-->
ਮਾਤਾ ਗੁਜ਼ਰੀ ਜੀ ਸੋਸਾਇਟੀ ਵੱਲੋਂ ਸਮਾਜ ਸੇਵਕ ਭੁਪਿੰਦਰ ਸਿੰਘ ਸਨਮਾਨਿਤ

ਮਾਤਾ ਗੁਜ਼ਰੀ ਜੀ ਸੋਸਾਇਟੀ ਵੱਲੋਂ ਸਮਾਜ ਸੇਵਕ ਭੁਪਿੰਦਰ ਸਿੰਘ ਸਨਮਾਨਿਤ

ਮਾਤਾ ਗੁਜ਼ਰੀ ਜੀ ਸੋਸਾਇਟੀ ਵੱਲੋਂ ਸਮਾਜ ਸੇਵਕ ਭੁਪਿੰਦਰ ਸਿੰਘ
ਸਨਮਾਨਿਤ
ਅੰਮ੍ਰਿਤਸਰ, 6 ਅਗਸਤ (ਮਨਪ੍ਰੀਤ ਸਿੰਘ ਮੱਲ੍ਹੀ) - ਮਾਤਾ ਗੁਜ਼ਰੀ ਜੀ ਵੈਲਫੇਅਰ ਸੋਸਾਇਟੀ ਛੇਹਰਟਾ ਵੱਲੋਂ ਅੱਜ ਕਠਾਨੀਆਂ ਪ੍ਰਾਪਰਟੀ ਐਡਵਾਈਜ਼ਰ ਜੀ.ਟੀ ਰੋਡ ਛੇਹਰਟਾ ਦੇ ਦਫਤਰ ਵਿਖੇ ਮੁੱਖ ਸੇਵਾਦਾਰ ਹਰਿੰਦਰ ਪਾਲ ਸਿੰਘ ਨਾਰੰਗ ਦੀ ਅਗਵਾਈ ਵਿੱਚ ਸਮਾਜ ਸੇਵੀਂ ਕਾਰਜਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਵਾਲੇ ਉਘੇ ਸਮਾਜ ਸੇਵਕ ਭੁਪਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨਾਰੰਗ ਨੇ ਕਿਹਾ ਕਿ ਭੁਪਿੰਦਰ ਸਿੰਘ ਵਰਗੇ ਸਮਾਜ ਸੇਵੀਆਂ ਤੇ ਸਾਨੂੰ ਮਾਣ ਹੈ ਜਿਹੜੇ ਦਸਵੰਧ ਕੱਢਣ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ।ਇਸ ਮੌਕੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਸਭ ਸ਼੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਹੈ ਜਿਹੜੀ ਆਪ ਹੀ ਸੇਵਾ ਲੈ ਰਹੇ ਹਨ।ਉਨ੍ਹਾ ਕਿਹਾ ਕਿ ਅਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢਣਾ ਸਾਡੇ ਗੁਰੂ ਮਹਾਰਾਜ ਜੀ ਨੇ ਹੀ ਸਿੱਖਿਆ ਦਿੱਤੀ ਹੈ।ਇਸ ਮੌਕੇ ਸੀਨੀਅਰ ਪੱਤਰਕਾਰ ਕੰਵਲਜੀਤ ਸਿੰਘ ਵਾਲੀਆ,ਅੰਮ੍ਰਿਤਪਾਲ ਸਿੰਘ, ਪ੍ਰਧਾਨ ਗੁਰਮੀਤ ਸਿੰਘ,ਸਰਬਜੀਤ ਸਿੰਘ ਹੈਰੀ,ਬਲਦੇਵ ਸਿੰਘ, ਗੋਬਿੰਦ ਪਾਲ ਸਿੰਘ, ਸੁੱਖਵਿੰਦਰਪਾਲ ਸਿੰਘ,ਪ੍ਰਿੰਸੀਪਲ ਹਰਮੀਤ ਸਿੰਘ, ਪਲਵਿੰਦਰ ਸਿੰਘ ਪਾਲੀ,ਸੁੱਖਵਿੰਦਰ ਸਿੰਘ ਸਵੀਟੀ,ਐਡਵੋਕੇਟ ਕਰਨਦੀਪ ਸਿੰਘ ਨਾਰੰਗ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise