗਾਲਾਂ ਕੱਢੀਆਂ ਤੇ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਅਤੇ ਉੱਥੇ ਲੇਡੀਜ਼ ਡਾਕਟਰ ਵੀ ਮੌਜੂਦ ਸਨ ਉਹਨਾਂ ਨਾਲ ਵੀ ਮਾੜਾ ਵਿਵਹਾਰ ਕੀਤਾ ਗਿਆ ਮਰੀਜ਼ ਦੇ ਅਟੈਂਡੈਂਟਸ ਨੇ ਐਸ,ਐਮ,ਓ, ਸੀ ਐੱਚ ਸੀ ਲੋਪੋਕੇ ਡਾਕਟਰ ਕੰਵਰ ਅਜੇ ਦੇ ਨਾਲ ਵੀ ਗਾਲੀ ਗਲੋਚ ਕੀਤਾ। ਇਹ ਸਾਰੀ ਵਾਰਦਾਤ ਦੌਰਾਨ ਡਾਕਟਰ ਜਸਕਰਨ ਸਿੰਘ ਨੂੰ ਕਾਫੀ ਜਿਸਮਾਨੀ ਚੋਟਾਂ ਆਈਆਂ ਹਨ। ਉਹਨਾਂ ਦਾ ਸਰਕਾਰੀ ਹਸਪਤਾਲ, ਸੀ ਐੱਚ ਸੀ ਲੋਪੋਕੇ ਵਿਖੇ ਹੀ ਡਾਕਟਰੀ ਮੁਲਾਹਜ਼ਾ ਕੀਤਾ ਗਿਆ ਪੁਲਿਸ ਥਾਣਾ ਲੋਪੋਕੇ ਵਿਖੇ ਐਫਆਈਆਰ ਦਰਜ ਕਰਾ ਦਿੱਤੀ ਗਈ ਹੈ। ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਅਤੇ ਸਟੇਟ ਪ੍ਰਧਾਨ ਅਚਾਰੀਆ ਗੁਰੂ ਮੀਤ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਾਲ ਅਤੇ ਸੀਨੀਅਰ ਸੁਪਰੀਟੈਂਡੰਟ ਪੁਲਿਸ (ਦਿਹਾਤੀ ) ਨਾਲ ਗੱਲਬਾਤ ਕਰਦੇ ਹੋਏ ਡਾਕਟਰ ਜਸਕਰਨ ਸਿੰਘ ਤੇ ਹਮਲੇ ਦੀ ਨਿਖੇਧੀ ਕੀਤੀ ਅਤੇ ਇੰਨਸਾਫ ਦੀ ਮੰਗ ਕੀਤੀ ਐਸ ਐਸ ਪੀ ਦਿਹਾਤੀ ਵੱਲੋਂ ਕਿਹਾ ਗਿਆ ਕਿ ਜਲਦ ਤੋਂ ਜਲਦ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ।

Ads on article

Advertise in articles 1

advertising articles 2

Advertise